ਜਲੰਧਰ:- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਅੱਜ ਜਿਲ੍ਹਾ ਜਲੰਧਰ ਦੀ ਕਮੇਟੀ ਦੀ ਮੀਟਿੰਗ ਕਰਨੈਲ ਫਿਲੌਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ 22 ਸਤੰਬਰ ਨੂੰ ਰੋਪੜ ਵਿਖੇ ਹੋ ਰਹੀ ਸਤਾਰਵੇਂ ਅਜਲਾਸ ਦੀ ਪਹਿਲੀ ਜਨਰਲ ਕੌਂਸਲ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਕਰਨੈਲ ਫਿਲੌਰ ਨੇ ਦੱਸਿਆ ਕਿ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੰਵਿਧਾਨ ਮੁਤਾਬਿਕ ਹਰ ਛੇ ਮਹੀਨੇ ਬਾਅਦ ਜਥੇਬੰਦੀ ਦਾ ਅਜਲਾਸ ਸੱਦਿਆ ਜਾਂਦਾ ਹੈ ਜਿਸ ਵਿਚ ਜਥੇਬੰਦੀ ਦੇ ਸਾਰੇ ਚੁਣੇ ਹੋਏ ਬਲਾਕ ਪ੍ਰਧਾਨ ਜਿਲ੍ਹਿਆਂ ਤੇ ਸੂਬੇ ਦੇ ਸਰਗਰਮ ਆਗੂ ਹਿੱਸਾ ਲੈਂਦੇ ਹਨ। ਇਸ ਮੌਕੇ ਕਰਨੈਲ ਫਿਲੌਰ ਨੇ ਕਿਹਾ ਕਿ ਇਹ ਜਨਰਲ ਕੌਂਸਲ ਇਸ ਕਰਕੇ ਵੀ ਮਹੱਤਵ ਪੂਰਨ ਹੈ ਕਿ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਆਈ ਸਰਕਾਰ ਨੇ ਹੀ ਸਿੱਖਿਆ ਦਾ ਜਨਾਜ਼ਾ ਪੂਰੀ ਤਰ੍ਹਾਂ ਕੱਢ ਦਿੱਤਾ ਹੈ ਤੇ ਸਿੱਖਿਆ ਤੇ ਨਵੇਂ ਨਵੇਂ ਤਜ਼ਰਬੇ ਕੀਤੇ ਜਾ ਰਹੇ ਹਨ ਤੇ ਸਿਰਫ ਪਰਚਾਰ ਲਈ ਹੀ ਅੰਕੜਿਆਂ ਦਾ ਫ਼ਰਜ਼ੀਵਾੜਾ ਸਿਰਜਿਆ ਜਾ ਰਿਹਾ ਹੈ। ਅੰਦੋਲਨਕਾਰੀ ਅਧਿਆਪਕਾਂ ਤੇ ਅੱਤਿਆਚਾਰ ਵਿੱਚ ਪਹਿਲੀਆਂ ਸਰਕਾਰਾਂ ਤੋਂ ਜਿਆਦਾ ਵਾਧਾ ਹੋਇਆ ਹੈ ਤੇ ਹੱਕ ਮੰਗਦੇ ਲੋਕਾਂ ਨੂੰ ਲਾਠੀ ਗੋਲੀ ਨਾਲ ਦਬਾਇਆ ਜਾ ਰਿਹਾ ਹੈ। ਇਸ ਮੌਕੇ ਕਰਨੈਲ ਫਿਲੌਰ ਨੇ ਕਿਹਾ ਕਿ ਇਸ ਜਨਰਲ ਕੌਂਸਲ ਵਿੱਚ ਪੁਰਾਣੇ ਸੰਘਰਸ਼ਾਂ ਦੀ ਪੜਚੋਲ ਕਰਕੇ ਨਵੇਂ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਕੁਲਾਰ ਨੇ ਕਿਹਾ ਕਿ ਜਿਲ੍ਹਾ ਜਲੰਧਰ ਵਿੱਚੋ ਇਸ ਜਨਰਲ ਕੌਂਸਲ ਵਿੱਚ ਸਾਰੇ ਬਲਾਕ ਪ੍ਰਧਾਨ ਤੇ ਸਾਰੇ ਜਿਲ੍ਹਾ ਆਗੂਆਂ ਨੂੰ ਸ਼ਾਮਲ ਕਰਾਉਣ ਲਈ ਰੂਪ ਰੇਖਾ ਤਹਿ ਕੀਤੀ ਗਈ ਹੈ ਇਸ ਮੌਕੇ ਮੰਗ ਕੀਤੀ ਗਈ ਕੇ ਅੰਦੋਲਨਕਾਰੀ ਕੰਪਿਊਟਰ ਅਧਿਆਪਕਾਂ ਨੂੰ ਪੂਰੇ ਸਕੇਲਾਂ ਸਮੇਤ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ ਤੇ ਕੰਪਿਊਟਰ ਅਧਿਆਪਕਾਂ ਤੇ ਛੇਵਾ ਪੇ ਕਮਿਸ਼ਨ ਲਾਗੂ ਕੀਤਾ ਜਾਵੇ, 2364 ਤੇ 5994 ਦੀ ਭਰਤੀ ਨੂੰ ਤਰੁੰਤ ਸਕੂਲਾਂ ਵਿੱਚ ਭੇਜਿਆ ਜਾਵੇ, ਪੁਰਾਣੀ ਪੈਂਨਸ਼ਨ ਬਹਾਲ ਕੀਤੀ ਜਾਵੇ,6635 ਤੇ ਹੋਰ ਹੋਰ ਵੱਖ ਵੱਖ ਕੈਟਾਗਰੀਆਂ ਨੂੰ ਵਿਸ਼ੇਸ਼ ਮੌਕਾ ਦਿੱਤਾ ਜਾਵੇ ਤੇ ਅਧਿਆਪਕਾਂ ਦੀਆਂ ਰਹਿੰਦੀਆਂ ਬਦਲੀਆਂ ਦਾ ਅਗਲਾ ਗੇੜ ਸ਼ੁਰੂ ਕੀਤਾ ਜਾਵੇ ਤੇ ਪਹਿਲੇ ਰਾਉਂਡ ਦੀਆਂ ਕੀਤੀਆਂ ਗਈਆਂ ਬਦਲੀਆਂ ਨੂੰ ਲਾਗੂ ਕੀਤਾ ਜਾਵੇ ਤੇ ਬਦਲੀਆਂ ਵਿੱਚ ਪਾਰਦਰਸ਼ਤਾ ਰੱਖੀ ਜਾਵੇ, ਡਾਟਾ ਮਿੱਸਮੇਚ ਅਧਿਆਪਕਾਂ ਨੂੰ ਬਦਲੀ ਲਈ ਵਿਚਾਰਿਆ ਜਾਵੇ, ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਲੈਣੇ ਬੰਦ ਕੀਤੇ ਜਾਣ, ਪ੍ਰਾਇਮਰੀ ਤੋਂ ਮਾਸਟਰ ਕੇਡਰ ਸਮੇਤ ਹਰ ਕੇਡਰ ਦੀਆਂ ਪ੍ਰਮੋਸ਼ਨਾਂ ਕੀਤੀਆ ਜਾਣ, ਕੇਂਦਰੀ ਸਕੇਲ ਰੱਦ ਕਰਕੇ ਪੰਜਾਬ ਦੇ ਸਾਕੇਲ ਲਾਗੂ ਕੀਤੇ ਜਾਣ। ਐਨ ਐਸ ਕਉ ਐਫ਼ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਵੇ ਆਦਿ। ਇਸ ਮੌਕੇ ਪ ਸ ਸ ਫ਼ ਦੇ ਸੂਬਾ ਸਕੱਤਰ ਤੀਰਥ ਸਿੰਘ ਬਾਸੀ ਤੇ ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜਿਲ੍ਹਾ ਕਨਵੀਨਰ ਕੁਲਦੀਪ ਵਾਲੀਆ ਨੇ ਖਾਸ ਤੌਰ ਤੇ ਸੰਬੋਧਨ ਕੀਤਾ। ਇਸ ਮੌਕੇ ਹਰਮਨਜੋਤ ਸਿੰਘ ਵਾਲੀਆ, ਵਿਨੋਦ ਭੱਟੀ, ਪ੍ਰੇਮ ਖਲਵਾੜਾ, ਜਤਿੰਦਰ ਸਿੰਘ, ਗੁਰਿੰਦਰ ਸਿੰਘ, ਮੁੱਲਖ ਰਾਜ, ਰਣਜੀਤ ਠਾਕੁਰ ,ਸੁਖਵਿੰਦਰ ਲਾਲ, ਸੰਦੀਪ ਨੂਰਮਹਿਲ, ਮਨੋਜ ਕੁਮਾਰ ਸਰੋਏ, ਜਸਵੀਰ ਸਿੰਘ ਫਿਲੌਰ, ਜਗਸੀਰ ਫਿਲੌਰ, ਲਖਵੀਰ ਸਿੰਘ ਫਿਲੌਰ, ਬਖਸ਼ੀ ਰਾਮ ਫਿਲੌਰ, ਰਤਨ ਸਿੰਘ,ਪਰਣਾਮ ਸੈਣੀ, ਸੰਦੀਪ ਸ਼ਰਮਾ, ਅਮਨ ਕੁਮਾਰ ਨਕੋਦਰ, ਦਿਲਬਾਗ ਸਿੰਘ, ਰਾਮ ਰੂਪ, ਮੱਖਣ ਲਾਲ ਨਕੋਦਰ, ਅਮਰਜੀਤ ਭਗਤ ਤੇ ਮੁਕੇਸ਼ ਕੁਮਾਰ ਡੱਲਾ ਖ਼ਾਸ ਤੌਰ ਤੇ ਹਾਜ਼ਰ ਸਨ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।