ਫਗਵਾੜਾ, 3 ਜੂਨ (ਸ਼ਿਵ ਕੋੜਾ) ਸਕੇਪ ਸਾਹਿਤਕ ਸੰਸਥਾ (ਰਜਿ.) ਦੇ ਪ੍ਰਧਾਨ ਪਰਵਿੰਦਰਜੀਤ ਸਿੰਘ ਜੀ,ਜਨਰਲ ਸਕੱਤਰ ਕਮਲੇਸ਼ ਸੰਧੂ,ਸਕੱਤਰ ਸੁਖਦੇਵ ਸਿੰਘ ,ਸਾਬਕਾ ਪ੍ਰਧਾਨ ਰਵਿੰਦਰ ਚੋਟ,ਬਲਦੇਵ ਰਾਜ ਕੋਮਲ,ਡਾ. ਇੰਦਰਜੀਤ ਸਿੰਘ ਵਾਸੂ ਪ੍ਰਿੰ. ਗੁਰਮੀਤ ਸਿੰਘ ਪਲਾਹੀਕਰਮਜੀਤ ਸਿੰਘ ਸੰਧੂ ਸਮੇਤ ਸੰਸਥਾ ਦੇ ਮੈਂਬਰਾਂ ਵੱਲੋਂ ਉੱਘੇ ਕਵੀ ਅਤੇ ਗ਼ਜ਼ਲਗੋ ਪ੍ਰਿੰ. ਭਜਨ ਸਿੰਘ ਵਿਰਕ ਦੀ ਬੇਵਕਤੀ ਮੌਤ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸੰਸਥਾ ਵੱਲੋਂ ਸ਼ੋਕ ਮਤਾ ਪਾਸ ਕਰਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਬੋਲਦਿਆਂ ਪ੍ਰਧਾਨ ਪਰਵਿੰਦਰ ਜੀਤ ਸਿੰਘ ਜੀ ਨੇ ਦੱਸਿਆ ਕਿ ਪ੍ਰਿੰ. ਭਜਨ ਸਿੰਘ ਵਿਰਕ ਕਾਫ਼ੀ ਲੰਬੇ ਸਮੇਂ ਤੋਂ ਸਕੇਪ ਸਾਹਿਤਕ ਸੰਸਥਾ (ਰਜਿ.) ਨਾਲ਼ ਜੁੜੇ ਹੋਏ ਸਨ। ਉਹ ਸੰਸਥਾ ਵੱਲੋਂ ਕਰਵਾਏ ਜਾਂਦੇ ਕਵੀ ਦਰਬਾਰਾਂ ਵਿੱਚ ਵੱਧ – ਚੜ੍ਹ ਕੇ ਸ਼ਮਹੂਲੀਅਤ ਕਰਦੇ ਸਨ । ਪ੍ਰਿੰ: ਭਜਨ ਵਿਰਕ ਨੂੰ 2018 ਵਿੱਚ ਸੰਸਥਾ ਵਲੋਂ ਸਿਰਮੌਰ ਸਨਮਾਨ  ‘ਸ਼ਬਦ ਸਿਰਜਣਹਾਰੇ’ ਨਾਲ ਨਵਾਜਿਆ ਗਿਆ। ਜਿਥੇ ਸੰਸਥਾ ਦੇ ਸਾਰੇ ਮੈਂਬਰਾਂ ਨੂੰ ਉਹਨਾਂ ਦੇ ਅਚਾਨਕ ਚਲੇ ਜਾਣ ਨਾਲ਼ ਗਹਿਰਾ ਸਦਮਾ ਪਹੁੰਚਿਆ ਹੈਉੱਥੇ ਸਾਹਿਤ ਜਗਤ ਨੂੰ ਵੀ ਕਦੇ ਨਾ ਪੂਰਾ ਹੋਣ ਵਾਲ਼ਾ ਘਾਟਾ ਪਿਆ ਹੈ। ਰਵਿੰਦਰ ਚੋਟ ਜੀ ਨੇ ਕਿਹਾ ਕਿ ਪ੍ਰਿੰ. ਭਜਨ ਸਿੰਘ ਵਿਰਕ ਉੱਘੇ ਕਵੀ ਅਤੇ ਗ਼ਜ਼ਲਗੋ ਹੋਣ ਦੇ ਨਾਲ਼ – ਨਾਲ਼ ਬਹੁਤ ਨਿਮਰ ਅਤੇ ਸੁਲਝੇ ਹੋਏ ਇਨਸਾਨ ਸਨ। ਉਹ ਸਾਹਿਤ ਦਾ ਮੰਤਵ ਸਮਾਜ ਦੀ ਅਸਲ ਤਸਵੀਰ ਅਤੇ ਅਸਲ ਸੱਚ ਨੂੰ ਉਘਾੜਨਾ ਸਮਝਦੇ ਸਨ ਅਤੇ ਉਹਨਾਂ ਨੇ ਸਾਹਿਤ ਜਗਤ ਦੀ ਝੋਲੀ ਸੋਲਾਂ ਦੇ ਕਰੀਬ ਕਾਵਿ – ਸੰਗ੍ਰਹਿ ਅਤੇ ਗ਼ਜ਼ਲ ਸੰਗ੍ਰਹਿ ਇਸ ਮੰਤਵ ਦੀ ਪੂਰਤੀ ਲਈ ਪਾਏ।ਇਸ ਮੌਕੇ ਸੀਤਲ ਰਾਮ ਬੰਗਾ,ਜਸਵਿੰਦਰ ਕੌਰ,ਗੁਰਨਾਮ ਬਾਵਾ,ਸੁਨੀਤਾ ਮੈਦਾਨ,ਸੁਖਦੇਵ ਸਿੰਘ ਗੰਢਵਾਂ,ਰਵਿੰਦਰ ਸਿੰਘ ਰਾਏ,ਸਾਧੂ ਸਿੰਘ,ਲਸ਼ਕਰ ਸਿੰਘ,ਬਲਦੇਵ ਰਾਜ ਕੋਮਲ,ਮਨਦੀਪ ਸਿੰਘ,ਅਭਿਸ਼ੇਕ ਸੂਦ,ਸੁਰਜੀਤ ਸਿੰਘ ਬੁਲਾੜ੍ਹੀ ਕਲਾਂਬੱਬੂ ਸੈਣੀ ਸਮੇਤ ਸ਼ਾਮਲ ਅਨੇਕਾਂ ਸਾਹਿਤਕਾਰਾਂ ਵੱਲੋਂ ਪ੍ਰਿੰ. ਭਜਨ ਸਿੰਘ ਵਿਰਕ ਦੀ ਬੇਵਕਤੀ ਮੌਤ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਵਿਛੜੀ ਰੂਹ ਦੀ ਆਤਮਕ ਸ਼ਾਂਤੀ ਲਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।