ਬੀਬੀ ਸੁਰਜੀਤ ਕੌਰ ਜੀ ਦੇ ਪਰਿਵਾਰ ਵੱਲੋਂ ਜਿਮਨੀ ਚੋਣ ਦਾ ਪ੍ਰਚਾਰ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ
ਬੀਬੀ ਸੁਰਜੀਤ ਕੌਰ ਜੀ ਦਾ ਪਰਿਵਾਰ ਸਮੇਤ ਧੀਆਂ ਅਤੇ ਸ਼ਹਿਰ ਦੀਆਂ ਬੀਬੀਆਂ,ਬੱਚਿਆਂ ਅਤੇ ਸਮੂਹ ਸੰਗਤਾਂ ਨੇ ਆਪ ਮੁਹਾਰੇ ਹੋ ਕੇ ਜਲੰਧਰ ਵੈਸਟ ਦੀਆਂ ਜਿਮਨੀ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆਂ ਮਾਡਲ ਹਾਊਸ ਅਤੇ ਬਸਤੀ ਮਿੱਠ ਤੇ ਬਸਤੀ ਸ਼ੇਖਾਂ, ਦਰਸ਼ਿਨਨੰਦਾ ਵਿਖੇ ਘਰ ਘਰ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੋ ਵਾਰ ਰਹੇ ਕੌਂਸਲਰ ਅਤੇ ਪੰਥਕ ਪਰਿਵਾਰ ਵਜੋਂ ਜਾਣੇ ਜਾਂਦੇ ਬੀਬੀ ਸੁਰਜੀਤ ਕੌਰ ਜੀ ਪਤਨੀ ਜਥੇਦਾਰ ਪ੍ਰੀਤਮ ਸਿੰਘ ਜੀ ਦੇ ਹੱਕ ਵਿੱਚ ਡੂ ਟੂ ਡੋਰ ਪ੍ਰਚਾਰ ਕੀਤਾ ਅਤੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਚੋਣ ਨਿਸ਼ਾਨ ਤਕੜੀ ਤੇ ਵੋਟਾਂ ਪਾ ਕੇ ਬੀਬੀ ਜੀ ਨੂੰ ਜਿਤਾਓ ਤਾਂ ਜੋ ਵੈਸਟ ਹਲਕੇ ਦੇ ਪਿਛਲੇ ਕਾਫੀ ਸਾਲਾਂ ਤੋਂ ਰੁਕੇ ਹੋਏ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਵਾ ਸਕੀਏ ਅਤੇ ਸਾਨੂੰ ਉਮੀਦ ਹੈ ਕਿ ਇਹਨਾਂ ਠੱਗਾਂ ਦੀਆਂ ਸਰਕਾਰਾਂ ਪੰਜਾਬ ਸਰਕਾਰ ਚਾਹੇ ਕੇਂਦਰ ਸਰਕਾਰ ਅਤੇ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਦੁਖੀ ਹੋ ਕੇ ਲੋਕਾਂ ਨੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣਗੇ।.

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।