ਅੱਜ ਜਲੰਧਰ ਉੱਤਰੀ ਹਲਕੇ ਦੇ ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਅਤੇ ਜਲੰਧਰ ਸੈਂਟਰਲ ਹਲਕੇ ਤੋ ਸਾਬਕਾ ਵਿਧਾਇਕ ਅਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਜਲੰਧਰ ਦੇ ਪ੍ਰਧਾਨ ਰਜਿੰਦਰ ਬੇਰੀ, ਕੌਂਸਲਰ ਗਿਆਨ ਚੰਦ ਸੋਢੀ, ਜਗਦੀਸ਼ ਕੁਮਾਰ ਦਕੋਹਾ ਵਲੋ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਗੌਤਮ ਜੈਨ ਨਾਲ ਮੁਲਾਕਾਤ ਕੀਤੀ ਅਤੇ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ । ਸੀਵਰੇਜ ਦੀ ਸਮੱਸਿਆ, ਸਟ੍ਰੀਟ ਲਾਈਟਾਂ ਦੀ ਸਮਸਿਆ, ਸ਼ਹਿਰ ਵਿੱਚ ਘੁੰਮਦੇ ਅਵਾਰਾ ਕੁਤਿਆ ਦੀ ਗੰਭੀਰ ਸਮਸਿਆ, ਪਾਰਕਾਂ ਦੀ ਸਾਫ਼ ਸਫਾਈ ਦੀ ਸਮਸਿਆ ਬਾਰੇ ਚਰਚਾ ਕੀਤੀ ਅਤੇ ਇੰਨਾਂ ਸਮਸਿਆ ਦਾ ਜਲਦ ਤੋ ਜਲਦ ਹੱਲ ਕਰਵਾਉਣ ਬਾਰੇ ਕਿਹਾ । ਰਜਿੰਦਰ ਬੇਰੀ ਅਤੇ ਬਾਵਾ ਹੈਨਰੀ ਨੇ ਕਿਹਾ ਕਿ ਜਲੰਧਰ ਸੈਂਟਰਲ ਅਤੇ ਨਾਰਥ ਦੇ ਵੱਖ ਵੱਖ ਵਾਰਡਾਂ ਵਿੱਚ ਸੀਵਰੇਜ, ਪੀਣ ਵਾਲਾ ਗੰਦਾ ਪਾਣੀ ਅਤੇ ਅਵਾਰਾ ਕੁਤਿਆ ਦੀ ਬਹੁਤ ਵੱਡੀ ਸਮੱਸਿਆ ਹੈ । ਸੀਵਰੇਜ ਭਰੇ ਪਏ ਹਨ, ਪੀਣ ਵਾਲਾ ਪਾਣੀ ਗੰਦਾ ਆ ਰਿਹਾ, ਸਟ੍ਰੀਟ ਲਾਇਟਾਂ ਬੰਦ ਪਈਆ ਹਨ । ਇਹ ਮੁਢਲੀਆਂ ਸਹੂਲਤਾਂ ਨਾਲ ਲੋਕਾਂ ਨੂੰ ਮੁਹਈਆ ਕਰਵਾਉਣਾ ਨਗਰ ਨਿਗਮ ਦਾ ਫ਼ਰਜ਼ ਹੈ । ਇਸ ਮੌਕੇ ਤੇ ਵਿਕਾਸ ਤਲਵਾੜ, ਰਾਣਾ ਹਰਸ਼ ਵਰਮਾ, ਐਡਵੋਕੇਟ ਵਿਕਰਮ ਦੱਤਾ, ਰਾਹੁਲ ਧੀਰ, ਹੈਪੀ,ਬੂਟੀ ਰਾਮ, ਹਰਪ੍ਰੀਤ ਵਾਲਿਆ, ਕਾਲਾ ਹਰਗੋਬਿੰਦ ਨਗਰ ਮੌਜੂਦ ਸਨ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।