ਪੰਜਾਬ ਦੇ ਸਾਬਕਾ ਉੱਪ ਮੁੱਖਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨੇੜਿਓਂ ਉੱਨਾਂ ਤੇ ਗੋਲੀ ਚਲਾਉਣ ਦਾ ਮਾਮਲਾ ਬੇਹੱਦ ਗੰਭੀਰ ਹੈ। ਜੇਕਰ ਅਜਿਹਾ ਵਿਅਕਤੀ ਵੀ ਪੰਜਾਬ ਵਿੱਚ ਸੁਰੱਖਿਅਤ ਨਹੀਂ ਤਾਂ ਆਮ ਵਿਅਕਤੀ ਦਾ ਤਾਂ ਰੱਬ ਹੀ ਰਾਖਾ ਹੈ। ਹਰ ਰੋਜ਼ ਪਿੰਡਾਂ ਸ਼ਹਿਰਾਂ ‘ਚ ਕਤਲੋ ਗਾਰਦ ਆਮ ਗੱਲ ਹੋ ਗਈ ਹੈ। ਪ੍ਰਸ਼ਾਸਨ ਨਾਂ ਦੀ ਚਿੜੀਆ ਗਾਇਬ ਹੈ। ਹੁਣ ਸਰਕਾਰ ਨੂੰ ਨਵੀਂ ਸਰਕਾਰ ਦਾ ਲਾਭ ਕਿੰਨਾ ਕੁ ਚਿਰ ਮਿਲੇਗਾ? ਮੁੱਖ ਮੰਤਰੀ ਮਾਨ ਸਾਹਿਬ ਪ੍ਰਦੇਸ਼ ਦੇ ਗ੍ਰਿਹ ਮੰਤਰੀ ਵੀ ਹਨ। ਪਰ ਉਹਨਾਂ ਤੋਂ ਕੋਈ ਵੀ ਕੰਮ ਠੀਕ ਢੰਗ ਨਾਲ ਨਹੀਂ ਹੋ ਰਿਹਾ। ਚੁਟਕਲੇ ਜਿੰਨੇ ਮਰਜ਼ੀ ਸੁਣ ਲਵੋ। ਕਿਸਾਨਾਂ ਦੀ ਲੁੱਟ ਖਸੁੱਟ ਪਹਿਲਾਂ ਕਦੇ ਇਹਨੀਂ ਨਹੀਂ ਸੀ ਹੋਈ, ਸਰਕਾਰ ਨੇ 2017 ਤੋਂ ਲੈ ਕਿ 2020 ਤੱਕ 900 ਕਰੋੜ ਰੁਪਏ ਵਿਦਿਆਰਥੀਆਂ ਦੇ ਸਕਾਲਰਸ਼ਿਪ ਜਾਰੀ ਨਹੀਂ ਕੀਤੇ, ਨੌਜਵਾਨਾਂ ਨੂੰ ਡਿਗਰੀਆਂ ਨਹੀਂ ਮਿਲੀਆਂ। ਸਰਕਾਰ ਕਹਿੰਦੀ ” ਸਾਡਾ ਕੰਮ ਬੋਲਦਾ”।
ਸਰਕਾਰ ਨੇ 3.74 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਸਿਰ ਚਾੜ ਦਿੱਤਾ ਹੈ। ਕਰਜ਼ਾ ਮੋੜਨ ਲਈ ਸਰਕਾਰ ਕਰਜ਼ਾ ਚੁੱਕ ਰਹੀ ਹੈ। ਪੰਜਾਬ ਕੁੱਝ ਸਾਲ ਪਹਿਲਾਂ
ਨੰਬਰ ਇੱਕ ਤੋਂ 25ਵੇਂ ਸਥਾਨ ਤੇ ਪਹੁੰਚ ਗਿਆ ਹੈ। ਇਸ ਵਿੱਚ ਕਾਂਗਰਸ ਅਤੇ ਆਪ ਦਾ ਬਰਾਬਰ ਦਾ ਹੱਥ ਹੈ। ਸੱਭ ਤੋਂ ਦੁੱਖੀ ਹਨ ਅਨੁਸੂਚਿਤ ਜਾਤੀ ਦੀ 38% ਵੱਸੋਂ। ਇਹਨਾਂ ਕੋਲ ਨਾ ਜਮੀਨ ਹੈ (ਸਿਰਫ਼ 3.2%), ਨਾ ਨੌਕਰੀਆਂ ਅਤੇ ਨਾ ਬਿਜਨਸ ਹੈ। ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ। ਬੇਰੁਜ਼ਗਾਰੀ ਸਿੱਖਰਾਂ ਤੇ ਹੈ , ਮਾਨ ਸਾਹਿਬ ਦੇ ਰਾਜ ਵਿੱਚ ਕੁਰੱਪਸ਼ਨ ਸੱਭ ਹੱਦ ਬੰਨੇ ਟੱਪ ਚੁੱਕੀ ਹੈ ,
ਕੋਈ ਵੀ ਸੇਫ ਮਹਿਸੂਸ ਨਹੀਂ ਕਰ ਰਿਹਾ।
ਪੰਜਾਬ ਦਾ ਤਾਂ ਰੱਬ ਹੀ ਰਾਖਾ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।