ਫਗਵਾੜਾ 21 ਮਾਰਚ (ਸ਼ਿਵ ਕੋੜਾ) ਕੇ.ਐੱਲ ਚਾਂਦ ਵੈਲਫੇਅਰ ਟਰੱਸਟ (ਯੂ.ਕੇ) ਦੀ ਪੰਜਾਬ ਇਕਾਈ ਵਲੋਂ ਅੱਜ ਦੋ ਹੋਰ ਬਿਮਾਰ ਤੇ ਲੋੜਵੰਦਾਂ ਨੂੰ ਘਰੋਂ-ਘਰੀਂ ਜਾ ਕੇ ਵ੍ਹੀਲ ਚੇਅਰਾਂ ਦੀ ਵੰਡ ਕੀਤੀ ਗਈ। ਟਰੱਸਟ ਦੇ ਸੂਬਾ ਕੋਆਰਡੀਨੇਟਰ ਰਜਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਜਿਲ੍ਹਾ ਜਲੰਧਰ ਦੇ ਪਿੰਡ ਰਾਪੁਰ ਫਰਾਲਾ ਵਿਖੇ ਕਰੀਬ ਦੋ ਸਾਲ ਤੋਂ ਬਿਸਤਰ ਤੇ ਰਹਿਣ ਲਈ ਮਜਬੂਰ ਇਕ ਬਿਮਾਰ ਵਿਅਕਤੀ ਕੇਵਲ ਰਾਮ ਨੂੰ ਜਦੋਂ ਵ੍ਹੀਲ ਚੇਅਰ ਭੇਂਟ ਕੀਤੀ ਗਈ ਤਾਂ ਉਸਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋ ਸਾਲ ਤੋਂ ਕੇਵਲ ਰਾਮ ਨੇ ਕਮਰੇ ਤੋਂ ਬਾਹਰ ਨਿਕਲ ਕੇ ਨਹੀਂ ਦੇਖਿਆ। ਜਦੋਂ ਵ੍ਹੀਲ ਚੇਅਰ ਤੇ ਬੈਠ ਕੇ ਉਹ ਬਾਹਰ ਆਇਆ ਤਾਂ ਉਸ ਦੀਆਂ ਅੱਖਾਂ ਵਿਚ ਖੁਸ਼ੀ ਦੇ ਅਥਰੂ ਸਨ। ਟਰੱਸਟ ਵਲੋਂ ਇਸ ਪਰਿਵਾਰ ਨੂੰ ਆਰਥਕ ਸਹਾਇਤਾ ਵੀ ਦਿੱਤੀ ਗਈ। ਇਸ ਤੋਂ ਇਲਾਵਾ ਜਿਲ੍ਹਾ ਜਲੰਧਰ ਦੇ ਹੀ ਇਕ ਹੋਰ ਪਿੰਡ ਢੱਡੇ ਵਿਖੇ ਰਹਿਮੋ ਬੇਗਮ ਨਾਮ ਦੀ ਇਕ ਅਪਾਹਿਜ ਔਰਤ ਨੂੰ ਵ੍ਹੀਲ ਚੇਅਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਕੇ.ਐਲ. ਚਾਂਦ ਵੈਲਫੇਅਰ ਟਰੱਸਟ ਬਿਮਾਰਾਂ ਅਤੇ ਅਪਾਹਿਜਾਂ ਦੀ ਸੇਵਾ ਨੂੰ ਸਮਰਪਿਤ ਹੈ। ਆਰਥਕ ਪੱਖੋਂ ਕਮਜੋਰ ਪਰਿਵਾਰਾਂ ਦੇ ਲੋੜਵੰਦ ਵਿਅਕਤੀਆਂ ਨੂੰ ਜਿੱਥੇ ਵ੍ਹੀਲ ਚੇਅਰਾਂ ਤੇ ਟਰਾਈ ਸਾਇਕਲਾਂ ਦਿੱਤੀਆਂ ਜਾਂਦੀਆਂ ਹਨ ਉੱਥੇ ਹੀ ਲੋੜਵੰਦਾਂ ਨੂੰ ਆਰਟੀਫੀਸ਼ਿਅਲ ਅੰਗ ਵੀ ਲਗਵਾਏ ਜਾਂਦੇ ਹਨ। ਉਹਨਾਂ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਵਿਚ ਸਹਿਯੋਗ ਲਈ ਸਮੂਹ ਐਨ.ਆਰ.ਆਈ. ਵੀਰਾਂ, ਟਰੱਸਟ ਦੇ ਮੈਂਬਰਾਂ ਤੇ ਹੋਰ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਇਸ ਮੋਕੇ ਪਾਲੀ ਸਕਾਟਲੈਂਡ, ਸੋਢੀ ਰਾਮ ਵਿਰਦੀ ਯੂ.ਕੇ., ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਸ਼ਿੰਗਾਰਾ ਰਾਮ, ਜਸਵਿੰਦਰ ਸਿੰਘ ਠੇਕੇਦਾਰ ਅਕਾਲਗੜ੍ਹ, ਕੈਸ਼ੀਅਰ ਆਸ਼ਾ ਰਾਣੀ ਚੁੰਬਰ, ਕੈਲਵਿਨ ਚੁੰਬਰ, ਗੁਰਨਾਮ ਪਾਲ ਅਕਾਲਗੜ੍ਹ, ਕੁਲਵਿੰਦਰ ਫਰਾਂਸ, ਭਜਨਾ ਰਾਪੁਰ, ਤੇਜੋ, ਸੀਮਾ, ਕਰਨ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।