ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਮਕੈਨੀਕਲ ਡਿਪਾਰਟਮੈਂਟ ਵਿੱਚ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਆਟੋਮੇਸ਼ਨ ਅਤੇ ਸੀ.ਐਨ.ਸੀ. ਮਸ਼ੀਨਾਂ ਦੀ ਉਦਯੋਗਾਂ ਵਿੱਚ ਵਰਤੋ ਸਬੰਧੀ ਜਾਣਕਾਰੀ  ਰਵੀ ਸ਼ੰਕਰ ਐਪਕਸ ਇੰਡਸਟਰੀ ਨੇ ਵਿਦਿਆਰਥੀਆਂ ਨੂੰ ਦਿੱਤੀ।ਉਹਨਾਂ ਵਲੋਂ ਆਟੋਮੇਸ਼ਨ ਅਤੇ ਸੀ.ਐਨ.ਸੀ. ਮਸ਼ੀਨਾਂ ਦੀ ਵੱਧਦੀ ਹੋਈ ਮੰਗ ਸਬੰਧੀ ਜਾਣਕਾਰੀ ਦਿੱਤੀ ਅਤੇ ਇਸ ਦਾ ਉਦਯੋਗਾਂ ਵਿੱਚ ਕੀ ਮਹੱਤਵ ਬਾਰੇ ਦੱਸਿਆ ਹੈ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਆਟੋਮੇਸ਼ਨ ਅਤੇ ਸੀ.ਐਨ.ਸੀ. ਮਸ਼ੀਨਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਨਾ ਚਾਹੀਦਾ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਵਿਭਾਗ ਮੁੱਖੀ ਸ੍ਰੀਮਤੀ ਰਿਚਾ ਅਰੋੜਾ, ਸ੍ਰੀ ਪ੍ਰਭੂ ਦਿਆਲ ਅਤੇ ਸੀ੍ਰ ਗੌਰਵ ਸ਼ਰਮਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਭਵਿਖ ਵਿੱਚ ਵੀ ਇਸ ਤਰਾਂ ਦੈ ਸੈਮੀਨਾਰ ਕਰਵਾਏ ਜਾਣ ਜਿਸ ਨਾਲ ਵਿਦਿਆਰਥੀਆਂ ਨੂੰ ਉਦਯੋਗਾਂ ਦੀਆਂ ਨਵੀਆਂ ਨਵੀਆਂ ਤਕਨੀਕਾਂ ਸਬੰਧੀ ਜਾਣਕਾਰੀ ਮਿਲਦੀ ਰਹੇ।

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।