ਫਗਵਾੜਾ (ਸ਼ਿਵ ਕੌੜਾ) ਸ੍ਰੀ ਗੌਰਵ ਤੁਰਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ 1 ਤਹਿਤ ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੀ.ਪੀ.ਐਸ,ਪੁਲਿਸ ਕਪਤਾਨ ਫਗਵਾੜਾ,ਅਤੇ ਸ੍ਰੀ ਭਾਰਤ ਭੂਸ਼ਨ (ਪੀ.ਪੀ.ਐਸ) ਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਜੀ ਦੀ ਯੋਗ ਅਗਵਾਈ ਵਿੱਚ ਸਬ ਇੰਸਪੈਕਟਰ ਅਮਨਦੀਪ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਫਗਵਾੜਾ ਵਲੋ ਮਾੜੇ ਅਨਸਰਾ ਦੇ ਖਿਲਾਫ ਸਪੈਸ਼ਲ ਮੁਹਿੰਮ ਚਲਾਈ ਗਈ ਹੈ।ਮਾੜੇ ਅਨਸਰ ਖਿਲਾਫ, ਲੁੱਟਾ ਖੋਹਾ/ਚੋਰੀਆ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਸਪੈਸ਼ਲ ਮੁਹਿੰਮ ਚਲਾਈ ਗਈ ਹੈ।ਚੋਰੀਆਂ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਵਿੱਢੀ ਗਈ ਸਪੈਸ਼ਲ ਮੁਹਿੰਮ ਅਧੀਨ 01 ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਚੋਰੀ ਦਾ ਮੋਟਰ ਸਾਈਕਲ ਬ੍ਰਾਮਦ ਕੀਤਾ ਗਿਆ ।
ਮੁਕੱਦਮਾ ਨੰਬਰ 06 ਮਿਤੀ 07.01.2025 ਅ/ਧ 303(2) ਬੀ.ਐਨ.ਐਸ ਵਾਧਾ ਜੁਰਮ 317(2) BNS ਥਾਣਾ ਸਿਟੀ ਫਗਵਾੜਾ ਜਿਲਾ ਕਪੂਰਥਲਾ ਏ ਐਸ ਆਈ ਬਲਵਿੰਦਰ ਸਿੰਘ ਨੰਬਰ 184/ਕਪੂ ਨੇ ਦਰਜ ਰਜਿਸਟਰ ਕਰਵਾਇਆ ਕਿ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਬਾ ਤਾਲਾਸ਼ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਪੇਪਰ ਚੌਕ ਫਗਵਾੜਾ ਮੌਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਜੈ ਕੁਮਾਰ ਪੁੱਤਰ ਭਾਗ ਮੱਲ ਵਾਸੀ ਪਿੰਡ ਪੰਡੋਰੀ ਬੀਬੀ ਥਾਣਾ ਮੇਹਟੀਆਣਾ ਜਿਲਾ ਹੁਸ਼ਿਆਰਪੁਰ ਜੋ ਮੋਟਰ ਸਾਈਕਲ ਤੇ ਸਕੂਟਰੀਆ ਚੋਰੀ ਕਰਨ ਦਾ ਆਦੀ ਹੈ ਤੇ ਅੱਜ ਵੀ ਚੋਰੀ ਸ਼ੁਦਾ ਮੋਟਰ ਸਾਈਕਲ ਨੰਬਰੀ ਪੀ ਬੀ 07 ਕੇ ਯੂ 0275 ਮਾਰਕਾ ਸਪਲੈਡਰ ਰੰਗ ਕਾਲਾ ਵੇਚਣ ਦਾਣਾ ਮੰਡੀ ਗੇਟ ਖੜਾ ਹੈ ਜਿਸ ਤੇ ‘ਮੁਖਬਰ ਖਾਸ ਦੀ ਇਤਲਾਹ। ਦੋਸ਼ੀ ਉਕਤ ਪਾਸੋਂ ਹੋਰ ਕੀਤੀਆ ਖੋਹਾ ਅਤੇ ਚੋਰੀਆ ਸਬੰਧੀ ਹੋਰ ਵੀ ਕਈ ਸਨਸਨੀ ਖੁਲਾਸੇ ਹੋਣ ਦੀ ਸੰਭਾਵਨਾ ਹੈ