ਜਲੰਧਰ (17-05-2022)75ਵੇਂ ਆਜਾਦੀ ਦੇ ਅਮ੍ਰਿਤ ਮਹੋਤਸਵ ਤਹਿਤ ਸਿਹਤ ਵਿਭਾਗ ਮੌਸਮੀ ਬਿਮਾਰੀਆਂ ਮਲੇਰੀਆਡੇਂਗੂ ਅਤੇ ਹੋਰ ਸਿਹਤ ਪ੍ਰੋਗਰਾਮਾਂ ਅਤੇ ਸਕੀਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਇਸਦੇ ਮੱਦੇਨਜਰ ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਵੱਲੋਂ ਬਲਾਕ ਜਮਸ਼ੇਰ ਖਾਸ ਵਿਖੇ ਦੌਰਾ ਕੀਤਾ ਗਿਆ। ਇਸ ਦੌਰਾਨ ਐਸ.ਐਮ.ਓ. ਡਾ. ਰਾਜਿੰਦਰ ਪਾਲ ਬੈਂਸ ਜੀ ਦੀ ਅਗਵਾਈ ਵਿੱਚ ਆਸ਼ਾ ਫੈਸੀਲਟੇਟਰਜ਼ ਅਤੇ ਆਸ਼ਾ ਵਰਕਰਜ਼ ਨਾਲ ਮੀਟਿੰਗ ਕੀਤੀ ਗਈ। ਡਾ. ਰਾਜਿੰਦਰ ਪਾਲ ਵੱਲੋਂ ਸਿਹਤ ਪ੍ਰੋਗਰਾਮਾਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਲੋਕਾਂ ਨੂੰ ਬਿਮਾਰੀਆਂ ਪ੍ਰਤੀ ਜਾਗਰੂਕ ਕਰਨ ਅਤੇ ਸਿਹਤ ਸੇਵਾਵਾਂ ਦਾ ਲਾਭ ਲੈਣ ਲਈ ਪ੍ਰੇਰਿਤ ਕਰਨ ਸੰਬੰਧੀ ਜਰੂਰੀ ਹਦਾਇਤਾਂ ਦਿੱਤੀਆਂ ਗਈਆਂ। ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਵੱਲੋਂ ਆਸ਼ਾ ਵਰਕਰਜ਼ ਅਤੇ ਆਸ਼ਾ ਫੈਸੀਲਟੇਟਰਜ਼ ਨਾਲ ਸਿਹਤ ਪ੍ਰੋਗਗਰਾਮਾਂ ਦੀ ਰੂਪ-ਰੇਖਾ ਸਾਂਝਾ ਕਰਦੇ ਹੋਏ ਜੱਚਾ-ਬੱਚਾ ਸਿਹਤ ਸੇਵਾਵਾਂਸੰਸਥਾਗਤ ਜਨੇਪਾਸੰਪੂਰਨ ਟੀਕਾਕਰਨ ਅਤੇ ਹੋਰ ਸਿਹਤ ਸਰਗਰਮੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਡਾ. ਉਪਿੰਦਰਜੀਤ ਕੌਰ, ਡਾ. ਗਾਇਤਰੀ ਸਿੰਘ, ਬੀ.ਈ.ਈ. ਜਗਦੀਪ ਕੌਰ, ਐਲ.ਐਚ.ਵੀ. ਪਰਵਿੰਦਰ ਕੌਰ, ਏ.ਐਨ.ਐਮ. ਰਾਜਵਿੰਦਰ ਕੌਰ ਮੌਜੂਦ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।