ਫਗਵਾੜਾ 15 ਅਪ੍ਰੈਲ (ਸ਼ਿਵ ਕੋੜਾ) ਫਗਵਾੜਾ ਦੇ ਨਜਦੀਕੀ ਪਿੰਡ ਅਠੌਲੀ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 131ਵਾਂ ਜਨਮ ਦਿਵਸ ਡਾ. ਭੀਮ ਰਾਓ ਅੰਬੇਡਕਰ ਮਿਸ਼ਨ ਸੁਸਾਇਟੀ ਰਜਿ. ਵਲੋਂ ਸੁਸਾਇਟੀ ਦੇ ਪ੍ਰਧਾਨ ਨਿਰਮਲ ਨਿਗਾਹ (ਗੋਰਾ) ਦੀ ਅਗਵਾਈ ਹੇਠ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪਿੰਡ ਦੇ ਡਾ. ਅੰਬੇਡਕਰ ਭਵਨ ਵਿਖੇ ਆਯੋਜਿਤ ਸਮਾਗਮ ਦੌਰਾਨ ਸਮੂਹ ਪਤਵੰਤਿਆਂ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਤਸਵੀਰ ਤੇ ਫੁੱਲਮਾਲਾਵਾਂ ਭੇਂਟ ਕਰਕੇ ਆਪਣੀ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ। ਉਪਰੰਤ ਵੱਖ ਵੱਖ ਬੁਲਾਰਿਆਂ ਵਲੋਂ ਬਾਬਾ ਸਾਹਿਬ ਦੇ ਜੀਵਨ ਅਤੇ ਸੰਘਰਸ਼ਾਂ ਬਾਰੇ ਚਾਨਣਾ ਪਾਇਆ ਗਿਆ। ਸਮਾਗਮ ਦੌਰਾਨ ਆਜਾਦ ਰੰਗ ਮੰਚ (ਰਜਿ.) ਚੱਕ ਦੇਸਰਾਜ ਵਲੋਂ ਬਾਬਾ ਸਾਹਿਬ ਦੇ ਜੀਵਨ ‘ਤੇ ਅਧਾਰਤ ਇਕ ਨਾਟਕ ਵੀ ਖੇਡਿਆ ਗਿਆ। ਨਿਰਮਲ ਨਿਗਾਹ (ਗੋਰਾ) ਨੇ ਸਮੂਹ ਹਾਜਰੀਨ ਨੂੰ ਡਾ. ਅੰਬੇਡਕਰ ਜਯੰਤੀ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਸੰਘਰਸ਼ਾਂ ਦੀ ਬਦੌਲਤ ਹੀ ਅੱਜ ਅਸੀਂ ਭਾਰਤੀ ਸਮਾਜ ਵਿਚ ਬਰਾਬਰੀ ਦੇ ਦਰਜੇ ਦਾ ਸੁੱਖ ਮਾਣ ਰਹੇ ਹਾਂ। ਸਾਨੂੰ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਤੇ ਚਲਦਿਆਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾ ਕੇ ਆਪਣੇ ਅਧਿਕਾਰਾਂ ਪ੍ਰਤੀ ਜਾਗਰੁਕ ਕਰਨਾ ਚਾਹੀਦਾ ਹੈ। ਇਸ ਮੌਕੇ ਸੁਸਾਇਟੀ ਦੇ ਕੈਸ਼ੀਅਰ ਸ਼ਰਧਾ ਰਾਮ, ਗੁਰਦੀਪ ਰਾਮ ਸਕੱਤਰ, ਮੁਲਖਰਾਜ, ਮੰਗਲਜੀਤ ਨਿਗਾਹ, ਜੋਗਿੰਦਰ ਪਾਲ, ਪ੍ਰਭਨੂਰ ਨਿਗਾਹ, ਗੁਰਪ੍ਰੀਤ, ਓਮ ਲਾਲ, ਇੰਦਰਜੀਤ, ਤਰੁਨ ਨਿਗਾਹ, ਮਨਜੀਤ ਲਾਲ, ਮੋਹਿਤ ਨਿਗਾਹ ਆਦਿ ਹਾਜਰ ਸਨ।