
ਭਾਰਤ ਦੇ ਮੁੱਖ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੋਗ ਅਗਵਾਈ ਹੇਠ ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ “ਰਾਸ਼ਟਰੀ ਵੋਟਰ ਦਿਵਸ” ਮਨਾਇਆ ਗਿਆ।ਮੁਖੀ ਲਾਈਬ੍ਰੇਰੀ ਸ਼੍ਰੂੀ ਰਾਜੀਵ ਜੀ ਨੇ ਇਸ ਵਿਸ਼ੇਸ਼ ਦਿਵਸ ਦਾ ਆਯੋਜਨ ਕੀਤਾ ।ਸਵੀਪ ਕੋਆਰਡਿਨੇਟਰ ਪ੍ਰੋ. ਕਸ਼ਮੀਰ ਕੁਮਾਰ ਅਤੇ ਪ੍ਰੋ. ਕਪਿਲ ਅੋਹਰੀ ਜੀ ਨੇ ਵੋਟ ਦੀ ਮਹੱਤਤਾ ਤੇ ਚਾਨਣਾ ਪਾਂਉਦੇ ਹੋਏ ਵਿਦਿਆਰਥੀਆਂ ਨੂੰ ਧਰਮ, ਵਰਗ, ਜਾਤਿ, ਸਮੁਦਾਇ, ਭਾਸ਼ਾ ਜਾਂ ਹੋਰ ਕਿਸੇ ਵੀ ਲਾਲਚ ਤੋਂ ਬਿਨ੍ਹਾਂ ਆਪਣਾ ਵੋਟ ਪਾਉਣ ਲਈ ਕਿਹਾ। ਮੈਡਮ ਪ੍ਰੀਤ ਕੰਵਲ ਨੇ ਸਾਰੇ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਵੋਟ ਪਾੳਣ ਸੰਬੰਧੀ ਸੋਂਹ ਚੁਕਾਈ।ਭਖਦੇ ਸਮੇਂ ਦੀ ਲੌੜ ਨੂੰ ਮੁੱਖ ਰੱਖਦਿਆਂ ਇਹ ਆਯੋਜਨ ਬਹੁਤ ਸਹਾਇਕ ਸਿੱਧ ਹੋਵੇਗਾ। ਇਸ ਮੌਕੇ ਤੇ ਮੈਡਮ ਰਿਚਾ ਅਰੋਰਾ (ਮੁਖੀ ਮਕੈਨਿਕਲ ਵਿਭਾਗ), ਸ਼੍ਰੀ ਰਾਜੇਸ਼ ਅਤੇ ਸ਼੍ਰੀ ਅਮਿਤ ਖੰਨਾ ਮੋਜੂਦ ਸਨ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।