ਮੁੱਖ ਚੋਣ ਕਮੀਸ਼ਨਰ ਜੀ ਦੀਆਂ ਹਦਾਇਤਾਂ ਅਨੁੰੂਸਾਰ ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ
ਸਿੰਘ ਜੀ ਦੀ ਯੋਗ ਅਗਵਾਈ ਵਿੱਚ ਅੱਜ 30-09-2021 ਦਿਨ ਵੀਰਵਾਰ ਨੂੰ ਮੇਹਰ ਚੰਦ ਪੋਲੀਟੈਕਨਿਕ
ਕਾਲਜ ਦੇ ਸੀ.ਡੀ.ਟੀ.ਪੀ ਵਿਭਾਗ ਨੇ ਆਪਣੇ ਪ੍ਰਸਾਰ ਕੇਂਦਰ ਕੰਨਿਆ ਸ਼ਿਕਸ਼ਾ ਪ੍ਰਸਾਰ ਸਗੰਠਨ
(ਰਾਜ ਨਗਰ) ਜਲੰਧਰ ਵਿੱਖੇ ਵੋਟਾ ਪ੍ਰਤੀ ਵਿੱਦਾਆਰਥੀਆਂ ਨੂੰ ਜਾਗਰੂਕ ਕੀਤਾ। ਪ੍ਰਿੰਸੀਪਲ ਜੀ
ਦੁਆਰਾ ਵੋਟ ਦੀ ਮਹੱਤਤਾ ਸੰਬਧੀ ਚਾਨਣਾਂ ਪਾਉਦੇਂ ਹੋਏ ਬੱਚਿਆਂ ਨੂੰ ਨਿਡਰਤਾਂ,
ਧਰਮ, ਵਰਗ, ਜਾਤੀ, ਸਮੁਦਾਇ, ਭਾਸ਼ਾ ਜਾ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨ੍ਹਾਂ
ਆਪਣੇ ਵੋਟ ਦੇ ਇਸਤੇਮਾਲ ਕਰਨ ਦਾ ਸੁਨੇਹਾ ਦਿੱਤਾ ਗਿਆ। ਨੋਢਲ ਅਫ਼ੳਮਪ;ਸਰ ਪ੍ਰੋ. ਕਸ਼ਮੀਰ
ਕੁਮਾਰ ਜੀ ਨੇ ਸਾਰੇ ਹਾਜਿਰ ਵਿੱਦਾਆਰਥੀਆਂ ਅਤੇ ਸਟਾਫ਼ੳਮਪ; ਮੈਬਰਾਂ ਨੂੰ ਆਪਣੀ ਵੋਟ
ਬਣਾਉਣ ਅਤੇ ਪਾਉਣ ਸਬੰਧੀ ਜਿੰਮੇਵਾਰੀ ਨਿਭਾਉਣ ਦੀ ਗੱਲ ਕਹੀ। ਉਨ੍ਹਾ ਬੱਚਿਆਂ ਨੂੰ
ਨਵੀਆਂ ਤਕਨੀਕਾ ਰਾਹੀਂ ਆਪਣੀ ਵੋਟਰ ਕਾਰਡ ਬਣਾਉਣ ਜਾ ਇਸ ਵਿੱਚ ਤਰਮੀਮ ਕਰਨ ਦੇ ਢੰਗ
ਤਰੀਕੇ ਦੱਸੇ। ਇਸ ਮੋਂਕੇ ਤੇ ਸੀ.ਡੀ.ਟੀ.ਪੀ. ਵਿਭਾਗ ਵਲੋਂ ਵੋਟ ਦੀ ਮਹੱਤਤਾ ਨੂੰ ਦਰਸਾਉਂਦਾ
ਹੋਇਆ ਇੱਕ ਰੰਗੀਨ ਇਸ਼ਤਿਹਾਰ ਜਾਰੀ ਕੀਤਾ ਗਿਆ।ਇਸ ਮੁਹਿੰਮ ਵਿਚ ਉਨ੍ਹਾਂ ਬੱਚਿਆ
ਨੂੰ ਵੱਧ ਤੋਂ ਵੱਧ ਸ਼ਾਮਿਲ ਹੋਣ ਦੀ ਹਦਾਇਤ ਕੀਤੀ।ਵਿਭਾਗ ਦੇ ਮਿਸ ਨੇਹਾ (ਸੀ. ਡੀ.
ਕੰਸਲਟੈਂਟ),  ਐਸ.ਐਸ ਚੋਹਾਨ (ਇੰਚਾਰਜ), ਮੈਡਮ ਵੰਦਨਾ (ਟ੍ਰੇਨਰ ਬਿਉਟੇਸ਼ਨ) ਅਤੇ
ਬਲਜੀਤ ਕੌਰ (ਟ੍ਰੇਨਰ ਕੰਟਿਗ ਟੇਲਰਿੰਗ) ਦੇ ਯਤਨਾਂ ਸਦਕਾਂ ਇਹ ਜਾਗਰੁਕ ਮੁਹਿੰਮ ਸੰਪੂਰਨ
ਹੋਈ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।