ਜਲੰਧਰ : “ਸਿੱਖ ਤਾਲਮੇਲ ਕਮੇਟੀ” ਵੱਲੋਂ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਜੁਡੀਸ਼ੀਅਲ ਮਹਿਕਮੇ ਵਿੱਚ 40 ਸਾਲ ਦੀ ਸੇਵਾ ਤੋਂ ਬਾਅਦ ਰਿਟਾਇਰ ਰੀਡਰ ਤਰਲੋਚਨ ਸਿੰਘ ਭਸੀਨ ਅੱਜ ਸਿੱਖ ਤਾਲਮੇਲ ਕਮੇਟੀ ਨੂੰ ਵਿੱਚ ਸ਼ਾਮਿਲ ਹੋ ਗਏ। ਜਿਸ ਨਾਲ ਸਿੱਖ ਤਾਲਮੇਲ ਕਮੇਟੀ ਹੋਰ ਵੀ ਮਜਬੂਤ ਹੋ ਗਈ । ਜਿਨਾਂ ਨੇ ਦੱਸਿਆ ਕਿ ਉਹਨਾਂ ਦੇ ਮਨ ਵਿੱਚ ਸਿੱਖੀ ਪ੍ਰਤੀ ਕੰਮ ਕਰਨ ਦੀ ਬੜੀ ਲਾਲਸਾ ਸੀ ,ਅਤੇ ਇਹ ਵੀ ਦੱਸਿਆ ਕਿ ਉਹ ਕਮੇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਉਹ ਕਾਫੀ ਪ੍ਰਭਾਵਿਤ ਹੋਏ ਹਨ। ਇਸ ਲਈ ਉਹ ਸਿੱਖ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਸਨ। ਇਸ ਲਈ ਕਮੇਟੀ ਦੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਨੀਟੂ ਨਾਲ ਸੰਪਰਕ ਕੀਤਾ ।ਜਿਸ ਤੋਂ ਬਾਅਦ ਅੱਜ ਸੀਨੀਅਰ ਮੈਂਬਰਾ ਦੀ ਹਾਜ਼ਰੀ ਵਿੱਚ ਸਿੱਖ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਤੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ ,ਹਰਪ੍ਰੀਤ ਸਿੰਘ ਨੀਟੂ, ਗੁਰਵਿੰਦਰ ਸਿੰਘ ਸਿੱਧੂ, ਵਿੱਕੀ ਸਿੰਘ ਖਾਲਸਾ ,ਮਨਵਿੰਦਰ ਸਿੰਘ ਭਾਟੀਆ, ਤਜਿੰਦਰ ਸਿੰਘ ਸੰਤ ਨਗਰ( ਮੀਡੀਆ ਇੰਚਾਰਜ )ਨੇ ਕਿਹਾ । ਕਿ ਜਿਸ ਤਰ੍ਹਾਂ ਦੀ ਸੋਚ ਤਰਲੋਚਨ ਸਿੰਘ ਭਸੀਨ ਨੇ ਅਪਣਾਈ ਹੈ। ਜੇਕਰ ਇਹੋ ਜਿਹੀ ਸੋਚ ਹਰ ਸਿੱਖ ਅਪਣਾਏਗਾ ਤਾਂ ਸਿੱਖ ਕੌਮ ਦੀ ਚੜ੍ਹਦੀ ਕਲਾ ਖਾਲਸਾ ਜੀ ਦੇ ਬੋਲ ਬਾਲੇ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ। ਇਸ ਮੌਕੇ ਤੇ ਸਮੁੱਚੇ ਮੈਂਬਰਾਂ ਨੇ ਸਾਂਝੀ ਰਾਏ ਬਣਾ ਕੇ ਤਰਲੋਚਨ ਸਿੰਘ ਭਸੀਨ ਨੂੰ ਸਿੱਖ ਤਾਲਮੇਲ ਕਮੇਟੀ ਦੇ ਕਾਨੂੰਨੀ ਸਲਾਹਕਾਰ ਵੀ ਨਿਯੁਕਤ ਕਰਨ ਦਾ ਫੈਸਲਾ ਲਿਆ ।ਕਿਉਂਕਿ ਇਨਾ ਦਾ ਕਾਨੂੰਨੀ ਨੁਕਤਿਆਂ ਨਾਲ 40 ਸਾਲ ਵਾਹ ਵਾਸਤਾ ਰਿਹਾ ਹੈ । ਇਸ ਲਈ ਇਹਨਾਂ ਦੀਆਂ ਯੋਗ ਸੇਵਾਵਾਂ ਸਿੱਖ ਕੌਮ ਦੀ ਚੜਦੀ ਕਲਾ ਲਈ ਕੰਮ ਆਉਣਗੀਆਂ। ਅਸੀਂ ਸਮੁੱਚੇ ਸਿੱਖ ਭਾਈਚਾਰੇ ਨੂੰ ਅਪੀਲ ਕਰਦੇ ਹਾਂ। ਆਪਸੀ ਮਤਭੇਦ ਨੂੰ ਭੁਲਾ ਕੇ ਇੱਕ ਅਕਾਲ ਪੁਰਖ ਦਾ ਓਟ ਆਸਰਾ ਲੈ ਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਮਿਲ ਕੇ ਕੰਮ ਕਰੀਏ , ਤਾਂ ਜੋਂ ਅਸੀਂ ਹਰ ਗੁਰਸਿੱਖ ਨੂੰ ਉਸਦਾ ਬਣਦਾ ਮਾਨ ਸਤਿਕਾਰ ਦਿੱਤਾ ਜਾ ਸਕੇ । ਤਾਂ ਜੋ ਸਿੱਖ ਕੌਮ ਬੁਲੰਦੀਆਂ ਵੱਲ ਵੱਧ ਸਕੇ ।ਇਸ ਮੌਕੇ ਤੇ ਤਰਲੋਚਨ ਸਿੰਘ ਭਸੀਨ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ ਗਿਆ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।