ਸਾਬਕਾ ਆਈ ਏ ਐਸ ਅਤੇ ਭਾਜਪਾ ਨੇਤਾ ਐਸ ਆਰ ਲੱਧੜ ਨੇ ਕਿਹਾ ਕੇ ਅਸਲ ਅੰਨਦਾਤਾ ਉਹ ਹੈ ਜੋ ਮਿੱਟੀ ਨਾਲ ਮਿੱਟੀ ਹੋ ਕੇ ਅਨਾਜ ਪੈਦਾ ਕਰਦਾ ਹੈ ਨਾ ਕਿ ਧਨਾਢ ਜਮੀਨ ਮਾਲਕ।
ਜੋ landless ਸਾਰਾ ਸਾਲ ਰੁਲਦੇ ਹਨ, ਖੇਤਾਂ ਵਿੱਚ ਟਰੈਕਟਰ ਚਲਾਉਂਦੇ ਹਨ, ਪਾਣੀ ਲਾਉਂਦੇ ਹਨ, ਝੋਨਾ ਹੱਥੀਂ ਲਾਉਂਦੇ ਅਸਲ ਵਿੱਚ ਅੰਨਦਾਤਾ ਹਨ,
ਜ਼ਮੀਨ ਮਾਲਕ ਹੋਣ ਨਾਲ ਕੋਈ ਅੰਨ ਦਾਤਾ ਨਹੀਂ ਹੋ ਜਾਂਦਾ।
ਅੰਨਦਾਤਾ ਉਹ ਹੈ ਜੋ ਅੰਨ ਉਗਾਂਦਾ ਹੈ।
ਅੱਜ ਝੋਨਾ ਭਈਏ ਲਾਉਂਦੇ ਹਨ
ਪਾਣੀ ਸੀਰੀ ਲਾਉਦੇ ਹਨ
ਝੋਨਾ ਕੰਬਾਈਨ ਕੱਟਦੀਆਂ ਹਨ ਤੇ ਅਖੌਤੀ ਕਿਸਾਨ ਧਰਨੇ ਲਾਉਂਦੇ ਹਨ।
ਫਿਰ ਅੰਨ ਦਾਤਾ ਕੌਣ ਹੈ ?
ਮਜਦੂਰ ਜਾਂ ਜ਼ਮੀਨ ਮਾਲਕ ?
ਜੋ ਕਾਰਾਂ ਕੋਠੀਆਂ ਦੇ ਮਾਲਕ ਹਨ,
ਗਾਣੇ ਗਾਉਂਦੇ ਹਨ-ਜੱਟ ਦੀ ਮੁੱਛ ਡਵਲਯੂ ਵਰਗੀ, ਉੱਥੇ ਜੱਟ ਫੈਰ ਕਰਦਾ ਜਿੱਥੇ ਹੁੰਦੀ ਹੈ ਪਬੰਦੀ ਹਥਿਆਰ ਦੀ,
ਨੋਟ ਵਾਰਾਂਗਾ ਸਾਲ਼ੀਏ ਜਦੋਂ ਤੱਕ ਨੱਚੇਗੀ ਤੂੰ ਆਦਿ। ਲੋਕਾਂ ਦਾ ਜੀਣਾ ਦੂਬਰ ਕੀਤਾ ਹੋਇਆ-ਸਾਰਾ ਸਾਲ ਧਰਨੇ,
ਸਾਰਾ ਸਾਲ ਹਾਈਵੇ ਬੰਦ,
ਰੇਲਾਂ ਬੰਦ,
ਕਹਿੰਦੇ ਅਸੀਂ ਕਾਂਗਰਸ ਲਈ ਮਹੌਲ ਤਿਆਰ ਕੀਤਾ ,
ਹੁੱਡਾ ਨੇ ਕੈਸ਼ ਨਹੀਂ ਕੀਤਾ
ਭਾਜਪਾ ਨੇਤਾਵਾਂ ਨੂੰ ਤਸਵੀਰ ਦੇ ਦੋਵੇ ਪੱਖ
ਵੇਖਣ ਦੀ ਲੋੜ ਹੈ।
ਹਰਿਆਣਾ ਵਾਲਾ ਹਾਲ ਜਦੋਂ ਤੱਕ
ਪੰਜਾਬ ‘ਚ ਨਹੀਂ ਹੁੰਦਾ
ਭਾਜਪਾ ਪੰਜਾਬ ਨਹੀਂ ਬਚਾ ਸਕਦੀ।ਹਾਲਾਤ ਸਾਜਗਾਰ ਹਨ , ਲੋਹਾ ਗਰਮ ਹੈ , ਲੋੜ ਹੈ ਸੱਟ ਮਰਨ ਦੀ।
ਮੀਡੀਆ ਦੀ ਵਰਤੋਂ ਸੱਚ ਨੂੰ ਸਾਹਮਣੇ ਲਿਆਉਣਾ ਹੈ ਨਾ ਕਿ ਕਿਸੇ ਤਬਕੇ ਦੀ ਬਿਨਾਂ ਲੋੜ , ਬਿਨਾਂ ਵਜ੍ਹਾ ਹਮਾਇਤ ਕਰਨੀ ।
ਪੰਜਾਬ ਨੂੰ ਫੋਕੀ ਸ਼ੋਹਰਤ, ਫੋਕੀ ਹੈਂਕੜਵਾਜੀ, ਭ੍ਰਿਸ਼ਟਾਚਾਰ,ਸ਼ਰਾਬ, ਨਸ਼ੇ , ਜਾਤੀਵਾਦ ਅਤੇ ਗੁਰੂ ਸਾਹਿਬਾਨ ਤੋਂ ਬੇਮੁਖਤਾ ਨੇ ਮਾਰਿਆ ਹੈ ਨਾ ਕਿ ਕਿਸੇ ਹੋਰ ਸ਼ੈਅ ਨੇ। ਨੇਤਾ ਲੋਕ ਲੋਕਾਂ ਨੂੰ ਸਹੀ ਰਾਸਤਾ ਦਿਖਾਉਣ ਦੀ ਜਗ੍ਹਾ ਸੌੜੀ ਸਿਆਸਤ ਨੂੰ ਤਰਜੀਹ ਦਿੰਦੇ ਹਨ ਤੇ ਕਿਰਦਾਰ ਵਾਲੇ ਲੋਕਾਂ ਨੂੰ ਅੱਗੇ ਨਹੀਂ ਆਉਣ ਦਿੰਦੇ। ਪੰਜਾਬ ਨੂੰ ਇਲਾਜ ਨਹੀਂ ਸਰਜਰੀ ਦੀ ਲੋੜ ਹੈ। ਪੰਜਾਬੀਆਂ ਤੇ ਵੱਡੀ ਜੁੰਮੇਵਾਰੀ ਹੈ। ਇਹ ਸਰਕਾਰ ਇੱਕ ਗੈਂਗਰੀਨ ਵਾਂਗ ਹੈ ਜਿਸ ਦਾ ਸਮੂਲ ਨਾਸ਼ ਜਰੂਰੀ ਹੈ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।