ਜਲੰਧਰ (4-4-2022): ਸਿਹਤ ਵਿਭਾਗ ਵਲੋਂ ਮਿਸ਼ਨ ਇੰਦਰਧਨੁਸ਼ 4.0 ਦੇ ਦੂਜੇ ਰਾਊਂਡ ਦੀ ਸ਼ੁਰੂਆਤ 4 ਅਪ੍ਰੈਲ ਦਿਨ ਸੋਮਵਾਰ ਨੂੰ ਹੋਈ। ਸਿਵਲ ਸਰਜਨ ਡਾ. ਰਣਜੀਤ ਸਿੰਘ ਵਲੋਂ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਸ਼ਨ ਇੰਦਰਧਨੁਸ਼ ਤਹਿਤ ਕਿਸੇ ਕਾਰਨ ਕਰਕੇ ਰੂਟੀਨ ਟੀਕਾਕਰਨ ਕਰਵਾਉਣ ਤੋਂ ਵਾਂਝੇ ਰਹਿ ਗਏ ਤੋਂ ਸਾਲ ਤੱਕ ਦੀ ਉਮਰ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੂਜੇ ਰਾਊਂਡ ਦੇ ਪਹਿਲੇ ਦਿਨ 0 ਤੋਂ 2 ਸਾਲ ਤੱਕ ਦੀ ਉਮਰ ਦੇ 277 ਬੱਚਿਆਂ ਅਤੇ 46 ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਗਿਆ।

ਸਟੇਟ ਟੀਕਾਕਰਨ ਅਫ਼ਸਰ ਡਾ. ਬਲਵਿੰਦਰ ਕੌਰ ਵਲੋਂ ਆਈ.ਐਮ.ਆਈ. 4.0 ਦੇ ਦੂਜੇ ਰਾਊਂਡ ਦੀ ਸ਼ੁਰੂਆਤ ਦੌਰਾਨ ਸੋਮਵਾਰ ਨੂੰ ਭਗਵਾਨ ਵਾਲਮੀਕੀ ਮੰਦਿਰ ਅਲੀ ਮੁੱਹਲਾ, ਗੁਰੁਦੁਆਰਾ ਕਰਮ ਸਿੰਘ ਸੰਤ ਨਗਰ ਅਤੇ ਆਂਗਣਵਾੜੀ ਸੈਂਟਰ ਅਮਨ ਨਗਰ ਵਿਖੇ ਜਾਇਜਾ ਲਿਆ ਗਿਆ। ਇਸ ਮੌਕੇ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਕੁਮਾਰ ਚੋਪੜਾ, ਸਰਵਿਲਾਂਸ ਮੈਡੀਕਲ ਅਫਸਰ (ਡਬਲਯੂ.ਐਚ.ਓ.) ਡਾ. ਗਗਨ ਸ਼ਰਮਾ, ਗਾਈਨੋਕੋਲੋਜਿਸਟ ਡਾ. ਇੰਦੂ , ਅਰਬਨ ਕੋਆਰਡੀਨੇਟਰ ਡਾ. ਸੁਰਭੀ, ਗਰਵਿਤ ਸ਼ਰਮਾ ਅਤੇ ਐਲ.ਐਚ.ਵੀ. ਸਤਵਿੰਦਰ ਕੌਰ ਮੌਜੂਦ ਸਨ।   

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।