ਮੇਹਰਚੰਦ ਪੋਲੀਟੈਕਿਨਕ ਦੇ ਰੈਡ ਰਿਬਨ ਕਲੱਬ ਨੇ ਨੋਜਵਾਨਾ ਨੂੰ ਨਸ਼ਿਆਂ ਵਿਰੁੱਧ ਜਾਗਰੁਕ ਕਰਨ ਵਾਸਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ । ਇਸ ਸੈਮੀਨਾਰ ਦੀ ਪ੍ਰਧਾਨਗੀ ਕਾਲਜ ਦੇ ਪਿੰ੍ਰਸੀਪਲ ਡਾ. ਜਗਰੂਪ ਸਿੰਘ ਨੇ ਕੀਤੀ। ਸੁਵਿੰਦਰ ਪਾਲ ਸਿੰਘ ਏ.ਸੀ.ਪੀ ਨਾਰਕੋਟਕਸ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ। ਸਿਵਲ ਹਸਪਤਾਲ ਦੇ ਨਸ਼ਾ ਛੁਡਾਉ ਵਿਭਾਗ ਦੇ ਡਾ. ਗੋਰਵ ਨੇ ਵਿਦਿਆਰਥੀਆਂ ਨੂੰ ਵੱਖ–ਵੱਖ ਤਰ੍ਹਾਂ ਦੇ ਨਸ਼ਿਆ ਅਤੇ ਉਨ੍ਹਾਂ ਤੋ ਹੋਣ ਵਾਲੇ ਪ੍ਰਭਾਵਾਂ ਵਾਰੇ ਵਿਸਥਾਰਪੂਰਵਕ ਦੱਸਿਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਆਪਣੀ ਲਿਖੀ ਹੋਈ ਨਸ਼ਿਆ ਬਾਰੇ ਇੱਕ ਕਵਿਤਾ ਸੁਣਾਈ। ਉਨ੍ਹਾਂ ਨੇ ਕਿਹਾ ਕਿ ਨਸ਼ਿਆ ਦਾ ਸੇਵਨ ਕਰਨਾ ਮੌਤ ਨੂੰ ਗਲੇ ਲਗਾਣਾ ਹੈ। ਮੱਨੁਖ ਹੀ ਇਕ ਜਿਹਾ ਪ੍ਰਾਣੀ ਹੈ, ਜੋ ਆਪਣਾ ਜੀਵਨ ਨਸ਼ਿਆ ਚ ਪਾਉਦਾ ਹੈ ਉਹ ਹੋਲੀ ਹੋਲੀ ਮੌਤ ਦੇ ਮੁੂੰਹ ਵਿੱਚ ਚਲਾ ਜਾਂਦਾ ਹੈ ਜਿਸ ਨਾਲ ਪਰਿਵਾਰਕ ਮੈਬਰਾਂ ਦਾ ਵੀ ਜੀਵਨ ਤਬਾਹ ਹੋ ਜਾਦਾ ਹੈ। ਉਨ੍ਹਾ ਨੇ ਬੱਚਿਆ ਨੂੰਂ ਇਨ੍ਹਾਂ ਤੋਂ ਦੂਰ ਰਹਿਣ ਵਾਸਤੇ ਪੇ੍ਰਰਿਤ ਕੀਤਾ। ਸ਼੍ਰੀ ਸੁਵਿੰਦਰ ਪਾਲ ਸਿੰਘ ਏ ਸੀ ਪੀ ਨਾਰਕੋਟਕਸ ਨੇ ਬੱਚਿਆ ਨੂੰ ਦੱਸਿਆ ਕਿ ਨਸ਼ਿਆ ਦੇ ਵਿਰੁੱਧ ਕਨੂੰਨ ਬਹੁਤ ਸਖਤ ਹੈ। ਜਿਸ ਨਾਲ ਸਾਰੀ ਉਮਰ ਵਾਸਤੇ ਭਵਿੱਖ ਖਰਾਬ ਹੋ ਸਕਦਾ ਹੈ। ਰੈਡ ਰਿਬਨ ਕੱਲਬ ਦੇ ਪ੍ਰਸ਼ਾਨ ਪੋ. ਸੰਦੀਪ ਕੁਮਾਰ ਨੇ ਕਿਹਾ ਕਿ ਨਸ਼ੇ ਸਾਡੀ ਸਿਹਤ ਵਾਸਤੇ ਬਹੁਤ ਹਾਨੀਕਾਰਕ ਹਨ ਇਸ ਲਈ ਸਾਨੂੰ ਸਾਡੇ ਸਮਾਜ ਅਤੇ ਸਰਕਾਰ ਦਾ ਨਸ਼ਿਆ ਦੇ ਖਾਤਮੇ ਵਾਸਤੇ ਸਾਥ ਦੇਣਾ ਚਾਹੀਦਾ ਹੈ। ਵਿਦਿਆਰਥੀ ਇਸ ਵਿਚ ਅਹਿਮ ਯੋਗਦਾਨ ਪਾ ਸਕਦੇ ਹਨ। ਰੈਡ ਰਿਬਨ ਕੱਲਬ ਦੇ ਜਨਰਲ ਸੈਕਟਰੀ ਕੈਪਟਨ ਪੰਕਜ ਗੁਪਤਾ ਨੇ ਸਾਰੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ। ਇਸ ਮੋਕੇ ਤੇ ਮੇਹਰਚੰਦ ਪੋਲੀਟੈਕਿਨਕ ਕਾਲਜ ਦੇ ਸੀ.ਡੀ.ਟੀ.ਪੀ ਵਿਭਾਗ ਨੇ ਨਸ਼ਿਆ ਨੂੰ ਦਰਸਾਉਂਦਾ ਇਕ ਰੰਗੀਨ ਇਸ਼ਤਿਹਾਰ ਵੀ ਜਾਰੀ ਕੀਤਾ। ਇਸ ਮੌਕੇ ਤੇ ਵੱਖ ਵੱਖ ਵਿਭਾਗਾ ਦੇ ਮੁੱਖੀ, ਸਟਾਫ ਮੈਂਬਰ ਅਤੇ ਤਕਰੀਬਨ 150 ਵਿਦਿਆਰਥੀ ਹਾਜ਼ਰ ਸਨ। ਸੈਮੀਨਾਰ ਦੀ ਸਮਾਪਤੀ ਤੇ ਨਸ਼ਿਆ ਦੇ ਖਾਤਮੇ ਦਾ ਪ੍ਰਣ ਲਿਆ ਗਿਆ।