ਸੰਸਕ੍ਰਿਤੀ ਕੇ ਐਮ ਵੀ ਸਕੂਲ ਵਿੱਚ 22ਵਾਂ ਸਲਾਨਾ ਅਵਾਰਡ ਸਮਾਰੋਹ ਕਰਵਾਇਆ ਗਿਆ। ਹਰ ਸਾਲ 15 ਅਕਤੂਬਰ ਨੂੰ ਸਕੂਲ ਵਿੱਚ ਸਲਾਨਾ ਸਥਾਪਨਾ ਸਮਾਗਮ ਅਲੱਗ -ਅਲੱਗ ਰੂਪਾਂ ਵਿੱਚ ਆਯੋਜਿਤ ਕੀਤਾ ਜਾਂਦਾ ਹੈ, ਇਸ ਸਾਲ ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਪੁਰਸਕਾਰਾਂ ਨਾਲ ਸਨਮਾਨਿਤ ਕਰਨ ਵੱਜੋਂ ਮਨਾਇਆ ਗਿਆ। ਇਸ ਵਾਰ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸਾਲ 2023-24 ਵਿੱਚ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਵਿਸ਼ੇਸ਼ ਉਪਲੱਬਧੀ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨਾ ਰਿਹਾ ਹੈ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਆਰੀਆ ਸਿੱਖਿਆ ਮੰਡਲ ਦੇ ਪ੍ਰਧਾਨ ਸ਼੍ਰੀ ਚੰਦਰ ਮੋਹਨ ਜੀ ਅਤੇ ਸ਼੍ਰੀਮਤੀ ਨੀਰਜਾ ਚੰਦਰ ਮੋਹਨ ਜੀ ਸਨ। ਇਸ ਪ੍ਰੋਗਰਾਮ ਵਿੱਚ ਡਾ. ਸ਼ੁਸ਼ਮਾ ਚਾਵਲਾ ( ਵਾਈਸ ਪ੍ਰੈਜੀਡੈਂਟ), ਸ਼੍ਰੀਮਤੀ ਅਤੇ ਸ਼੍ਰੀ ਮਾਨ ਧਰੁਵ ਮਿੱਤਲ( ਟਰੈਜ਼ਰਾਰ), ਸ਼੍ਰੀ ਮਾਨ ਗੁਪਤਾ ਆਦਿ ਮਹਿਮਾਨਾਂ ਨੇ ਸ਼ਾਮਲ ਹੋ ਕੇ ਪ੍ਰੋਗਰਾਮ ਦੀ ਸ਼ੋਭਾ ਵਧਾਈ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰਚਨਾ ਮੋਂਗਾ ਜੀ ਨੇ ਆਰੀਆ ਸਿੱਖਿਆ ਮੰਡਲ ਦੇ ਪ੍ਰਧਾਨ ਸ਼੍ਰੀ ਚੰਦਰ ਮੋਹਨ ਜੀ , ਸ਼੍ਰੀਮਤੀ ਨੀਰਜਾ ਚੰਦਰ ਮੋਹਨ ਜੀ, ਸਕੂਲ ਮੈਨੇਜਰ ਡਾਕਟਰ ਸ਼੍ਰੀ ਮਤੀ ਅਤਿਮਾ ਸ਼ਰਮਾ ਦਿਵੇਦੀ ਅਤੇ ਹੋਰ ਮਹਿਮਾਨਾਂ ਨੂੰ ਫੁੱਲ ਭੇਂਟ ਕਰਦੇ ਹੋਏ ਅਤੇ ਜੋਤੀ ਜਲਾ ਕੇ ਕੀਤੀ । ਅਰੰਭ ਵਿੱਚ ਗਾਇਤ੍ਰੀ ਮੰਤਰ ਨਾਲ ਪ੍ਰੋਗਰਾਮ ਅੱਗੇ ਵਧਿਆ । ਵਿਦਿਆਰਥੀਆਂ ਨੇ ਸਰਸਵਤੀ ਵੰਦਨਾ ਗਾਇਨ ਕੀਤਾ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰਚਨਾ ਮੋਂਗਾ ਜੀ ਨੇ ਸਲਾਨਾ ਵੇਰਵਾ ਸਭ ਦੇ ਸਨਮੁੱਖ ਰੱਖਿਆ।
ਸਕੂਲ ਦੇ ਹੈੱਡ ਬੁਆਏ ਰੌਬਿਨ , ਹੈੱਡ ਗਰਲ ਜਸਮਨ ਅਤੇ ਵਾਨਿਆ ਕਪੂਰ ਅਤੇ ਸ਼ੌਰਿਆ ਨੇ ਪ੍ਰੋਗਰਾਮ ਵਿੱਚ ਸਿੱਖਿਆ ਦੇ ਖੇਤਰ ਵਿੱਚ ਜਮਾਤ ਛੇਂਵੀ ਤੋਂ ਲੈ ਕੇ ਬਾਹਰਵੀਂ ਜਮਾਤ ਤੱਕ ਦੇ 246 ਵਿਦਿਆਰਥੀ ਜੋ ਕਿ ਵਿਸ਼ੇਸ਼ ਉਪਲੱਬਧੀ ਪ੍ਰਾਪਤ ਕਰ ਚੁੱਕੇ ਹਨ ਅਤੇ ਖੇਡਾਂ ਦੇ ਖੇਤਰ ਵਿੱਚ ਵਿਸ਼ੇਸ਼ ਮੱਲਾਂ ਮਾਰਨ ਵਾਲੇ 78 ਵਿਦਿਆਰਥੀਆਂ ਦੀ ਐਕਰਿੰਗ ਕਰਕੇ ਮਾਪਿਆਂ – ਅਧਿਆਪਕਾਂ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਮਾਣ ਦੇ ਪਲਾਂ ਨੂੰ ਮਹਿਸੂਸ ਕਰਵਾਇਆ। ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਰਾਧਾ ਕ੍ਰਿਸ਼ਨ ਦੀ ਰਾਸ – ਲੀਲਾ ਦਾ ਨਾਚ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਨੇ ਸ਼ਾਸਤਰੀ ਸੰਗੀਤ ਗਾਇਨ ਨੂੰ ਰਾਗ ‘ਅਹੀਰ ਭੈਰਵ’ ਉੱਤੇ ਨਿਰਧਾਰਤ ਕਰਦੇ ਹੋਏ ਤਬਲੇ ਦੇ ਤੀਨ – ਤਾਲ ਨਾਲ ਪ੍ਰਸਤੁਤ ਕੀਤਾ । ਅਖੀਰ ਵਿੱਚ ਵਿਦਿਆਰਥੀਆਂ ਨੇ ਦੇਸ਼- ਭਗਤੀ ਦੇ ਰੰਗਾਂ ਨੂੰ ਪੇਸ਼ ਕਰਦੇ ਹੋਏ ਭਾਰਤੀ ਸੰਸਕ੍ਰਿਤੀ ਦੁਆਰਾ ਨ੍ਰਿਤ ਕਰਕੇ ਸਭ ਨੂੰ ਅਨੰਦਿਤ ਕੀਤਾ।
ਆਰੀਆ ਸਿੱਖਿਆ ਮੰਡਲ ਦੇ ਪ੍ਰਧਾਨ ਸ਼੍ਰੀ ਚੰਦਰ ਮੋਹਨ ਜੀ ਨੇ ਅਯੋਜਿਤ ਪ੍ਰੋਗਰਾਮ ਦੀ ਪ੍ਰਸ਼ੰਸਾ ਕਰਦੇ ਹੋਏ ਵਿਦਿਆਰਥੀਆਂ ਦੇ ਉਤਸ਼ਾਹ ਦੀ ਖੂਬ ਪ੍ਰਸ਼ੰਸਾ ਕਰਦੇ ਹੋਏ ਮਾਪਿਆਂ ਅਤੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਸਫਲਤਾ ਦਾ ਅਨਿੱੜਵਾਂ ਅੰਗ ਦੱਸਦੇ ਹੋਏ ਸਾਰਿਆਂ ਨੂੰ ਇਸ ਦੀ ਹਾਰਦਿਕ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਸਫ਼ਲਤਾ ਦਾ ਸਾਰਾ ਸਿਹਰਾ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰਚਨਾ ਮੋਂਗਾ ਜੀ ਨੂੰ ਦਿੱਤਾ ਜਾਂਦਾ ਹੈ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰਚਨਾ ਮੋਂਗਾ ਜੀ ਨੇ ਪ੍ਰੋਗਰਾਮ ਦੇ ਅਖੀਰ ਵਿੱਚ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਹੈ। ਸਕੂਲ ਪ੍ਰਿੰਸੀਪਲ ਜੀ ਨੇ ਦੱਸਿਆ ਕਿਹਾ ਕਿ ਜਿੱਥੇ ਸਕੂਲ ਵਿਦਿਆਰਥੀਆਂ ਨੇ ਸਿੱਖਿਆ ਦੇ ਖੇਤਰ ਵਿੱਚ ਨਾਮਣਾ ਖੱਟਿਆ ਹੈ ਉੱਥੇ ਨਾਲ ਹੀ ਖੇਡਾਂ ਦੇ ਖੇਤਰ ਵਿੱਚ ਵੀ ਵਿਸ਼ੇਸ਼ ਮੱਲਾਂ ਮਾਰੀਆਂ ਹਨ ਜਿਵੇਂ:-
ਸਿੱਖਿਆ ਦੇ ਖੇਤਰ ਵਿੱਚ:- *ਸਕੂਲ ਵਿਦਿਆਰਥੀ ਰਚਿਤ ਅਗਰਵਾਲ ਨੇ ਜੇ ਈ ਈ ਐਡਵਾਂਸ 2024 ਵਿੱਚ 98ਵਾਂ ਆਲ ਇੰਡੀਆ ਰੈਂਕ (ਏ ਆਈ ਆਰ) ਅਤੇ ਜੇ ਈ ਈ ਮੁੱਖ ਦੇ ਅਧਾਰ ਉੱਤੇ ਭਾਰਤ ਵਿੱਚ 25ਵਾਂ ਅਖਿਲ ਭਾਰਤੀ ਰੈਂਕ ਅਤੇ ਪੰਜਾਬ ਵਿੱਚ ਪਹਿਲਾ ਸਥਾਨ 100 ਪ੍ਰਤੀਸ਼ਤ ਅੰਕ ਲੈ ਕੇ ਹਾਸਿਲ ਕੀਤਾ ਹੈ ‌
* ਜੇ ਈ ਈ ਮੁੱਖ ਵਿੱਚ ਤਿੰਨ ਹੋਰ ਵਿਦਿਆਰਥੀਆਂ ਜਾਨਵੀ, ਵਿਉਮਕੇਸ਼ ਅਤੇ ਹਰਕਮਲ ਸਿੰਘ ਲੁਬਾਣਾ ਨੇ ਵਧੀਆ ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਉੱਚਾ ਕੀਤਾ ਹੈ ।
ਖੇਡਾਂ ਦੇ ਖੇਤਰ ਵਿੱਚ:- ਸਕੂਲ ਦੇ 78 ਵਿਦਿਆਰਥੀਆਂ ਨੇ ਸੋਨੇ, ਚਾਂਦੀ ਅਤੇ ਕਾਂਸੇ ਦੇ ਤਮਗੇ ਜਿੱਤ ਕੇ ਵਿਸ਼ੇਸ਼ ਤੌਰ ਉੱਤੇ ਮੱਲਾਂ ਮਾਰੀਆਂ ਹਨ। ਨੈਸ਼ਨਲ ਖੇਡਾਂ ਗੋਆ ਵਿੱਚ ਸਕੂਲ ਵਿਦਿਆਰਥੀ ਸ਼ਿਵਾਕਰ ਪ੍ਰਤਾਪ ਸਿੰਘ, ਸ਼ਿਵਾ ਅਰੋੜਾ, ਕਾਸ਼ਵੀ ਸਿੱਬਲ, ਸਿਮਰਨਜੀਤ ਕੌਰ ਅਤੇ ਜੈਸਮੀਨ ਕੌਰ ਭੋਗਲ ਨੇ 10 ਲੱਖ ਰੁਪਏ ਕੈਸ਼ ਪ੍ਰਾਪਤ ਕੀਤੇ ਇਸ ਤੋਂ ਇਲਾਵਾ ਸਕੂਲ ਖੇਡਾਂ ਅਤੇ ਖੇਡ ਵਤਨ ਪੰਜਾਬ ਅਨੁਸਾਰ ਪੰਜਾਬ ਸਰਕਾਰ ਵੱਲੋਂ ਲਗਭਗ 50,000/- ਪ੍ਰਾਪਤ ਕੀਤੇ। ਵਿਦਿਆਰਥੀਆਂ ਨੇ ਰਾਜ ਪੱਧਰੀ ਖੇਡ ਮੁਕਾਬਲਿਆਂ ਵਿੱਚ ਵੀ ਖਾਸ ਪ੍ਰਾਪਤੀਆਂ ਹਾਸਲ ਕਰਕੇ ਸਕੂਲ ਦਾ ਨਾਮ ਉੱਚਾ ਕੀਤਾ ਹੈ। ਪ੍ਰਿੰਸੀਪਲ ਸਾਹਿਬਾਨ ਜੀ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਦੀਵਾਲੀ ਦੇ ਤਿਉਹਾਰ ਦੀ ਸਭ ਨੂੰ ਲੱਖ- ਲੱਖ ਵਧਾਈ ਦਿੱਤੀ। ਪ੍ਰੋਗਰਾਮ ਦੇ ਅਖੀਰ ਵਿੱਚ ਰਾਸ਼ਟਰੀ ਗੀਤ ਨਾਲ ਸਮਾਪਤੀ ਹੋਈ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।