ਫਗਵਾੜਾ 5 ਮਈ (ਸ਼ਿਵ ਕੋੜਾ) ਕੈਮਿਸਟ ਐਸੋਸੀਏਸ਼ਨ ਫਗਵਾੜਾ ਦਾ ਇਕ ਵਫਦ ਅੱਜ ਫਗਵਾੜਾ ਪ੍ਰਧਾਨ ਸੋਮ ਪ੍ਰਕਾਸ਼ ਉੱਪਲ ਦੀ ਪ੍ਰਧਾਨਗੀ ਹੇਠ ਐਸ.ਪੀਫਗਵਾੜਾ ਹਰਿੰਦਰਪਾਲ ਸਿੰਘ ਪਰਮਾਰ ਨੂੰ ਮਿਲਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਕੈਮਿਸਟ ਐਸੋਸੀਏਸ਼ਨ ਦੇ ਜਿਲ੍ਹਾ ਚੇਅਰਮੈਨ ਵਿਪਨ ਅਰੋੜਾ ਅਤੇ ਜਿਲ੍ਹਾ ਪ੍ਰਧਾਨ ਰਾਕੇਸ਼ ਅੱਗਰਵਾਲ ਨੇ ਐਸ.ਪੀਨੂੰ ਦੱਸਿਆ ਕਿ ਕੁੱਝ ਅਣਪਛਾਤੇ ਸਮਾਜ ਵਿਰੋਧੀ ਅਨਸਰ ਫਗਵਾੜਾ ਵਿਖੇ ਕੈਮਿਸਟਾਂ ਦੀਆਂ ਦੁਕਾਨਾਂ ਦੇ ਨਜਦੀਕ ਗੈਰ ਕਾਨੂੰਨੀ ਨਸ਼ਾ ਵੇਚ ਰਹੇ ਹਨ ਜਿਸ ਨਾਲ ਕੈਮਿਸਟਾਂ ਦੀ ਬਦਨਾਮੀ ਹੋ ਰਹੀ ਹੈ ਉਹਨਾਂ ਇੱਕ ਮੰਗ ਪੱਤਰ ਦਿੰਦੇ ਹੋਏ ਐਸ.ਪੀਫਗਵਾੜਾ ਤੋਂ ਮੰਗ ਕੀਤੀ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਮੰਗ ਪੱਤਰ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਕਤ ਅਹੁਦੇਦਾਰਾਂ ਤੋਂ ਇਲਾਵਾ ਕੈਮਿਸਟ ਐਸੋਸੀਏਸ਼ਨ ਫਗਵਾੜਾ ਦੇ ਕੈਸ਼ੀਅਰ ਪੰਕਜ ਲਾਂਬਾ ਅਤੇ ਹੋਰਨਾਂ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਵਾਰਵਾਰ ਚੈਕਿੰਗ ਕੀਤੇ ਜਾਣ ਨਾਲ ਉਹਨਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ ਕੁੱਝ ਦਿਨ ਪਹਿਲਾਂ ਜਿਲ੍ਹਾ ਡਰੱਗ ਇੰਸਪੈਕਟਰ ਮੈਡਮ ਅਨੂਪਮਾ ਕਾਲੀਆ ਨੇ ਕਈ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਸੀ ਲੇਕਿਨ ਦੁਕਾਨਾਂ ਵਿਚ ਕਿਸੇ ਤਰ੍ਹਾਂ ਦੀ ਕੋਈ ਗੈਰ ਕਾਨੂੰਨੀ ਗਤਿਵਿਧੀ ਨਹੀਂ ਪਾਈ ਗਈ ਤੇ ਨਾ ਹੀ ਰਿਕਾਰਡ ਵਿਚ ਕੋਈ ਕਮੀ ਸੀ ਪਰ ਇਸ ਤਰ੍ਹਾਂ ਵਾਰਵਾਰ ਚੈਕਿੰਗ ਹੋਣ ਨਾਲ ਜਿੱਥੇ ਗ੍ਰਾਹਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਅਤੇ ਦੁਕਾਨਦਾਰੀ ਵਿੱਚ ਮਾੜਾ ਅਸਰ ਪੈਂਦਾ ਹੈ ਉੱਥੇ ਹੀ ਕੈਮਿਸਟਾਂ ਨੂੰ ਮਾਨਸਿਕ ਤੌਰ ਤੇ ਵੀ ਪਰੇਸ਼ਾਨ ਹੋਣਾ ਪੈਂਦਾ ਹੈ ਉਹਨਾਂ ਦੱਸਿਆ ਕਿ ਸਿਵਲ ਹਸਪਤਾਲ ਫਗਵਾੜਾ ਦੇ ਨਜਦੀਕ ਕੁੱਝ ਅਣਪਛਾਤੇ ਸਮਾਜ ਵਿਰੋਧੀ ਅਨਸਰ ਨਸ਼ੇੜੀਆਂ ਨੂੰ ਨਸ਼ੇ ਦੀ ਸਪਲਾਈ ਦੇਣ ਲਈ ਰੋਜਾਨਾ  ਰਹੇ ਹਨ ਜਿਹਨਾਂ ਬਾਰੇ ਐਸ.ਪੀਸਾਹਿਬ ਨੂੰ ਦੱਸਿਆ ਗਿਆ ਹੈ ਅਤੇ ਐਸ.ਪੀਸਾਹਿਬ ਨੇ ਭਰੋਸਾ ਦਿੱਤਾ ਹੈ ਕਿ ਅਜਿਹੇ ਅਨਸਰਾਂ ਨੂੰ ਜਲਦੀ ਨੱਥ ਪਾਈ ਜਾਵੇਗੀ ਇਸ ਮੌਕੇ ਕੈਮਿਸਟ ਐਸੋਸੀਏਸ਼ਨ ਦੇ ਮੈਂਬਰਾਂ ‘ ਬਲਵੰਤ ਸਿੰਘਰਾਮ ਕੁਮਾਰਰਵਿੰਦਰ ਕੁਮਾਰਅਮਿਤ ਬਾਂਸਲਹਰਸ਼ ਢੀਂਗਰਾਰਾਜੇਸ਼ ਮੁਤਰੇਜਾ ਆਦਿ ਹਾਜਰ ਸਨ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।