
ਏ ਪੀ ਜੇ ਕਾਲਜ ਆਫ ਫਾਈਨ ਆਰਟਸ, ਜਲੰਧਰ ਵਿਖੇ, ਪੀਜੀ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਆਈ ਟੀ ਫੋਰਮ ਦੇ ਤਹਿਤ ਗਰੁੱਪ ਡਿਸਕਸ਼ਨ ਮੁਕਾਬਲਾ ਆਯੋਜਿਤ ਕੀਤਾ ਗਿਆ । ਜਿਸ ਦੇ ਵਿਸ਼ੇ ਸਨ ਸੋਸ਼ਲ ਮੀਡੀਆ – ਮਨੁੱਖੀ ਮਨੋਵਿਗਿਆਨ ‘ਤੇ ਪ੍ਰਭਾਵ ਅਤੇ ਕੀ ਕ੍ਰਿਤ੍ਰਿਮ ਬੁੱਧੀ (AI) ਮਨੁੱਖੀ ਬੁੱਧੀ ਦੀ ਥਾਂ ਲੈ ਸਕਦੀ ਹੈ? ਇਸ ਮੁਕਾਬਲੇ ਵਿੱਚ 35 ਵਿਦਿਆਰਥੀਆਂ ਨੇ ਭਾਗ ਲਿਆ, ਅਤੇ ਇਹ ਇੱਕ ਐਸਾ ਮੰਚ ਸਾਬਤ ਹੋਇਆ ਜਿੱਥੇ ਵਿਦਿਆਰਥੀਆਂ ਨੇ ਆਪਣੇ ਆਤਮ ਵਿਸ਼ਵਾਸ, ਆਲੋਚਨਾਤਮਕ ਸੋਚ ਅਤੇ ਸੰਚਾਰ ਕੁਸ਼ਲਤਾਵਾਂ ਦਾ ਪ੍ਰਦਰਸ਼ਨ ਕੀਤਾ।ਇਸ ਮੁਕਾਬਲੇ ਵਿੱਚ, ਮਹਿਤਾਬ ਕੌਰ ਕੋਹਲੀ (ਬੀ ਸੀ ਏ ਸਮੈਸਟਰ V) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਤਨਿਆ ਆਨੰਦ (ਬੀ ਸੀ ਏ ਸਮੈਸਟਰ V) ਦੂਜਾ ਸਥਾਨ ਹਾਸਲ ਕੀਤਾ, ਜਦੋਂ ਕਿ ਮਧੁ ਸੁਦਨ ( ਬੀ ਵਾਕ ਈ ਕਾਮਰਸ ਐਂਡ ਡਿਜੀਟਲ ਮਾਰਕੀਟਿੰਗ ਸਮੈਸਟਰ V) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕੌਂਸੋਲੇਸ਼ਨ ਇਨਾਮ ਯੁਵਿਕਾ ( ਬੀਸੀਏ ਸਮੈਸਟਰ V) ਅਤੇ ਮੰਨਤ ਕੋਚਰ (ਬੀ ਸੀ ਏ ਸਮੈਸਟਰ III) ਨੂੰ ਦਿੱਤੇ ਗਏ।
ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਮਾਨਯੋਗ ਜੱਜਾ – ਡਾ. ਰੁਪਾਲੀ ਸੂਦ, ਡਾ. ਜਗਮੋਹਨ ਮਾਗੋ ਅਤੇ ਡਾ. ਮੁਨੀਸ਼ ਗੁਪਤਾ – ਨੂੰ ਆਪਣੀ ਸਪੱਸ਼ਟ ਸੋਚ ਅਤੇ ਪ੍ਰਭਾਵਸ਼ਾਲੀ ਵਿਚਾਰਾਂ ਨਾਲ ਪ੍ਰਭਾਵਿਤ ਕੀਤਾ।ਪ੍ਰਿੰਸੀਪਲ ਡਾ. ਨੀਰਜਾ ਢੀਂਗਰਾ ਨੇ ਵਿਜੇਤਾਵਾਂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, “ਏ ਪੀ ਜੇ ਵਿੱਚ, ਅਸੀਂ ਮੰਨਦੇ ਹਾਂ ਕਿ ਸੱਚੀ ਸਿੱਖਿਆ ਕਲਾਸਰੂਮ ਦੇ ਪਰੇ ਹੈ। ਇਸ ਪ੍ਰਕਾਰ ਦੇ ਮੰਚ ਨਾ ਸਿਰਫ਼ ਗਿਆਨ ਦਿੰਦੇ ਹਨ, ਸਗੋਂ ਵਿਚਾਰਾਂ ਨੂੰ ਪ੍ਰਗਟ ਕਰਨ ਦਾ ਹੌਸਲਾ, ਵਿਭਿੰਨ ਨਜ਼ਰੀਆ ਅਪਨਾਉਣ ਅਤੇ ਭਵਿੱਖ ਦੇ ਨੇਤਾਵਾਂ ਵਜੋਂ ਉਭਰਨ ਦੀ ਯੋਗਤਾ ਵੀ ਸਿਖਾਉਂਦੇ ਹਨ। ਸਾਡੇ ਵਿਦਿਆਰਥੀਆਂ ਵੱਲੋਂ ਦਿਖਾਈ ਗਈ ਉਤਸ਼ਾਹ ਅਤੇ ਬੌਧਿਕ ਜੋਸ਼ ਉਨ੍ਹਾਂ ਦੇ ਚਮਕਦਾਰ ਭਵਿੱਖ ਦਾ ਸਬੂਤ ਹੈ।” ਡਾਕਟਰ ਢੀਂਗਰਾ ਨੇ ਆਈਟੀ ਫੋਰਮ ਦੇ ਇੰਚਾਰਜ ਮੈਡਮ ਪੱਲਵੀ ਮਹਿਤਾ ਅਤੇ ਮੈਡਮ ਹਰਪ੍ਰੀਤ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਤੇ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਕਰਾਉਣ ਲਈ ਪ੍ਰੇਰਿਤ ਕੀਤਾ।