ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੂੰ ਅਕਾਡਮਿਕ, ਸਭਿਆਚਾਰਕ ਪਲੇਸਮੈਂਟ , ਰਿਸਰਚ, ਪਬਲਿਕੇਸ਼ਨਜ ਅਤੇ ਹੋਰ ਅਤਿਰਿਕਤ ਗਤੀਵਿਧੀਆਂ ਕਰਕੇ ਐਮੀਨੈਂਟ ਰਿਸਰਚ ਸੰਸਥਾ ਵਲੋਂ ਐਜੁਕੇਸ਼ਨ ਬਰਾਂਡ ਆਇਕਨ ਐਵਾਰਡ 2023 ਅਧੀਨ ‘ਸਰਵੋਤਮ ਕੁਆਲਿਟੀ ਪੋਲੀਟੈਕਨਿਕ’ ਐਵਾਰਡ ਨਾਲ ਮੁੰਬਈ ਵਿਖੇ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹ ਅਵਾਰਡ ਕਾਲਜ ਵਲੋਂ ਪਿੰ੍ਰਸੀਪਲ ਡਾ. ਜਗਰੂਪ ਸਿੰਘ ਜੀ 26 ਮਾਰਚ, 2023 ਨੂੰ ਮੁੰਬਈ ਵਿੱਖੇ ਉੱਘੇ ਸਨਅਤਕਾਰਾਂ ਅਤੇ ਫਿਲਮਕਾਰਾਂ ਵਲੋ ਪ੍ਰਾਪਤ ਕਰਨਗੇ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੀ ਸੰਸਥਾ ਨਿੱਟਰ, ਚੰਡੀਗੜ੍ਹ ਵਲੋਂ ਵੀ ਪੰਜ ਵਾਰ ਮੇਹਰਚੰਦ ਪੋਲੀਟੈਕਨਿਕ ਕਾਲਜ ਨੂੰ ਉੱਤਰ ਭਾਰਤ ਦੇ ਸਰਵੋਤਮ ਮੇਹਰਚੰਦ ਪੋਲੀਟੈਕਨਿਕ ਕਾਲਜ ਵਲੋਂ ਐਵਾਰਡ ਮਿਲ ਚੁੱਕਾ ਹੈ। ਇਸ ਪ੍ਰਾਪਤੀ ਲਈ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੂੰ ਜਸਟਿਸ ਐਨ.ਕੇ ਸੂਦ, ਸ਼੍ਰੀ ਅਰਵਿੰਦ ਘਈ, ਸ਼੍ਰੀ ਅਜੇ ਗੋਸਵਾਮੀ ਅਤੇ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਵਧਾਈ ਦਿੱਤੀ।

 

 

 

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।