ਜਲੰਧਰ :ਨਗਰ ਨਿਗਮ ਜਲੰਧਰ ਦੀਆਂ ਸਮੂਹ ਯੂਨੀਅਨਾਂ ਦੀ ਵਿਸ਼ੇਸ਼ ਮੀਟਿੰਗ ਯੂਨੀਅਨ ਦੇ ਦਫਤਰ ਵਿਖੇ ਹੋਈ।ਜਿਸ ਵਿੱਚ ਸੈਨਟਰੀ ਸੁਪਰਵਾਈਜ਼ਰ ਇੰਪਲਾਈਜ਼ ਯੂਨੀਅਨ, ਮਿਊਂਸੀਪਲ ਇੰਪਲਾਈਜ ਵੈਲਫੇਅਰ ਯੂਨਿਅਨ, ਰਾਸ਼ਟੀਯ ਸਫਾਈ ਸਗਠਣ, ਡਰਾਈਵਰ ਟੈਕਨੀਕਲ ਯੂਨੀਅਨ, ਸੀਵਰਮੈਨ ਇੰਪਲਾਈਜ਼ ਯੂਨੀਅਨ, ਮਿਉਂਸੀਪਲ ਸੀਵਰਮੈਨ ਇੰਪਲਾਈਜ਼ ਯੂਨੀਅਨ, ਨਿਗਮ ਸੇਵਾਦਾਰ ਯੂਨੀਅਨ, ਮਾਲੀ/ਬੇਲਦਾਰ ਯੂਨੀਅਨ ਅਤੇ ਮੁੱਖ ਅਹੁਦੇਦਾਰ ਸ਼ਾਮਿਲ ਹੋਏ ਹਨ। ਜਿਸ ਵਿੱਚ ਦਰਜਾ ਚਾਰ ਕਰਮਚਾਰੀਆ ਦੀਆ ਮੰਗਾ ਨੂੰ ਲੈ ਕੇ ਵਿਚਾਰ ਰਖੇ ਅਤੇ ਮਿਤੀ 26-10-2024 ਅਤੇ 27-10-2024 ਦੋ ਦਿਨ ਲਗਾਤਾਰ ਸਫਾਈ ਵਿਵਸਥਾ ਕੂੜਾ ਲਿਫਟਿੰਗ, ਵਾਟਰ ਸਪਲਾਈ ਅਤੇ ਸੀਵਰੇਜ ਦਾ ਕੰਮ ਪੂਰਨ ਤੋਰ ਤੇ ਬੰਦ ਰਖਿਆ ਗਿਆ । ਇਸ ਮੀਟਿੰਗ ਵਿੱਚ ਯੂਨੀਅਨਾ ਦੀ ਸਬ ਤੋ ਪਹਿਲੀ ਮੰਗ ਨਗਰ ਨਿਗਮ, ਜਲੰਧਰ ਵਿਖੇ ਦਰਜਾ ਚਾਰ ਕਰਮਚਾਰੀਆਂ ਦੀ ਪੱਕੀ ਭਰਤੀ ਲਈ ਖਾਸ ਗੱਲਬਾਤ ਕਿਤੀ ਗਈ, ਯੂਨੀਅਨਾਂ ਦੇ ਮੁਖ ਅੋਦੇਦਾਰੋ ਵਲੋ ਦਸਿਆ ਗਿਆ ਹੈ, ਕਿ ਨਗਰ ਨਿਗਮ ਜਲੰਧਰ ਦੇ ਮਤਾ ਨੰ :164 ਮਿਤੀ 1001-2024 ਰਾਹੀਂ 1196 ਦਰਜਾ ਚਾਰ ਕਰਮਚਾਰੀਆ ਦੀ ਭਰਤੀ ਦੀ ਪ੍ਰਵਾਨਗੀ ਦਿਤੀ ਗਈ ਸੀ ।ਇਸ ਮਤੇ ਦੇ ਸੰਬੰਧ ਵਿੱਚ ਸਥਾਨਕ ਸਰਕਾਰ ਵਿਭਾਗ, ਪੰਜਾਬ ਵਲੋ ਆਪਣੇ ਪੱਤਰ ਨੰ:15-ਡਸ-ਮਸਸ-2024/34681 ਮਿਤੀ 15.07.2024 ਰਾਹੀ ਪ੍ਰਵਾਨਗੀ ਦੇ ਦਿਤੀ ਗਈ ਸੀ, ਪਰ ਨਿਗਮ ਪ੍ਰਸ਼ਾਸ਼ਨ ਵਲੋ ਇਸ ਤੇ ਕੋਈ ਕਾਰਵਾਹੀ ਨਹੀ ਕੀਤੀ ਗਈ ।

2. ਨਗਰ ਨਿਗਮ ਜਲੰਧਰ ਵਿੱਚ ਲਗਭਗ 10 ਸਾਲਾ ਤੋ ਕੰਮ ਕਰ ਰਹੇ ਮਾਲੀ/ਬੇਲਦਾਰਾ ਨੂੰ ਪਕਾ ਕਿਤਾ ਜਾਵੇ। 3. ਨਗਰ ਨਿਗਮ ਜਲੰਧਰ ਵਿੱਚ ਲਗਭਗ 10 ਸਾਲਾ ਤੋ ਕੰਮ ਕਰ ਰਹੇ ਫਿਟਰ ਕੂਲੀਆ ਨੂ ਪੱਕਾ ਕਿਤਾ ਜਾਵੇ । 4. ਨਗਰ ਨਿਗਮ ਜਲੰਧਰ ਵਿੱਚ ਆਊਟ ਸੌਰਸ ਰਾਹੀ ਕੰਮ ਕਰ ਰਹੇ ਡਰਾਇਵਰ/ਦਫਤਰੀ ਸਟਾਫ/ਇਲੈਕਟੀਸ਼ਨਾਂ ਪੱਕਾ ਕਿਤਾ ਜਾਵੇ ।

5. ਨਗਰ ਨਿਗਮ ਜਲੰਧਰ ਵਿੱਚ ਕੰਮ ਕਰ ਰਹੇ ਦਰਜਾ ਚਾਰ ਕਰਮਚਾਰੀਆ ਨੂੰ ਸੀਨੀਅਰਤਾ ਦੇ ਅਧਾਰ ਤੇ ਲਗਾਇਆ ਜਾਵੇ ।

ਯੂਨੀਅਨ ਦੇ ਅੋਦੇਦਾਰਾ ਵਲੋ ਦੱਸਿਆ ਗਿਆ ਹੈ ਕਿ ਪੰਜਾਬ ਸਰਕਾਰ ਜਦੋਂ ਜਦੋਂ ਚੋਣਾਂ ਆਉਦੀਆ ਹੈ ਉਸ ਵੇਲੇ ਸਰਕਾਰਾਂ ਦੇ ਮੰਤਰੀਆ ਅਤੇ ਪੰਜਾਬ ਦੇ ਮੁਖ ਮੰਤਰੀ ਨੂ ਵਾਲਮੀਕੀ ਸਮਾਜ ਦੀ ਲੋੜ ਪੈਂਦੀ ਹੈ । ਪਰ ਚੌਣਾ ਤੋ ਬਾਅਦ ਵਾਲਮੀਕੀ ਸਮਾਜ ਨੂੰ ਬਿਲਕੁਲ ਹੀ ਨਜਰ ਅੰਦਾਜ ਕਰ ਦਿਤਾ ਜਾਂਦਾ ਹੈ ।ਯੂਨੀਅਨਾਂ ਦੇ ਅੋਦੇਦਾਰਾ ਵਲੋ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾਂ ਹੈ ਕਿ ਜੇਕਰ ਇਹ ਕਰਮਚਾਰੀਆ ਦੀ ਭਾਰਤੀ ਅਤੇ ਬਾਕੀ ਮੰਗਾ ਨੂੰ ਜਲਦ ਤੋਂ ਜਲਦ ਪੂਰਾ ਨਹੀ ਕੀਤਾ ਗਿਆ, ਤਾਂ ਅਊਨ ਵਾਲੀ ਚੌਣਾ ਵਿੱਚ ਵਾਲਮਿਕੀ ਸਮਾਜ ਅਤੇ ਸਮੂਹ ਕਰਮਚਾਰੀਆ ਵਲੋ ਮੂੰਹਤੋੜ ਜਵਾਬ ਦਿਤਾ ਜਾਵੇਗਾ ਅਤੇ ਸੰਘਰਸ਼ ਨੂੰ ਹੋਰ ਤੇਜ ਕਿਤਾ ਜਾਵੇਗਾ ।ਜੇਕਰ ਇਸ ਸੰਘਰਸ਼ ਦੋਰਾਣ ਸ਼ਹਿਰ ਵਾਸੀਆ ਨੂ ਕਿਸੇ ਵੀ ਸਮਸਿਆ ਦਾ ਸਾਹਮਣਾ ਕਰਨਾ ਪੈਦਾ ਹੈ, ਇਸ ਦੀ ਸਾਰੀ ਜਿਮੇਵਾਰੀ ਪੰਜਾਬ ਸਰਕਾਰ ਅਤੇ ਨਿਗਮ ਪ੍ਰਸ਼ਾਸ਼ਨ ਦੀ ਹੋਵੇਗੀ ।

ਇਸ ਮੀਟਿੰਗ ਵਿੱਚ ਸ੍ਰੀ ਬੰਟੂ ਸੱਭਰਵਾਲ ਜੀ, ਸ੍ਰੀ ਮੁਨੀਸ਼ ਬਾਬਾ ਜੀ,ਸ੍ਰੀ ਵਿਨੋਦ ਮੱਦੀ ਜੀ,ਸ੍ਰੀ ਅਰੁਣ ਕਲਿਆਣ ਜੀ . ਸ਼੍ਰੀ ਰਾਜਨ ਕਲਿਆਣ ਜੀ, ਹਰਿਵੰਸ਼ ਸਿੱਧੂ ਜੀ, ਸ੍ਰੀ ਵਿਨੋਦ ਗਿਲ ਜੀ, ਸ੍ਰੀ ਵਿਕਰਮ ਕਲਿਆਨ ਜੀ, ਰਾਜਨ ਨਾਹਰ ਜੀ ਸ੍ਰ ਸਿਕੰਦਰ ਖੋਸਲਾ ਜੀ, ਸ੍ਰੀ ਹਿਤੇਸ਼ ਨਾਹਰ ਜੀ ਸ੍ਰੀ ਨਿਤਿਸੁ ਨਾਹਰ ਜੀ, ਸ੍ਰੀ ਅਸ਼ੋਕ ਵਾਲਮਿਕ ਜੀ, ਸੀ ਰਾਜਨ ਹੰਸ ਜੀ, ਸ੍ਰੀ ਹਰੀਸ਼ ਸਭਰਵਾਲ ਜੀ, ਸ੍ਰੀ ਸੋਨੂੰ ਲਹੋਰਿਆ ਜੀ, ਸ੍ਰੀ ਹੈਪੀ ਥਾਪਰ ਜੀ,, ਸ੍ਰੀ ਵਿਸ਼ੇਸ਼ ਸਭਰਵਾਲ ਜੀ, ਸ੍ਰੀ ਪਵਨ ਪਪੂ ਜੀ, ਸ੍ਰੀ ਹਰਦੇਵ ਨਾਹਰ ਜੀ, ਸ਼੍ਰੀ ਰਾਹੁਲ ਥਾਪਰ ਜੀ, ਸ਼੍ਰੀ ਅਮਿੱਤ ਗਿੱਲ ਅਤੇ ਹੋਰ ਅਹੁਦੇਦਾਰ ਸ਼ਾਮਲ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।