ਜਲੰਧਰ, 12 ਜੁਲਾਈ : ਸੇਂਟ ਸੋਲਜਰ ਕਾਲਜ (ਕੋ ਐਡ) ਵਿੱਚ ਪਿਛਲੇ ਸਾਲਾਂ ਦੇ ਅੰਤਰਰਾਸ਼ਟਰੀ ਰਿਕਾਰਡਾਂ ਦੇ ਮੱਦੇਨਜ਼ਰ ਨੌਜਵਾਨ ਬੱਚਿਆਂ ਦੀ ਸੇਂਟ ਸੋਲਜਰ ਕਾਲਜ (ਕੋ ਐਡ) ਵਿੱਚ ਦਾਖਲਾ ਲੈਣ ਪ੍ਰਤੀ ਰੁਚੀ ਵੱਧ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਅਤੇ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਦੱਸਿਆ ਕਿ ਅੱਜ ਦੇ ਯੁੱਗ ਵਿੱਚ ਸਿੱਖਿਆ ਬਹੁਤ ਵੱਡੀ ਭੂਮਿਕਾ ਅਦਾ ਕਰ ਰਹੀ ਹੈ, ਕੇਵਲ ਪੜ੍ਹਾਈ ਹੀ ਨਹੀਂ ਬਲਕਿ ਖੇਡਾਂ ਵੀ ਮਨੁੱਖੀ ਸਰੀਰ ਲਈ ਬਹੁਤ ਵੱਡਾ ਰੋਲ ਅਦਾ ਕਰਦੀਆਂ ਹਨ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਸੇਂਟ ਸੋਲਜਰ ਕਾਲਜ (ਕੋ ਐਡ) ਪੜ੍ਹਾਈ ਦੇ ਨਾਲ-ਨਾਲ ਸਰੀਰਕ ਸਿੱਖਿਆ ਨੂੰ ਵੀ ਮਹੱਤਵ ਦੇ ਰਿਹਾ ਹੈ। ਇਸ ਦਾ ਕਾਰਨ ਕਾਲਜ ਸਟਾਫ ਦੀ ਯੋਗਤਾ, ਪਲੇਸਮੈਂਟ ਰਿਕਾਰਡ, ਪ੍ਰੈਕਟੀਕਲ ਟ੍ਰੇਨਿੰਗ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਆਪਣੀ ਰੁਚੀ ਅਨੁਸਾਰ ਕਾਲਜ ਵਿੱਚ (ਬੀ.ਏ.), (ਬੀ.ਕਾਮ), (ਬੀ.ਸੀ.ਏ.), (ਬੀ.ਪੀ.ਡੀ.), ਡਿਪਲੋਮਾ ਇਨ ਪ੍ਰੋ. ਅਕਾਊਂਟੈਂਸੀ, ਡੀ.ਸੀ.ਏ., ਡੀ.ਲੈਬ., ਪੀ.ਜੀ.ਡੀ.ਸੀ.ਏ., ਪੀ.ਜੀ ਡਿਪਲੋਮਾ ਇਨ ਸਾਈਬਰ ਲਾਅ ਅਤੇ ਸੂਚਨਾ ਸੁਰੱਖਿਆ, ਪੀ.ਜੀ. ਡਿਪਲੋਮਾ ਇਨ ਪਰਸੋਨਲ ਮੈਨੇਜਮੈਂਟ ਐਂਡ ਇੰਡਸਟਰੀਅਲ ਰਿਲੇਸ਼ਨ ਕੋਰਸ ਕਰਕੇ ਕੋਈ ਵੀ ਆਪਣਾ ਭਵਿੱਖ ਬਣਾ ਸਕਦਾ ਹੈ। ਗਰੁੱਪ ਚੇਅਰਮੈਨ ਅਨਿਲ ਚੋਪੜਾ ਨੇ ਕਿਹਾ ਕਿ ਇਸ ਤੋਂ ਇਲਾਵਾ ਕਾਲਜ ਦੇ ਵਿਦਿਆਰਥੀਆਂ ਨੇ ਬਾਕਸਿੰਗ, ਤਾਈਕਵਾਂਡੋ, ਬਾਡੀ ਬਿਲਡਿੰਗ ਆਦਿ ਖੇਡਾਂ ਵਿੱਚ ਜਿੱਤ ਪ੍ਰਾਪਤ ਕਰਕੇ ਭਾਰਤ ਅਤੇ ਗਰੁੱਪ ਦਾ ਨਾਮ ਰੌਸ਼ਨ ਕੀਤਾ ਹੈ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।