ਜਲੰਧਰ ()ਲੰਮੇ ਸਮੇਂ ਤੋਂ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ,ਦਿੱਲੀ ਦੀ ਮੋਦੀ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰ ਰਹੀ ਹੈ ਜਿਸ ਕਰਕੇ ਕਿਸਾਨ ਦਿੱਲੀ ਜਾ ਕੇ ਅੰਦੋਲਨ ਕਰਨਾ ਚਾਹੁੰਦੇ ਹਨ ,ਪਰ ਸ਼ੰਭੂ ਬਾਰਡਰ ਅਤੇ ਘਨੌਰੀ ਬਾਰਡਰ ਤੇ ਕਿਸਾਨਾਂ ਨਾਲ ਜਿਸ ਤਰ੍ਹਾਂ ਅਨਮਨੁੱਖੀ ਵਿਵਹਾਰ ਕੀਤਾ ਜਾ ਰਿਹਾ ਹੈ, ਜਿਸ ਤਰ੍ਹਾਂ ਉਹਨਾਂ ਤੇ ਅਥਰੂ ਗੈਸ ਤੇ ਗੋਲੀਆਂ ਦਾ ਮੀਹ ਵਰਸਾਇਆ ਜਾ ਰਿਹਾ ਹੈ ਜਿਸ ਤਰ੍ਹਾਂ ਪਾਣੀ ਦੀਆਂ ਬੁਛਾਰਾਂ ਚਲਾਈਆਂ ਜਾ ਰਹੀਆਂ ਹਨ ਇੱਥੋਂ ਤੱਕ ਗੋਲੀਆਂ ਵੀ ਚਲਾਈਆਂ ਜਾ ਰਹੀਆਂ ਹਨ ਉਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜੀ ਹੈ, ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ,ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ,ਤਜਿੰਦਰ ਸਿੰਘ ਸੰਤ ਨਗਰ ,ਹਰਜੋਤ ਸਿੰਘ ਲੱਕੀ ਅਤੇ ਅਮਨਦੀਪ ਸਿੰਘ ਬੱਗਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਸਮੁੱਚੇ ਦੇਸ਼ ਦਾ ਅੰਨ ਨਾਲ ਪੇਟ ਭਰਨ ਵਾਲੇ ਅੰਨਦਾਤਿਆਂ ਨਾਲ ਅਜਿਹੇ ਵਿਵਹਾਰ ਦੀ ਆਸ ਕਿਸੇ ਤਰਾਂ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ,ਜਿਸ ਤਰ੍ਹਾਂ ਬਾਰਡਰਾਂ ਰੋਕਾਂ ਲਾਈਆਂ ਗਈਆਂ ਹਨ ਥਾਂ-ਥਾਂ ਤੇ ਬੈਰੀਗੇਡ, ਤਾਰਾਂ ਵਿਛਾਉਣੀਆਂ, ਵੱਡੇ ਵੱਡੇ ਕਿਲ ਲਾਉਣੇ ਕੀ ਕਿਸਾਨ ਇਸ ਦੇਸ਼ ਦੇ ਨਾਗਰਿਕ ਨਹੀਂ ਹਨ ,ਕੇਂਦਰ ਸਰਕਾਰ ਕੀ ਪੰਜਾਬ ਨੂੰ ਦੇਸ਼ ਤੋਂ ਅਲੱਗ ਕਰਨਾ ਚਾਹੁੰਦੀ ਹੈ ਜਿਸ ਤਰ੍ਹਾਂ ਹਰਿਆਣੇ ਦੀ ਖੱਟੜ ਸਰਕਾਰ ਦਾ ਵਤੀਰਾ ਹੈ ਉਹ ਦੇਸ਼ ਨੂੰ ਤੋੜਨ ਵਾਲਾ ਹੈ ਇਹੋ ਜਿਹੇ ਵਤੀਰੇ ਅਪਣਾ ਕੇ ਤੁਸੀਂ ਦੇਸ਼ ਨੂੰ ਇਕੱਠਾ ਨਹੀਂ ਰੱਖ ਸਕਦੇ, ਉਕਤ ਲੀਡਰਾਂ ਵੱਲੋਂ ਕਿਸਾਨਾਂ ਦਾ ਇੰਨੇ ਤਸ਼ੱਦਦ ਸਹਿਨਾ ਤਾਂ ਵੀ ਸ਼ਾਂਤਮਈ ਰਹਿਣਾ ਅਤੇ ਜਾਬਤੇ ਵਿੱਚ ਰਹਿਣਾ ਬਹੁਤ ਹੀ ਪ੍ਰਸ਼ੰਸ਼ਾ ਯੋਗ ਹੈ। ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਹੋ ਹੀ ਸਿੱਖਿਆ ਦਿੱਤੀ ਹੈ ਕਿ ਜਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਹੈ। ਉਹਨਾਂ ਨੇ ਮੋਦੀ ਸਰਕਾਰ ਨੂੰ ਬੇਨਤੀ ਕੀਤੀ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨ ਕੇ ਕਿਸਾਨ ਅੰਦੋਲਨ ਖਤਮ ਕਰਵਾਇਆ ਜਾਵੇ ਕਿਸਾਨਾਂ ਦੇ ਰਸਤੇ ਦੀਆਂ ਸਾਰੀਆਂ ਰੁਕਾਵਟਾਂ ਨੂੰ ਤੁਰੰਤ ਹਟਾਇਆ ਜਾਵੇ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।