ਜਲੰਧਰ() ਦਿੱਲੀ ਵਿੱਚ ਜਦੋਂ ਜਦੋਂ ਵੀ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਦੀ ਸਰਕਾਰ ਅਤੇ ਹੁਣ ਆਤਸ਼ੀ ਦੀ ਮੰਤਰੀ ਮੰਡਲ ਵਿੱਚ ਕਿਸੇ ਵੀ ਸਿੱਖ ਨੂੰ ਮੰਤਰੀ ਨਾ ਲੈਣਾ ਕਈ ਸਵਾਲ ਖੜੇ ਕਰਦਾ ਹੈ । ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ ,ਹਰਪ੍ਰੀਤ ਸਿੰਘ ਨੀਟੂ, ਜਸਵੀਰ ਸਿੰਘ ਬੱਗਾ, ਹਰਜੋਤ ਸਿੰਘ ਲੱਕੀ, ਪਰਮਪ੍ਰੀਤ ਸਿੰਘ ਵੀਟੀ ਅਤੇ ਗੁਰਵਿੰਦਰ ਸਿੰਘ ਸਿੱਧੂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ।ਕਿ ਸ਼ੀਲਾ ਦੀਕਸ਼ਿਤ ਦੇ ਰਾਜ ਤੋਂ ਬਾਅਦ ਜਦੋਂ ਦੀ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਅਗਵਾਈ ਵਿੱਚ ਸਰਕਾਰ ਬਣੀ ਹੈ। ਉਸਨੇ ਹਮੇਸ਼ਾ ਹੀ ਸਿੱਖਾਂ ਤੋ ਇੱਕ ਦੂਰੀ ਬਣਾ ਕੇ ਰੱਖੀ ਹੈ। ਇਹਨਾਂ ਲੋਕਾਂ ਨੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਹਨ , ਤਾਂ ਵੱਡੇ ਵੱਡੇ ਜੈਕਾਰੇ ਵੀ ਲਾਉਂਦੇ ਹਨ। ਕਿਸੇ ਸਿੱਖ ਨੂੰ ਅੱਗੇ ਨਾ ਲਿਆਉਣ ਇਹ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਦੀ ਗੰਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਾ ਹੈ। ਹੁਣ ਵੀ ਜਦੋਂ ਕੇਜਰੀਵਾਲ ਜੇਲ ਤੋਂ ਰਿਹਾਅ ਹੋ ਕੇ ਆਇਆ ਹੈ। ਇਹ ਬਾਕੀ ਧਾਰਮਿਕ ਸਥਾਨਾਂ ਤੇ ਤਾਂ ਮੱਥਾ ਟੇਕ ਆਇਆ। ਪਰ ਇਸ ਨੇ ਕਿਸੇ ਗੁਰੂ ਘਰ ਜਾ ਕੇ ਮੱਥਾ ਟੇਕਣਾ ਠੀਕ ਨਹੀਂ ਸਮਝਿਆ। ਅਸੀਂ ਦਿੱਲੀ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕੇਜਰੀਵਾਲ ਦੀ ਦੋਹਰੀ ਮਾਨਸਿਕਤਾ ਨੂੰ ਚੰਗੀ ਤਰ੍ਹਾਂ ਸਮਝਣ ,ਅਤੇ ਆਉਣ ਵਾਲੀਆਂ ਵੋਟਾਂ ਵਿੱਚ ਇਸ ਪਾਰਟੀ ਜੋ ਸਿੱਖਾਂ ਤੋਂ ਦੂਰੀ ਬਣਾ ਕੇ ਰੱਖਦੀ ਹੈ। ਸਿੱਖ ਵੀ ਇਹਨਾਂ ਤੋ ਦੂਰੀ ਬਣਾਉਣ। ਸਿੱਖਾਂ ਨਾਲ ਪਿਆਰ ਕਰਨ ਵਾਲੀ ਕੋਈ ਵੀ ਪਾਰਟੀ ਹੋਵੇ ਉਸਦਾ ਡੱਟ ਕੇ ਸਾਥ ਦਿੱਤਾ ਜਾਵੇ। ਇਸ ਮੌਕੇ ਤੇ ਅਮਰਜੀਤ ਸਿੰਘ ਮੰਗਾ, ਭਾਈ ਸਵਿੰਦਰ ਸਿੰਘ ,ਹਰਪਾਲ ਸਿੰਘ ਪਾਲੀ ਚੱਡਾ, ਗੁਰਦੀਪ ਸਿੰਘ ਕਾਲੀਆ ਕਲੋਨੀ, ਪ੍ਰਿਤਪਾਲ ਸਿੰਘ ਸੰਨੀ, ਵਿੱਕੀ ਸਿੰਘ ਖਾਲਸਾ, ਲਖਬੀਰ ਸਿੰਘ ਲੱਕੀ ਆਦਿ ਹਾਜ਼ਰ ਸਨ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।