* ਕਿਸ਼ਨਗੜ੍ਹ ਤੇ ਸੰਘਵਾਲ ‘ਚ ਭਰਵੀਆਂ ਮੀਟਿੰਗਾਂ
ਜਲੰਧਰ, 29 ਅਪ੍ਰੈਲ (ਪੱਤਰ ਪ੍ਰੇਰਕ)-ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਨੇ ਆਪਣੇ ਸਿਰਫ 2 ਸਾਲਾਂ ਦੇ ਰਾਜ ਦੌਰਾਨ ਹੀ ਜੋ ਲੋਕ ਹਿਤੂ ਨੀਤੀਆਂ ਲਾਗੂ ਕੀਤੀਆਂ ਹਨ, ਉਹ ਉਨ੍ਹਾਂ ਝੋਲੀ ਅੱਡ ਕੇ ਵੋਟਾਂ ਮੰਗਣ ਵਾਲਿਆਂ ਨੂੰ ਦਸ ਕੇ ਵਿਰੋਧੀ ਪਾਰਟੀਆਂ ਦੀਆਂ ਪ੍ਰਾਪਤੀਆਂ ਪੁਛਣ ਦੀ ਖੇਚਲ ਜਰੂਰ ਕਰੋ |
ਉਕਤ ਵਿਚਾਰ ਅੱਜ ਕਿਸ਼ਨਗੜ੍ਹ ਤੇ ਸੰਘਵਾਲ ਵਿਖੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਪਵਨ ਟੀਨੂੰ ਨੇ ਪ੍ਰਗਟ ਕਰਦੇ ਹੋਏ ਕਿਹਾ ਕਿ ਵਿਰੋਧੀ ਲੀਡਰ ਦੱਸਣ ਕਿ ਕੀ ਕਦੇ ਅਕਾਲੀ-ਭਾਜਪਾ ਤੇ ਕਾਂਗਰਸ ਦੌਰ ਵਿੱਚ ਨਹਿਰੀ ਪਾਣੀ ਆਪਣੇ ਆਖਰੀ ਸਿਰੇ ‘ਤੇ ਪੈਂਦੇ ਖੇਤਾਂ ਤਕ ਪੁਜਿਆ ਸੀ? , ਕੀ ਉਨ੍ਹਾਂ ਦੀਆਂ ਸਰਕਾਰਾਂ ਦੌਰਾਨ ਕਦੇ ਬਿਜਲੀ ਦੇ ਜੀਰੋ ਬਿੱਲ ਵੀ ਆਏ ਸਨ?, ਅਕਾਲੀ-ਭਾਜਪਾ ਤੇ ਕਾਂਗਰਸ ਸਰਕਾਰਾਂ ਨੇ ਕਿੰਨੇ ਕੁ ਕੱਚੇ ਮੁਲਾਜ਼ਮ ਪੱਕੇ ਕੀਤੇ ਜਦੋਂ ਕਿ ਮਾਨ ਸਰਕਾਰ ਨੇ ਸਿਰਫ 2 ਸਾਲਾਂ ਵਿੱਚ ਪਿਛਲੀਆਂ ਸਰਕਾਰਾਂ ਦੇ ਕੱਚੇ ਮੁਲਾਜ਼ਮ ਪੱਕੇ ਹੀ ਨਹੀਂ ਕੀਤੇ ਸਗੋਂ 45000 ਹਜਾਰ ਸਰਕਾਰੀ ਨੌਕਰੀਆਂ ਵੀ ਦਿਤੀਆਂ | ਪਵਨ ਟੀਨੂੰ ਨੇ ਇਸ ਮੌਕੇ ਵਿਰੋਧੀਆਂ ‘ਤੇ ਸਬੂਤਾਂ ਸਮੇਤ ਸਵਾਲਾਂ ਦੀਆਂ ਝੜੀਆਂ ਲਗਾ ਦਿਤੀਆਂ, ਜਿਸ ਦਾ ਕਿਸ਼ਨਗੜ੍ਹ ਤੇ ਸੰਘਵਾਲ ਦੇ ਵਾਸੀਆਂ ਨੇ ਭਰਵਾਂ ਹੁੰਗਾਰਾ ਦਿੰਦਿਆਂ ਪਵਨ ਟੀਨੂੰ ਨੂੰ ਭਾਰੀ ਗਿਣਤੀ ਵਿੱਚ ਵੋਟਾਂ ਪਾਉਣ ਦਾ ਐਲਾਨ ਕੀਤਾ |
ਉਕਤ ਕਿਸ਼ਨਗੜ ਤੇ ਸੰਘਵਾਲ ਵਿੱਚ ਜੀਤ ਰਾਮ ਭੱਟੀ ਹਲਕਾ ਇੰਚਾਰਜ ਆਦਮਪੁਰ ਦੀ ਅਗਵਾਈ ਵਿੱਚ ਰਵਿੰਦਰ ਫੁੱਲ ਅਤੇ ਜਸਪ੍ਰੀਤ ਸਿੰਘ ਜੱਸਾ ਚਾਹਲ, ਮਾਸਟਰ ਭਾਗ ਰਾਮ ਸਰਪੰਚ, ਸਰਵਣ ਸਿੰਘ, ਮਹਿੰਦਰ ਸਿੰਘ, ਜਰਮਨ ਸਿੰਘ, ਇਕਬਾਲ ਸਿੰਘ ਖਾਲਸਾ, ਮਨਜੀਤ ਸਿੰਘ, ਬਰਜੇਸ਼ ਅਰੋੜਾ, ਜਸਪਾਲ ਸਿੰਘ ਸਰਪੰਚ ਗੋਪਾਲਪੁਰ, ਪਿ੍ਥੀੀਪਾਲ ਸਿੰਘ ਰਾਏਪੁਰ, ਗੁਰਨਾਮ ਸਿੰਘ, ਕਰਨੈਲ ਸਿੰਘ, ਕੁਲਵਿੰਦਰ ਸਿੰਘ ਚਾਹਲ, ਬਲਜੀਤ ਸਿੰਘ ਚਾਹਲ, ਕੁਲਜੀਤ ਸਿੰਘ, ਕੁਲਵੰਤ ਸਿੰਘ, ਸੁਰਜੀਤ ਸਿੰਘ ਤੇ ਹੋਰ ਬਹੁਤ ਸਾਰੇ ਹਿਮਾਇਤੀ ਹਾਜਰ ਸਨ |

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।