ਜਲੰਧਰ, ( )- ਹਮਸਫਰ ਯੂਥ ਕਲੱਬ ਅਧੀਨ ਸਿਵਲ ਸਰਜਨ ਜਲੰਧਰ ਅੱਖਾਂ ਦੇ ਵਿਭਾਗ ਅਤੇ ਰੈਡ ਕ੍ਰੋਸ ਸੁਸਾਇਟੀ ਜਲੰਧਰ ਪ੍ਰਸ਼ਾਸਨ ਦੇ ਸਹਿਯੋਗ ਨਾਲ਼ ਸ੍ਰੀ ਗੁਰੂ ਰਵਿਦਾਸ ਧਰਮ ਸਥਾਨ ਮੈਨੇਜਮੈਂਟ ਗੁਰਦੁਆਰਾ ਸਾਹਿਬ ਸੰਤੋਖਪੁਰਾ ਨੀਵੀ ਆਬਾਦੀ ਵਿਖੇ ਅੱਖਾਂ ਦੇ ਮੁਫਤ ਚੈਕਅਪ ਅਤੇ ਆਪਰੇਸ਼ਨ ਕੈਂਪ ਦਾ ਉਪਰਾਲਾ ਕੀਤਾ ਗਿਆ।
ਜਿਸ ਵਿੱਚ ਡਾਕਟਰ ਗੁਰਪ੍ਰੀਤ ਕੌਰ ਸਟੇਟ ਐਵਾਰਡੀ ਸੀਨੀਅਰ ਮੈਡੀਕਲ ਅਫਸਰ ਆਈ ਮੋਬਾਈਲ ਯੂਨਿਟ ਸਿਵਲ ਹਸਪਤਾਲ ਵੱਲੋਂ ਸਾਰੇ ਮਰੀਜ਼ਾਂ ਦੇ ਅੱਖਾਂ ਦੇ ਚੈੱਕਅਪ ਦੌਰਾਨ ਬੁੱਧਵਾਰ ਨੂੰ 38 ਮਰੀਜ਼ਾਂ ਦੇ ਮੋਤੀਆ ਚਿੱਟਾ ਮੋਤੀਆ ਕਾਲਾ ਮੋਤੀਆਂ ਦੇ ਆਪਰੇਸ਼ਨ ਰਾਹੀਂ ਲੈਂਸ ਜਲੰਧਰ ਸਿਵਲ ਸਰਜਨ ਆਪਰੇਸ਼ਨ ਥੀਏਟਰ ਵਿਖੇ ਮੁਫਤ ਕੀਤੇ ਜਾਣਗੇ। ਹਮਸਫਰ ਯੂਥ ਕਲੱਬ ਪ੍ਰਧਾਨ ਰੋਹਿਤ ਭਟੋਆ ਤੇ ਡਾਇਰੇਕਟਰ ਪੂਨਮ ਭਟੋਆ ਨੇ ਦੱਸਿਆ ਕਿ ਕਲੱਬ ਵੱਲੋਂ ਸਿਵਲ ਸਰਜਨ ਦੁਆਰਾ ਇਹ ਤੀਜਾ ਮੁਫਤ ਅੱਖਾਂ ਦੇ ਕੈਂਪ ਦਾ ਉਪਰਾਲਾ ਕੀਤਾ ਗਿਆ ਜੋ ਜਲੰਧਰ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ਼ ਅੱਗੇ ਵੀ ਨਿਰੰਤਰ ਚਲਦਾ ਰਹੇਗਾ ਅਤੇ ਇੰਡੀਆ ਰੈਡ ਕਰੋਸ ਸੋਸਾਇਟੀ ਸਕੱਤਰ ਸਰਦਾਰ ਇੰਦਰ ਦੇਵ ਸਿੰਘ ਮਿਨਹਾਸ ਸੰਬੰਧੀ ਸਮੁੱਚੀ ਟੀਮ ਵੱਲੋਂ ਅੱਖਾਂ ਦੇ ਕੈਂਪ ਦੌਰਾਨ ਟੀਵੀ ਦੇ ਮਰੀਜ਼ਾਂ ਦੇ ਲਈ ਟੀਵੀ ਦੀ ਬਿਮਾਰੀ ਸਬੰਧੀ ਇਲਾਜ ਜਾਗਰੂਕਤਾ ਬਚਾਵ ਦੇ ਲਈ ਮੌਕੇ ਤੇ ਮੁਫਤ ਕੈਂਪ ਵੀ ਲਗਾਇਆ ਗਿਆ। ਕੈਂਪ ਦੌਰਾਨ ਭਾਰਤ ਨਾਰੀ ਸ਼ਕਤੀ ਸੰਗਠਨ ਦੇ ਚੇਅਰਮੈਨ ਸੰਤੋਸ਼ ਕੁਮਾਰੀ ਸੇਵਾਦਾਰ ਸੰਤ ਨਿਰਮਲ ਦਾਸ ਗੁਰੁਦਵਾਰਾ ਸਾਹਿਬ ਰਾਏਪੁਰ ਜਲੰਧਰ ਨੇ ਮੁੱਖ ਮਹਿਮਾਨ ਤੌਰ ਤੇ ਹਾਜਰੀ ਭਰਦੇ ਹੋਏ ਕਿਹਾ ਗਿਆ ਕਿ ਸੰਤਾ ਫਕੀਰਾਂ ਨੇ ਜ਼ਿੰਦਗੀ ਦੇ ਸਫਰਨਾਮੇ ਦੌਰਾਨ ਰੂਹਾਨੀਅਤ ਦਾ ਪ੍ਰਚਾਰ ਕਰਦਿਆਂ ਸਮਾਜਿਕ ਏਕਤਾ ਤੇ ਵਿਕਾਸ ਨੂੰ ਵੀ ਬੜੋਤਰੀ ਦਿੱਤੀ ਜਿਨਾਂ ਦੀ ਰਹਿਨੁਮਾਈ ਹੇਠ ਹਮਸਫਰ ਯੂਥ ਕਲੱਬ ਸਮਾਜ ਦੇ ਵਿੱਚ ਬਹੁਤ ਹੀ ਸਲਾਂਗਾ ਯੋਗ ਕਾਰਜ ਕਰ ਰਹੀ ਹੈ ਅਤੇ ਉਚੇਚੇ ਤੌਰ ਤੇ ਪੁੱਜੇ ਦਿਨੇਸ਼ ਢਲ ਵਾਈਸ ਚੇਅਰਮੈਨ ਪੀ ਐਸ ਆਈ ਈ ਸੀ ਵੱਲੋ ਦੱਸਿਆ ਕਿ ਹਮਸਫ਼ਰ ਯੂਥ ਕਲੱਬ ਵੱਲੋਂ ਸੱਚੇ ਦਿਲੋ ਇੰਸਾਨੀਅਤ ਦੀ ਸੇਵਾ ਅੱਖਾਂ ਦੇ ਕੈਂਪ ਦੇ ਰੂਪ ਵਿੱਚ ਕਰਦਿਆਂ ਵੇਖ਼ ਹਮਸਫ਼ਰ ਯੂਥ ਕਲੱਬ ਦੀ ਹਰ ਸਮਾਜਿਕ ਗਤੀਵਿਧੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਾਰਜ ਕਰਨ ਦਾ ਵਚਨ ਲਿਆ ਗਿਆ। ਇਸ ਮੌਕੇ ਟੀ ਬੀ ਕੰਟ੍ਰੋਲ ਸੁਸਾਇਟੀ ਹੈਲਥ ਮਿਸ਼ਨ ਪੰਜਾਬ ਜਲੰਧਰ ਅਧੀਕਾਰੀ ਸੁਨੀਲ ਭਗਤ ਰਣਜੀਤ ਕੌਰ ਪ੍ਰੀਆ ਦੇਵੀ ਬਸਰਾ ਹਰਮੇਸ਼ ਬਸਰਾ ਰਣਜੀਤ ਕੌਰ ਕਰਨੈਲ ਸੰਤੋਖਪੁਰੀ ਕ੍ਰਿਸ਼ਨ ਗੋਪਾਲ ਮਹਿਪੀ ਅਸ਼ਵਨੀ ਕੁਮਾਰ ਧਰਮਪਾਲ ਲਾਲ ਚੰਦ ਹਰਨਾਮ ਦਾਸ ਲੇਖ ਰਾਜ ਰਵੀ ਸ਼ੰਕਰ ਦੀਪਕ ਚੁੰਬਰ ਪਵਨ ਪੱਪੀ ਲੇਖ ਰਾਜ ਗੁਰਮੀਤ ਲਾਲ ਰਮੇਸ਼ ਕੁਮਾਰ ਸਤਨਾਮ ਸਿੰਘ ਅਮਰਨਾਥ ਅਮਰਜੀਤ ਸਿੱਧੂ ਹਰਵਿੰਦਰ ਨਿੱਕਾ ਸੰਬੰਧੀ ਅਨੇਕਾਂ ਪੱਤਵੰਤੇ ਸੱਜਣਾਂ ਨੇ ਹਾਜ਼ਰੀ ਭਰੀ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।