ਫਗਵਾੜਾ, 13 ਸਤੰਬਰ (ਸ਼ਿਵ ਕੋੜਾ) ਪਿੰਡ ਪਲਾਹੀ ਵਿਖੇ ਫੁੱਟਬਾਲ ਖਿਡਾਰੀ ਲੜਕੀਆਂ ਲਈ ਉਸਾਰੇ ਗਏ ਸਪੋਰਟਸ ਰੂਮ ਜੋ ਗੁਰੂ ਤੇਗ ਬਹਾਦਰ ਸਟੇਡੀਅਮ ਪਲਾਹੀ ਵਿਖੇ ਉਸਾਰਿਆ ਗਿਆ ਹੈ, ਦਾ ਉਦਘਾਟਨ ਪਿੰਡ ਪਲਾਹੀ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਸੁਖਵਿੰਦਰ ਸਿੰਘ ਸੱਲ, ਰਵੀਪਾਲ ਪ੍ਰਧਾਨ ਗੁਰੂ ਹਰਿਰਾਇ ਸਪੋਰਟਸ ਅਕੈਡਮੀ, ਫੋਰਮੈਨ ਬਲਵਿੰਦਰ ਸਿੰਘ ਮੁੱਖ ਪ੍ਰਬੰਧਕ, ਮਦਨ ਲਾਲ ਪੰਚ, ਰਵੀ ਸੱਗੂ, ਹਰਮੇਲ ਸਿੰਘ ਗਿੱਲ, ਗੁਰਨਾਮ ਸਿੰਘ ਸੱਲ, ਜੱਸੀ ਸੱਲ, ਬਿੰਦਰ ਫੁੱਲ , ਜਸਵਿੰਦਰ ਪਾਲ ਸਾਬਕਾ ਪੰਚ ਵਲੋਂ ਕੀਤਾ ਗਿਆ। ਇਸ ਸਮੇਂ ਧੰਨਵਾਦ ਕਰਦਿਆਂ ਫੋਰਮੈਨ ਬਲਵਿੰਦਰ ਸਿੰਘ ਨੇ ਕਿਹਾ ਕਿ ਪੰਚਾਇਤ ਪਲਾਹੀ ਵਲੋਂ ਲੜਕੀਆਂ ਲਈ ਕੀਤਾ ਗਿਆ ਇਹ ਉਪਰਾਲਾ ਪ੍ਰਸੰਸਾਯੋਗ ਹੈ। ਪ੍ਰਧਾਨ ਰਵੀਪਾਲ ਪੰਚ ਅਤੇ ਸੁਖਵਿੰਦਰ ਸਿੰਘ ਨੇ ਗੁਰੂ ਹਰਿਰਾਇ ਫੁੱਟਬਾਲ ਅਕੈਡਮੀ ਦੇ ਦਿਨ ਪ੍ਰਤੀ ਅੱਗੇ ਵਧਣ ‘ਤੇ ਖੁਸ਼ੀ ਪ੍ਰਗਟ ਕੀਤੀ ਗਈ। ਇਸ ਸਮੇਂ ਫੁੱਟਬਾਲ ਖਿਡਾਰੀ ਬੱਚਿਆਂ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ। ਇਸ ਸਪੋਰਟਸ ਰੂਮ ਦੀ ਉਸਾਰੀ ਲਈ ਐਨ.ਆਰ.ਆਈ. ਸੰਤੋਖ ਸਿੰਘ ਸੱਲ ਕੈਨੇਡਾ, ਤੀਰਥ ਸਿੰਘ ਮੌਲੀ ਯੂ.ਕੇ., ਦੇਵਿੰਦਰ ਸਿੰਘ ਸੱਲ ਕੈਨੇਡਾ ਨੇ ਵਿਸ਼ੇਸ਼ ਯੋਗਦਾਨ ਦਿੱਤਾ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।