ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ,ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਫਾਇਨ ਆਰਟਸ ਦੁਆਰਾ ਆਇਲ ਪੇਂਟਿੰਗ ਵਿਸ਼ੇ ‘ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ।  ਮੋਹਿੰਦਰ ਠੁਕਰਾਲ ਨੇ ਇਸ ਵਰਕਸ਼ਾਪ ਦੇ ਵਿਚ ਬਤੌਰ ਸਰੋਤ ਬੁਲਾਰਾ ਸ਼ਿਰਕਤ ਕੀਤੀ। 50 ਤੋਂ ਵੀ ਵੱਧ ਵਿਦਿਆਰਥਣਾਂ ਦੀ ਸ਼ਮੂਲੀਅਤ ਵਾਲੀ ਇਸ ਵਰਕਸ਼ਾਪ ਵਿਚ ਸਰੋਤ ਬੁਲਾਰੇ ਨੇ ਆਇਲ ਪੇਂਟਿੰਗ ਨੂੰ ਮੂਲ ਧਾਰਨਾਵਾਂ ਤੋਂ ਸ਼ੁਰੂ ਕਰਦੇ ਹੋਏ ਵਿਸਥਾਰ ਸਹਿਤ ਬਿਆਨ ਕਰਨ ਦੇ ਨਾਲ-ਨਾਲ ਪੇਂਟਿੰਗ ਦੇ ਲਈ ਕਿਸੇ ਵੀ ਵਿਚਾਰ ਦੀ ਕੰਪੋਜ਼ਿੰਗ ਨੂੰ ਵੀ ਬੇਹੱਦ ਸਰਲ ਸ਼ਬਦਾਂ ਵਿੱਚ ਬਿਆਨ ਕੀਤਾ । ਸ੍ਰੀ ਮੋਹਿੰਦਰ ਦੁਆਰਾ ਵਿਦਿਆਰਥਣਾਂ ਨੂੰ ਲੈਂਡਸਕੇਪ ਪੇਂਟਿੰਗ ਦੇ ਪ੍ਰਮੁੱਖ ਪਹਿਲੂਆਂ ਨੂੰ ਇੱਕ ਕਲਾਕਾਰ ਦੇ ਪੱਖ ਤੋਂ ਵੀ ਬੇਹੱਦ ਖ਼ੂਬਸੂਰਤੀ ਨਾਲ ਉਜਾਗਰ ਕੀਤਾ ਗਿਆ। ਇਸ ਤੋਂ ਇਲਾਵਾ ਇਕ ਆਦਰਸ਼ ਲੈਂਡਸਕੇਪ ਨੂੰ ਤਿਆਰ ਕਰਨ ਦੀ ਵਿਧੀ ਸਬੰਧੀ ਚਰਚਾ ਕਰਦੇ ਹੋਏ ਉਨ੍ਹਾਂ ਨੇ ਰਚਨਾ ਦੀ ਰਚਨਾਤਮਕ ਪ੍ਰਕਿਰਿਆ ਬਾਰੇ ਵਿਸਥਾਰ ਸਹਿਤ ਗੱਲ ਕੀਤੀ। ਵਰਕਸ਼ਾਪ ਦੇ ਅੰਤ ਵਿੱਚ ਸਰੋਤ ਬੁਲਾਰੇ ਵੱਲੋਂ ਜਿਥੇ ਵਿਦਿਆਰਥਣਾਂ ਦੇ ਵੱਖ-ਵੱਖ ਸ਼ੰਕਿਆਂ ਅਤੇ ਪ੍ਰਸ਼ਨਾਂ ਦੇ ਤਸੱਲੀਬਖ਼ਸ਼ ਜਵਾਬ ਦਿੱਤੇ ਗਏ ਉੱਥੇ ਨਾਲ ਹੀ ਫਾਈਨ ਆਰਟਸ ਦੇ ਖੇਤਰ ਨਾਲ ਸਬੰਧਿਤ ਰੁਜ਼ਗਾਰ ਦੇ ਵੱਖ-ਵੱਖ ਮੌਕਿਆਂ ਬਾਰੇ ਵਿਸਥਾਰ ਸਹਿਤ ਗੱਲ ਕਰਨ ਦੇ ਨਾਲ-ਨਾਲ ਫਰੀਲਾਂਸਰ ਵਜੋਂ ਕਰੀਅਰ ਨੂੰ ਅਪਨਾਉਣ ਤੇ ਵੀ ਚਾਨਣਾ ਪਾਇਆ ਗਿਆ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਵਰਕਸ਼ਾਪ ਰਾਹੀਂ ਮਹੱਤਵਪੂਰਨ ਜਾਣਕਾਰੀ ਵਿਦਿਆਰਥਣਾਂ ਨਾਲ ਸਾਂਝੀ ਕਰਨ ‘ਤੇ  ਮੋਹਿੰਦਰ ਠੁਕਰਾਲ ਪ੍ਰਤੀ ਧੰਨਵਾਦ ਵਿਅਕਤ ਕੀਤਾ ਅਤੇ ਕਿਹਾ ਕਿ ਅਜਿਹੇ ਆਯੋਜਨ ਵਿਦਿਆਰਥੀਆਂ ਨੂੰ ਜਿੱਥੇ ਵਿਸ਼ੇ ਦੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੇ ਹਨ ਉੱਥੇ ਨਾਲ ਹੀ ਉਨ੍ਹਾਂ ਦੀ ਰਚਨਾਤਮਕਤਾ ਨੂੰ ਇੱਕ ਉੱਤਮ ਮੰਚ ਪ੍ਰਦਾਨ ਕਰਨ ਵਿੱਚ ਵੀ ਸਹਾਇਕ ਸਾਬਿਤ ਹੁੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਸਫਲ ਆਯੋਜਨ ਦੇ ਲਈ ਫਾਈਨ ਆਰਟਸ ਵਿਭਾਗ ਦੇ ਸਮੂਹ ਅਧਿਆਪਕਾਂ ਦੁਆਰਾ ਕੀਤੇ ਗਏ ਯਤਨਾਂ ਦੀ ਵੀ ਸ਼ਲਾਘਾ ਕੀਤੀ।

 

 

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।