(ਅੰਮ੍ਰਿਤਪਾਲ ਅਤੇ ਇਸ਼ਮੀਤ ਕੌਰ ਨੇ ਜਿੱਤਿਆ ਬੈੱਸਟ ਵਲੰਟੀਅਰ ਦਾ ਖ਼ਿਤਾਬ)
ਸਥਾਨਕ ਟ੍ਰਿਨਿਟੀ ਕਾਲਜ ਦੇ ਐਨ. ਐੱਸ. ਐੱਸ ਵਿੰਗ ਵੱਲੋਂ ਪਿੰਡ ਮਦਾਰ, ਜਲੰਧਰ ਵਿਖੇ ਲਗਾਇਆ ਗਿਆ ਸੱਤ ਰੌਜ਼ਾ ਐਨ. ਐੱਸ. ਐੱਸ ਕੈਂਪ ਸਫਲਤਾਪੂਰਵਕ ਸੰਪੰਨ ਹੋ ਗਿਆ । ਇਸ ਕੈਂਪ ਦੌਰਾਨ ਐਨ. ਐੱਸ. ਐੱਸ ਵਲੰਟੀਅਰਾਂ ਨੇ ਸਮਾਜ ਭਲਾਈ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਪਿੰਡ ਮਦਾਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਆਲ਼ੇ-ਦੁਆਲੇ ਦੀ ਸਫ਼ਾਈ ਕੀਤੀ। ਇਸ ਤੋਂ ਇਲਾਵਾ ਇਹਨਾਂ ਸੱਤ ਦਿਨਾ ਦੌਰਾਨ ਵਲੰਟੀਅਰਾਂ ਨੇ ਸਵੱਛ ਭਾਰਤ ਅਭਿਆਨ ਨੂੰ ਸਮਰਪਿਤ ਰੈਲੀ ਕੱਢੀ ਗਈ ਅਤੇ ਅਵੇਅਰਨੈੱਸ ਪ੍ਰੋਗਰਾਮ ਵੀ ਕੀਤੇ ਗਏ। ਅੱਜ ਇਸ ਕੈਂਪ ਦੇ ਸਮਾਪਤੀ ਸਮਾਰੋਹ ਵਿਚ ਟ੍ਰਿਨਿਟੀ ਕਾਲਜ ਦੇ ਪ੍ਰਿੰਸੀਪਲ ਡਾ. ਅਜੈ ਪਰਾਸ਼ਰ ਅਤੇ ਮਦਾਰ ਪਿੰਡ ਦੇ ਸਰਪੰਚ ਡਾਕਟਰ ਰਾਕੇਸ਼ ਕਟਾਰੀਆ ਜੀ ਨੇ ਵਿਸ਼ੇਸ਼ ਤੌਰ ਸ਼ਿਰਕਤ ਕੀਤੀ। ਇਹਨਾਂ ਤੋਂ ਇਲਾਵਾ ਰੈਵ. ਸਿਸਟਰ ਰੀਟਾ, ਐਨ. ਐੱਸ. ਐੱਸ ਪ੍ਰੋਗਰਾਮ ਅਫ਼ਸਰ ਪ੍ਰੋ. ਕਰਨਵੀਰ, ਸਹਾਇਕ ਪ੍ਰੋ. ਸਾਨੀਆ ਸ਼ਰਮਾ, ਸਹਾਇਕ ਪ੍ਰੋ. ਫਿਰਦੋਸ ਅਹਿਮਦ, ਡਾ ਮਲਕੀਅਤ ਸਿੰਘ, ਸ਼੍ਰੀ ਜਤਿਨ, ਪਿੰਡ ਮਦਾਰ ਦੇ ਪੰਚਾਇਤ ਮੈਂਬਰ – ਦਰਸ਼ਨ ਪ੍ਰੀਤ ਸਿੰਘ, ਬੇਅੰਤ ਕੌਰ, ਬਲਜੀਤ ਸਿੰਘ, ਸੰਤੋਖ ਲਾਲ ਅਤੇ ਪਿੰਡ ਵਾਸੀਆਂ ਨੇ ਭਾਗ ਲਿਆ। ਐਨ. ਐੱਸ. ਐੱਸ ਪ੍ਰੋਗਰਾਮ ਅਫ਼ਸਰ ਪ੍ਰੋ. ਕਰਨਵੀਰ ਨੇ ਸਾਰਿਆ ਦਾ ਇਸ ਪ੍ਰੋਗਰਾਮ ਵਿਚ ਪਹੁੰਚਣ ਲਈ ਆਪਣੇ ਸ਼ਬਦਾਂ ਅਤੇ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ ਅਤੇ ਇਸ ਸੱਤ ਰੌਜ਼ਾ ਕੈਂਪ ਬਾਰੇ ਜਾਣਕਾਰੀ ਦਿੱਤੀ। ਕਾਲਜ ਦੇ ਪ੍ਰਿੰਸੀਪਲ ਡਾ. ਅਤੇ ਪਰਾਸ਼ਰ ਨੇ ਆਪਣੇ ਸੰਬੋਧਨੀ ਭਾਸ਼ਣ ਰਾਹੀ ਇਸ ਸੱਤ ਰੌਜ਼ਾ ਕੈਂਪ ਨੂੰ ਲਗਾਉਣ ਲਈ ਵਧਾਈ ਦਿੱਤੀ ਅਤੇ ਵਲੰਟੀਅਰਾਂ ਨੂੰ ਐਨ. ਐੱਸ. ਐੱਸ ਦੇ ਮਹੱਤਵ ਤੋਂ ਜਾਣੂ ਕਰਵਾਇਆ। ਲੜਕਿਆ ਵਿਚੋਂ ਅੰਮ੍ਰਿਤਪਾਲ ਅਤੇ ਲੜਕੀਆਂ ਵਿਚੋਂ ਇਸ਼ਮੀਤ ਕੌਰ ਨੇ ਬੈੱਸਟ ਵਲੰਟੀਅਰ ਦਾ ਖ਼ਿਤਾਬ ਵੀ ਦਿੱਤਾ ਗਿਆ। ਇਸ ਮੌਕੇ ਵਲੰਟੀਅਰਾਂ ਨੇ ਕਵਿਤਾ ਅਤੇ ਵਿਚਾਰਾਂ ਰਾਹੀ ਇਸ ਸਤ ਰੌਜ਼ਾ ਕੈਂਪ ਦਾ ਅਨੁਭਵ ਵੀ ਪੇਸ਼ ਕੀਤਾ ਅਤੇ ਭੰਗੜੇ ਦਾ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਅੰਤ ਵਲੰਟੀਅਰ ਅਥਰਵ ਨੇ ਆਪਣੇ ਸ਼ਬਦਾਂ ਰਾਹੀਂ ਸਾਰਿਆ ਦਾ ਇਸ ਪ੍ਰੋਗਰਾਮ ਵਿਚ ਪਹੁੰਚਣ ਲਈ ਧੰਨਵਾਦ ਕੀਤਾ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।