ਚੰਡੀਗੜ੍ਹ, 16 ਸਤੰਬਰ ( ) : ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਰਾਸ਼ਟਰੀਯ ਕਾਰਜਕਾਰਨੀ ਮੈਂਬਰ ਹਰਜੀਤ ਗਰੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀਂ ਪਾਰਟੀ ਦੀ ਸਰਕਾਰ ਨੇ ਬੇੱਸ਼ੱਕ ਆਪਣੇ ਢਾਈ ਸਾਲ ਪੂਰੇ ਕਰ ਲਏ ਹਨ ਪਰ ਇਸ ਕੋਲ ਇੱਕ ਵੀ ਅਜਿਹੀ ਉਪਲਬਧੀ ਨਹੀਂ ਹੈ, ਜਿਸ ਦਾ ਜ਼ਿਕਰ ਇਹ ਸਰਕਾਰ ਕਰ ਸਕਦੀ ਹੋਵੇ।
ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਹਰਜੀਤ ਗਰੇਵਾਲ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਇਸ ਸਰਕਾਰ ਨੇ ਆਪਣੇ ਇਸ ਅੱਧੇ ਕਾਰਜਕਾਲ ਦੌਰਾਨ ਲੋਕਾਂ ਦੇ ਅੱਖੀਂ ਘੱਟਾ ਪਾਕੇ ਟਾਈਮ ਪਾਸ ਕੀਤਾ,ਪੰਜਾਬ ਦੀ ਖੁਸਹਾਲੀ ਲਈ ਇਸ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ,ਉਹਨਾ ਮੁੱਖ ਮੰਤਰੀ ਜੀ ਨੂੰ ਪੁੱਛਿਆ ਕਿ ਜਿਹੜੇ 16 ਨਵੇਂ ਮੈਡੀਕਲ ਕਾਲਜ ਬਣਨੇ ਸਨ ਉਹ ਕਿੱਥੇ ਗਏ?ਹੜ ਪੀੜਤਾ ਲਈ ਕੀ ਕੀਤਾ?ਖ਼ਜ਼ਾਨਾ ਕਿਉਂ ਨਹੀਂ ਭਰਿਆ ?ਔਰਤਾਂ ਦਾ 1000-1000 ਰੁਪਏ ਕਿੱਥੇ ਗਿਆ ?ਵੀਆਈਪੀ ਕਲਚਰ ਖਤਮ ਕਿਉਂ ਨਹੀਂ ਹੋਇਆ ?ਨਸ਼ਾ ਵਿਰੋਧੀ ਵਰਕਰਾਂ ਨੂੰ ਜੇਲ ਕਿਉਂ ?ਪੰਜਾਬੀ ਬੋਲੀ ਲਈ ਕੀ ਕੀਤਾ?ਲੁੱਟ-ਖੋਹ ਅਤੇ ਕਤਲ ਦੀਆਂ ਲਗਾਤਾਰ ਹੋ ਰਹੀਆਂ ਵਾਰਦਾਤਾਂ ਕਦੋਂ ਰੁਕਣਗੀਆਂ ?ਕਿੰਨੀਆਂ ਫ਼ਸਲਾਂ ਤੇ ਐਮਐਸਪੀ ਦਿੱਤੀ ?ਗਰੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਆਰਥਿਕ ਤੌਰ ‘ਤੇ ਕੰਗਾਲ ਹੋ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਸੂਬੇ ਲਈ ਇਸ ਤੋਂ ਵੱਡੀ ਸ਼ਰਮ ਦੀ ਗੱਲ ਹੋਰ ਕੀ ਹੋਵੇਗੀ ਕਿ ਉੱਥੋਂ ਦਾ ਮੁੱਖ ਮੰਤਰੀ ਕੇਂਦਰ ਕੋਲ ਸੂਬੇ ਦੀ ਕਰਜ਼ ਸੀਮਾ ਵਧਾਉਣ ਲਈ ਲੇਲੜੀਆਂ ਕੱਢਦਾ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਾਅਦੇ ਕਰਨ ਵਾਲੀ ਇਸ ਸਰਕਾਰ ਨੇ ਸੂਬੇ ਨੂੰ ਕੰਗਾਲ ਬਣਾ ਕੇ ਰੱਖ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਆਪਣੇ ਇਸ ਕਾਰਜਕਾਲ ਦੌਰਾਨ ਅਜਿਹੀ ਕੋਈ ਵੀ ਵਿਕਾਸ ਦੀ ਨੀਤੀ ਨਹੀਂ ਬਣਾਈ ਜਿਸ ਨਾਲ ਸੂਬੇ ਨੂੰ ਕੋਈ ਆਰਥਿਕ ਲਾਭ ਮਿਲਿਆ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਆਰਥਿਕ ਅਤੇ ਉਦਯੋਗਿਕ ਤਰੱਕੀ ਦਿਵਾਉਣ ਦੇ ਦਾਅਵੇ ਕਰਨ ਵਾਲੀ ਇਸ ਸਰਕਾਰ ਨੇ ਅਜਿਹਾ ਕੋਈ ਕਦਮ ਨਹੀਂ ਚੁੱਕਿਆ ਜਿਸ ਕਾਰਨ ਪੰਜਾਬ ਵਿੱਚ ਉਦਯੋਗਾਂ ਨੂੰ ਕੋਈ ਰਾਹਤ ਮਿਲੀ ਹੋਵੇ।
ਸ. ਹਰਜੀਤ ਗਰੇਵਾਲ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੀ ਭਲਾਈ ਲਈ ਵੀ ਸਰਕਾਰ ਨੇ ਆਪਣੇ ਇਸ ਕਾਰਜਕਾਲ ਦੌਰਾਨ ਕੋਈ ਨੀਤੀ ਨਹੀਂ ਬਣਾਈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਅੱਜ ਵੀ ਆਪਣੇ ਭਵਿੱਖ ਲਈ ਵਿਦੇਸ਼ੀ ਧਰਤੀ ਤੇ ਜਾਣ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀਂ ਕਲੀਨਿਕ ਦੇ ਨਾਮ ਤੇ ਵੀ ਡਾਕਟਰਾਂ ਅਤੇ ਫਾਰਮਾਸਿਸਟਾਂ ਨੂੰ ਦਿਹਾੜੀ ‘ਤੇ ਰੱਖ ਕੇ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਪੜ੍ਹਾਈ ਦੀ ਬੇਕਦਰੀ ਕਰਕੇ ਰੱਖ ਦਿੱਤੀ ਹੈ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।