ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ ਜਲੰਧਰ ਦੇ ਡਿਪਾਰਟਮੈਂਟ ਆਫ ਫੂਡ ਸਾਇੰਸ ਕੁਆਲਿਟੀ ਕੰਟਰੋਲ ਐਂਡ ਮਾਈਕ੍ਰੋਬਾਇਓਲੋਜੀ ਵਿਭਾਗ ਦੁਆਰਾ ਫੰਕਸ਼ਨਲ ਫੂਡਸ: ਫੰਡਾਮੈਂਟਲਜ਼ ਐਂਡ ਫਿਊਚਰ ਪਰਸਪੈਕਟਿਵਸ ਵਿਸ਼ੇ ‘ਤੇ ਗੈਸਟ ਲੈਕਚਰ ਦਾ ਆਯੋਜਨ ਕਰਵਾਇਆ ਗਿਆ। ਡਾ. ਮਮਤਾ ਠਾਕੁਰ, ਅਸਿਸਟੈਂਟ ਪ੍ਰੋਫ਼ੈਸਰ, ਫੂਡ ਟੈਕਨਾਲੋਜੀ ਵਿਭਾਗ, ਆਈ.ਟੀ.ਐਮ. ਯੂਨੀਵਰਸਿਟੀ, ਗਵਾਲੀਅਰ, ਮੱਧ ਪ੍ਰਦੇਸ਼ ਨੇ ਇਸ ਆਯੋਜਨ ਵਿਚ ਬਤੌਰ ਸਰੋਤ ਬੁਲਾਰਾ ਸ਼ਿਰਕਤ ਕੀਤੀ। ਆਨਲਾਈਨ ਆਯੋਜਿਤ ਹੋਏ ਇਸ ਪ੍ਰੋਗਰਾਮ ਦੌਰਾਨ ਸੰਬੋਧਿਤ ਹੁੰਦੇ ਹੋਏ ਡਾ. ਮਮਤਾ ਨੇ ਵਿਦਿਆਰਥਣਾਂ ਨੂੰ ਫੰਕਸ਼ਨਲ ਫੂਡ ਦੇ ਤੱਤਾਂ ਅਤੇ ਵਿਧੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਪ੍ਰਦਾਨ ਕਰਨ ਦੇ ਨਾਲ-ਨਾਲ ਡਾਈਟਰੀ ਫਾਈਬਰ, ਪਰੋਬਾਓਟਿਕਸ, ਪ੍ਰੀਬਾਇਉਟਿਕਸ, ਫਾਈਟੋਕੈਮੀਕਲਸ ਆਦਿ ਬਾਰੇ ਗੱਲ ਕੀਤੀ ਅਤੇ ਨਾਲ ਹੀ ਇਨ੍ਹਾਂ ਦੇ ਭਵਿੱਖ ਦੇ ਦ੍ਰਿਸ਼ਟੀਕੋਣ ਨੂੰ ਵੀ ਦਰਸਾਇਆ। ਇਸ ਤੋਂ ਇਲਾਵਾ ਰੋਜ਼ਾਨਾ ਜੀਵਨ ਵਿੱਚ ਕਿਰਿਆਤਮਕ ਆਹਾਰ ਦੀ ਵੱਧਦੀ ਮੰਗ ਬਾਰੇ ਦੱਸਣ ਦੇ ਨਾਲ ਹੀ ਉਨ੍ਹਾਂ ਇਸ ਨਾਲ ਮਨੁੱਖੀ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਵਿੱਚ ਹੁੰਦੇ ਵਾਧੇ ਬਾਰੇ ਗੱਲ ਕੀਤੀ ਅਤੇ ਇਸ ਤੋਂ ਹੋਣ ਵਾਲੇ ਸਰੀਰਕ ਲਾਭਾਂ ਤੋਂ ਵੀ ਸਭ ਨੂੰ ਬਾਖ਼ੂਬੀ ਜਾਣੂ ਕਰਵਾਇਆ। ਪ੍ਰੋਗਰਾਮ ਦੇ ਅੰਤ ਵਿਚ ਵਿਦਿਆਰਥਣਾਂ ਦੁਆਰਾ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਜਵਾਬ ਵੀ ਸਰੋਤ ਬੁਲਾਰੇ ਵੱਲੋਂ ਬੇਹੱਦ ਸਰਲ ਢੰਗ ਨਾਲ ਪ੍ਰਦਾਨ ਕੀਤੇ ਗਏ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਡਾ. ਮਮਤਾ ਦੁਆਰਾ ਵਿਸ਼ੇ ਦੀ ਮਹੱਤਵਪੂਰਨ ਜਾਣਕਾਰੀ ਵਿਦਿਆਰਥਣਾਂ ਨੂੰ ਪ੍ਰਦਾਨ ਕਰਨ ਦੇ ਲਈ ਧੰਨਵਾਦ ਵਿਅਕਤ ਕੀਤਾ ਅਤੇ ਨਾਲ ਹੀ ਇਸ ਸਫਲ ਆਯੋਜਨ ਦੇ ਲਈ ਸ੍ਰੀਮਤੀ ਸਾਧਨਾ ਟੰਡਨ, ਡੀਨ, ਲਾਈਫ ਸਾਇੰਸਿਜ਼ ਅਤੇ ਸ੍ਰੀਮਤੀ ਚਾਰੁਲ ਸ਼ਰਮਾ ਦੁਆਰਾ ਕੀਤੇ ਗਏ ਯਤਨਾਂ ਦੀ ਵੀ ਸ਼ਲਾਘਾ ਕੀਤੀ।