ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਰਕਸ਼ਾਪ ਵਿਭਾਗ ਵਿੱਚ ਸਮੂਹ ਸਟਾਫ਼ੳਮਪ; ਅਤੇ
ਵਿਦਿਆਰਥੀਆਂ ਵਲੋਂ ਬਾਬਾ ਵਿਸ਼ਵਕਰਮਾ ਜੀ ਦੀ ਪੂਜਾ ਕੀਤੀ ਗਈ। ਪ੍ਰਿੰਸੀਪਲ ਡਾ. ਜਗਰੂਪ
ਸਿੰਘ ਜੀ ਨੇ ਬਾਬਾ ਜੀ ਦੀ ਫੋਟੋ ਤੇ ਫੁੱਲਾਂ ਦੀ ਮਾਲਾ ਭੇਂਟ ਕਰਕੇ ਅਤੇ ਨਾਰੀਅਲ ਤੋੜਨ ਦੀ
ਰਸਮ ਅਦਾ ਕਰਕੇ ਪੋ੍ਰਗਰਾਮ ਦੀ ਸ਼ੁਰੂਆਤ ਕੀਤੀ। ਬਾਬਾ ਜੀ ਦੀ ਅਰਦਾਸ ਕੁਲਵਿੰਦਰ ਸਿੰਘ
ਵਲੋਂ ਕੀਤੀ ਗਈ। ਬਾਬਾ ਜੀ ਦੇ ਬਾਰੇ ਅਧਿਆਤਮਕ ਤੋਰ ਤੇ ਸ. ਤ੍ਰਿਲੋਕ ਸਿੰਘ ਵਰਕਸ਼ਾਪ
ਸੁਪਰਡੈਂਟ ਵਲੋਂ ਦੱਸਿਆ ਗਿਆ। ਮੰਚ ਸੰਚਾਲਨ ਸ੍ਰੀ ਦੁਰਗੇਸ਼ ਚੇਚੀ ਨੇ
ਕੀਤਾ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਅਤੇ ਮੁੱਖੀ ਵਿਭਾਗਾਂ ਨੇ ਬਾਬਾ ਵਿਸ਼ਵਕਰਮਾ ਜੀ
ਦੇ ਜੀਵਨ ਤੇ ਚਾਨਣਾ ਪਾਇਆ। ਪਿੰ੍ਰਸੀਪਲ ਡਾ. ਜਗਰੂਪ ਸਿੰਘ ਨੇ ਬਾਬਾ ਜੀ ਦੇ ਦਰਸਾਏ
ਹੋਏ ਮਾਰਗ ਤੇ ਚੱਲਣ ਅਤੇ ਆਪਣੇ ਤਕਨੀਕੀ ਗਿਆਨ ਦੀ ਵਰਤੋਂ ਨਾਲ ਲੋਕ ਭਲਾਈ ਦੇ ਕੰਮ
ਲੋੜਾਂ ਵਾਸਤੇ ਕਰਣ ਦੀ ਵਿਦਿਆਰਥੀਆਂ ਨੂੰ ਸੁੰਹ ਚੁਕਾਈ। ਇਸ ਮੌਕੇ ਸੀ.ਡੀ.ਟੀ.ਪੀ
ਵਿੰਗ ਚਲੋਂ ਬਾਬਾ ਵਿਸ਼ਵਕਰਮਾ ਦਿਵਸ ਸਬੰਧੀ ਪੈਫਲੈਟ ਵੀ ਜਾਰੀ ਕੀਤਾ ਗਿਆ।ਅੰਤ ਵਿੱਚ
ਸਟਾਫ ਅਤੇ ਵਿਦਿਅਰਥੀਆਂ ਨੂੰ ਪ੍ਰਸ਼ਾਦ ਵੰਡਿਆਂ ਗਿਆ ।ਇਸ ਸਮਾਗਮ ਵਿੱਚ ਡਾ. ਸੰਜੇ
ਬਾਂਸਲ,ਡਾ. ਰਾਜੀਵ ਭਾਟੀਆ, ਸ੍ਰੀ ਕਸ਼ਮੀਰ ਕੁਮਾਰ,ਮੈਡਮ ਮੰਜੂ ਮਨਚੰਦਾ,ਸ੍ਰੀ ਸੁਰਜੀਤ
ਸਿੰਘ, ਸ੍ਰੀ ਪ੍ਰਿੰਸ ਮਦਾਨ, ਸ੍ਰੀ ਹੀਰਾ ਮਹਾਜਨ, ਸ੍ਰੀ ਰਾਕੇਸ਼ ਕੁਮਾਰ, ਸ੍ਰੀ ਤ੍ਰਿਲੋਕ
ਸਿੰਘ, ਸ੍ਰੀ ਮਨਮੋਹਨ ਸਿੰਘ, ਸ੍ਰੀ ਜਤਿੰਦਰ ਕੁਮਾਰ ਅਤੇ ਸ੍ਰੀ ਕੁਲਦੀਪ ਕੁਮਾਰ ਆਦਿ
ਹਾਜ਼ਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।