ਜਰੂਰਤਮੰਦ ਤੇ ਹੋਣਹਾਰ ਜੱਟ ਸਿੱਖ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਦੇਣ ਵਾਲੀ ਗੈਰ ਸਰਕਾਰੀ ਸੰਸਥਾ ਜੱਟ ਸਿੱਖ ਕੌਂਸਲ ਪਿਛਲੇ ਲੰਮੇ ਸਮੇਂ ਤੋਂ ਇਸ ਖੇਤਰ ਵਿਚ ਕਾਰਜ ਕਰ ਰਹੀ ਹੈ। ਜੱਟ ਸਿੱਖ ਕੌਂਸਲ ਦੇ ਗਵਰਨਿੰਗ ਸੈਕਟਰੀ ਸ. ਹਰਦਿਪਿੰਦਰ ਸਿੰਘ ਮਾਨ ਨੇ ਜੱਟ ਸਿੱਖ ਕੌਂਸਲ ਵਿਚ ਨਵੇਂ ਮੈਂਬਰਾਂ ਸ. ਲਖਬੀਰ ਸਿੰਘ ਘੂੰਮਣ ਚੇਅਰਮੈਨ, ਮਾਡਲ ਟਾਊਨ ਮਾਰਕਿਟ ਐਸੋਸੀਏਸ਼ਨ, ਸ. ਸਰਫਰਾਜ ਸਿੰਘ ਟਿਵਾਣਾ, ਸ. ਹਰਕਰਨ ਸਿੰਘ ਮਾਨ, ਸ. ਸੁਖਬਹਾਰ ਸਿੰਘ ਵੜੈਚ, ਸ. ਕਸ਼ਮੀਰ ਸਿੰਘ ਗਾਦੜੀ ਨੂੰ ਨਾਮਜ਼ਦ ਕੀਤਾ। ਜਾਣਕਾਰੀ ਦਿੰਦਿਆਂ ਸ. ਹਰਦਿਪਿੰਦਰ ਸਿੰਘ ਮਾਨ ਨੇ ਦੱਸਿਆ ਕਿ ਜੱਟ ਸਿੱਖ ਕੌਂਸਲ ਜ਼ਰੂਰਤਮੰਦ ਤੇ ਹੋਣਹਾਰ ਜੱਟ ਸਿੱਖ ਵਿਦਿਆਰਥੀਆਂ ਨੂੰ ਹਰ ਸਾਲ ਵਿੱਤੀ ਸਹਾਇਤਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਸਕਾਲਰਸ਼ਿਪ ਸਦਕਾ ਹਾਰ ਸਾਲ ਬਹੁਤ ਸਾਰੇ ਲੋੜਵੰਦ ਜੱਟ ਸਿੱਖ ਵਿਦਿਆਰਥੀ ਆਪਣੀ ਪੜ੍ਹਾਈ ਜਾਰੀ ਰੱਖ ਪਾਉਂਦੇ ਹਨ ਤੇ ਆਪਣੇ ਜ਼ਿੰਦਗੀ ਦੇ ਉਦੇਸ਼ਾਂ ਨੂੰ ਪੂਰਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਜੱਟ ਸਿੱਖ ਕੌਂਸਲ ਸਕੂਲਾਂ ਤੇ ਕਾਲਜਾਂ ਵਿੱਚ ਸਿੱਧੇ ਤੌਰ ’ਤੇ ਪ੍ਰਿੰਸੀਪਲ ਤੇ ਸਟਾਫ ਦੀ ਮਦਦ ਨਾਲ ਲੋੜਵੰਦ ਵਿਦਿਆਰਥੀਆਂ ਦੀ ਸ਼ਨਾਖਤ ਕਰਕੇ ਇਹ ਸਕਾਲਰਸ਼ਿਪ ਦਿੰਦੀ ਹੈ। ਇਸ ਮੌਕੇ ਲਾਇਲਪੁਰ ਖ਼ਾਲਸਾ ਕਾਲਜ ਦੀ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ, ਸਯੁੰਕਤ ਸਕੱਤਰ ਸ. ਜਸਪਾਲ ਸਿੰਘ ਵੜੈਚ, ਪ੍ਰਿੰਸੀਪਲ ਡਾ. ਜਸਪਾਲ ਸਿੰਘ ਅਤੇ ਸ. ਗੁਲਬਹਾਰ ਸਿੰਘ ਨੇ ਵੀ ਮੀਟਿੰਗ ਵਿਚ ਸ਼ਿਰਕਤ ਕੀਤੀ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।