ਜਿੰਨੀਆਂ ਵੰਗਾਰਾਂ ਮੁੁਸ਼ਕਲਾਂ ਦੇ ਦੌਰ ਵਿਚ ਖਾਲਸਾ ਪੰਥ ਨਿਕਲ ਰਿਹਾ ਹੈ, ਉੁਸ ਦਾ ਵਰਣਨ ਕਰਨਾ ਮੁਸ਼ਕਿਲ ਹੈ,ਸਮੇਂ ਦੀਆਂ ਸਰਕਾਰਾਂ ਅਤੇ ਪੰਥ ਵਿਰੋਧੀ ਤਾਕਤਾਂ ਸਿੱਖੀ ਨੂੰ ਢਾਹ ਲਾਉੁਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੀਆਂ।ਇਨ੍ਹਾਂ ਚੁਣੌਤੀਆਂ ਦਾ ਮੁਕਾਬਲਾ ਇਕੱਠੇ ਹੋ ਕੇ ਹੀ ਕੀਤਾ ਜਾ ਸਕਦਾ ਹੈ, ਪਰ ਸਾਡੀ ਸਾਰਿਆਂ ਦੀ ਹਊਮੈ ਇਸ ਪੰਥਕ ਏਕਤਾ ਵਿੱਚ ਬਹੁਤ ਵੱਡੀ ਰੁੁਕਾਵਟ ਹੈ।

ਸਿੱਖ ਤਾਲਮੇਲ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ, ਗੁੁਰਜੀਤ ਸਿੰਘ ਸਤਨਾਮੀਆ,ਗੁਰਵਿੰਦਰ ਸਿੰਘ ਸਿੱਧੂ,ਹਰਵਿੰਦਰ ਸਿੰਘ ਚਿਟਕਾਰਾ ਤੇ ਵਿੱਕੀ ਸਿੰਘ ਖਾਲਸਾ ਨੇ ਇਕ ਸਾੰਝੇ ਬਿਆਨ ਵਿਚ ਕਿਹਾ ਹੈ। ਕਿ ਸਿੱਖ ਤਾਲਮੇਲ ਕਮੇਟੀ ਵੱਲੋਂ ਸ਼ਹਿਰ ਦੀਆਂ ਸਮੁੱਚੀਆਂ ਪੰਥਕ ਜਥੇਬੰਦੀਆਂ ਜੋ ਸਿੱਖੀ ਕਾਜ ਲਈ ਸੰਘਰਸ਼ ਕਰਦੀਆਂ ਹਨ,ਉੁਨ੍ਹਾਂ ਨੂੰ ਕੇਸਰੀ ਨਿਸ਼ਾਨ ਸਾਹਿਬ ਦੀ ਛਤਰ ਛਾਇਆ ਹੇਠ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ। ਤਾਂ ਜੋ ਪੰਥਕ ਮੁੱਦਿਆਂ ਤੇ ਸਾਂਝਾ ਸੰਘਰਸ਼ ਤੇ ਸਾਂਝੀ ਲੜਾਈ ਲੜੀ ਜਾ ਸਕੇ। ਤਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਨੇ ਦੱਸਿਆ ਕਿ ਸ਼ਹਿਰ ਦੀਆਂ ਸਮੁੱਚੀਆਂ ਜਥੇਬੰਦੀਆਂ ਨਾਲ ਸੰਪਰਕ ਕਰਨ ਲਈ ਇੱਕ ਪੰਜ ਮੈਂਬਰੀ ਕਮੇਟੀ ਹਰਪ੍ਰੀਤ ਸਿੰਘ ਨੀਟੂ ਦੀ ਅਗਵਾਈ ਵਿੱਚ ਬਣਾਈ ਗਈ ਹੈ। ਜਿਸ ਵਿੱਚ ਹਰਪ੍ਰੀਤ ਸਿੰਘ ਨੀਟੂ ਤੋਂ ਇਲਾਵਾ ਗੁੁਰਵਿੰਦਰ ਸਿੰਘ ਸਿੱਧੂ, ਗੂਰਜੀਤ ਸਿੰਘ ਸਤਨਾਮੀਆ, ਵਿੱਕੀ ਸਿੰਘ ਖ਼ਾਲਸਾ ਅਤੇ ਗੁੁੁਰਦੀਪ ਸਿੰਘ ਲੱਕੀ ਨੂੰ ਸ਼ਾਮਿਲ ਕੀਤਾ ਗਿਆ ਹੈ।ਇਹ ਕਮੇਟੀ ਸਹਿਰ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਕੇਸ਼ਰੀ ਨਿਸ਼ਾਨ ਸਾਹਿਬ ਥਲੇ ਇਕੱਠੇ ਕਰਨ ਦਾ ਯਤਨ ਕਰੇਗੀ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।