ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਅੱਜ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਐਨ. ਐਸ. ਐਸ , ਰੈਡ ਰਿੰਬਨ ਕਲੱਬ ਅਤੇ ਸੀ.ਡੀ.ਟੀ.ਪੀ ਵਿੰਗ ਦੇ ਸਹਿਯੋਗ ਨਾਲ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਨੂੰ ਸਮ੍ਰਪਿੱਤ ਇੱਕ ਖੂਨਦਾਨ ਕੈਂਪ ਦਾ ਅਯੋਜਨ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਮਾਣਯੋਗ ਐਮ.ਪੀ ਸ਼੍ਰੀ ਸੁਸ਼ੀਲ ਰਿੰਕੂ ਜੀ ਨੇ ਕੀਤਾ।ਇਸ ਮੌਕੇ ਤੇ ਪਿੰ੍ਰਸੀਪਲ ਡਾ. ਜਗਰੂਪ ਸਿੰਘ ਜੀ, ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਆਰਡੀਨੇਟ੍ਰ ਅਤੇ ਸ਼੍ਰੀ ਦੁਰਗੇਸ਼ ਕੁਮਾਰ ਚੇਚੀ (ਪ੍ਰੋਗਰਾਮ ਅਫ਼ਸਰ) ਨੇ ਮੁੱਖ ਮਹਿਮਾਨ ਜੀ ਨੂੰ ਗੁੱਲਦਸਤਾ ਭੇਟ ਕਰਕੇ ਸਵਾਗਤ ਕੀਤਾ।ਮਾਣਯੋਗ ਮੁੱਖ ਮਹਿਮਾਨ ਸ਼੍ਰੀ ਸੁਸ਼ੀਲ ਰਿੰਕੁ ਜੀ ਨੇ ਵਲੰਟੀਅਰਾਂ ਨੂੰ ਸਬੋਂਧਨ ਕਰਦੇ ਹੋਏ ਕਿਹਾ ਕਿ ਸਾਨੂੰ ਕੌਮ ਦੇ ਸ਼ਹੀਦਾ ਦੇ ਜਨਮ ਦਿਨ ਮਨਾਉਣੇ ਚਾਹੀਦੇ ਹਨ ਕਿਉਂਕਿ ਸ਼ਹੀਦ ਹੀ ਕੌਮ ਦਾ ਸਰਮਾਇਆ ਹੁੰਦੇ ਹਨ। ਉਹਨਾਂ ਨੇ ਕਿਹਾ ਕਿ ਸਾਡਾ ਦਾਨ ਕੀਤਾ ਖੂਨ ਲੋਕਾਂ ਦੀ ਜਿੰਦਗੀ ਬਚਾਉਣ ਦੇ ਕੰਮ ਆਉਂਦਾ ਹੈ।ਇਸ ਮੋਕੇ ਤੇ ਮਾਣਯੋਗ ਪ੍ਰਿੰਸੀਪਲ ਜੀ ਨੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਸਮਾਜ਼ਿਕ ਕੁਰੀਤੀਆਂ ਖਿਲਾਫ ਲੜਨਾ ਚਾਹੀਦਾ ਹੈ।ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਸਾਡੇ ਲਈ ਪ੍ਰੇਰਨਾ ਸਰੋਤ ਹਨ, ਜਿੰਨ੍ਹਾਂ ਦੀ ਜਿੰਦਗੀ ਤੋਂ ਸਾਨੂੰ ਸਬਕ ਲੈਣ ਦੀ ਲੋੜ ਹੈ।ਇਸ ਖੂਨਦਾਨ ਕੈਂਪ ਦਾ ਅਯੋਜਨ ਡਾ. ਵਿਵੇਕ, ਡਾ ਨਿਧੀ, ਸਿਵਲ ਹਸਪਤਾਲ ਜਲੰਧਰ ਅਤੇ ਉਹਨਾਂ ਦੀ ਟੀਮ ਦੀ ਸਹਾਇਤਾ ਨਾਲ ਕੀਤਾ ਗਿਆ।ਪਹਿਲ ਦੇ ਸੰਸਥਾਪਕ (ਸਵਰਗਵਾਸੀ) ਲਖਵੀਰ ਸਿੰਘ ਜੀ ਦੀ ਧਰਮਪਤਨੀ ਮੈਡਮ ਹਰਵਿੰਦਰ ਕੌਰ ਜੀ ਅਤੇ ਉਹਨਾ ਦੇ ਸਪੁੱਤਰ ਨੇ ਖੂਨਦਾਨੀਆਂ ਨੂੰ ਰਿਫ੍ਰਰੈਸ਼ਮੈਂਟ ਅਤੇ ਸਨਮਾਨਿਤ ਚਿੰਨ ਦੇ ਕੇ ਉਨ੍ਹਾਂ ਦੀ ਹੋਸਲਾ ਅਫਸਾਈ ਕੀਤੀ।ਲੱਗਭਗ 45 ਵਲੰਟੀਅਰਾਂ ਨੇ ਖੂਨਦਾਨ ਕੀਤਾ। ਇਸ ਮੌਕੇ ਤੇ ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਆਰਡੀਨੇਟ੍ਰ ਵਲੋਂ ਜਿਥੇ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪੇ੍ਰਰਿਤ ਕੀਤਾ ਉਥੇ ਖੂਨਦਾਨੀਆਂ ਨੂੰ ਉੱਤਸ਼ਾਹਿਤ ਕਰਨ ਲਈ ਸੀ.ਡੀ.ਟੀ.ਪੀ ਵਿੰਗ ਵਲੋਂ ਖੂਨਦਾਨ ਸਬੰਧੀ ਇੱਕ ਰੰਗੀਨ ਇੱਸ਼ਤਿਹਾਰ ਜਾਰੀ ਕੀਤਾ ਗਿਆ।ਪ੍ਰੋਗਰਾਮ ਦਾ ਅਯੋਜਨ ਸ਼੍ਰੀ ਦੁਰਗੇਸ਼ ਕੁਮਾਰ ਚੇਚੀ (ਪ੍ਰੋਗਰਾਮ ਅਫਸਰ) ਵਲੋਂ ਕੀਤਾ ਗਿਆ।ਇਸ ਮੌਕੇ ਤੇ ਪ੍ਰਿੰਸੀਪਲ ਸ਼੍ਰੀ ਜਸਪਾਲ ਸਿੰਖ ਰੰਧਾਵਾ ,ਰੈਡ ਰਿੰਬਨ ਕਲੱਬ ਦੇ ਪ੍ਰਧਾਨ ਪ੍ਰੋ. ਸੰਦੀਪ ਕੁਮਾਰ, ਸ਼੍ਰੀ ਰਾਕੇਸ਼ ਸ਼ਰਮਾ ਅਤੇ ਸ਼੍ਰੀ ਅਭਿਸ਼ੇਕ ਅਤੇ ਗਗਨਦੀਪ ਆਦਿ ਹਾਜਰ ਸਨ।ਸ਼੍ਰੀ ਦੁਰਗੇਸ਼ ਕੁਮਾਰ ਚੇਚੀ, ਸ਼੍ਰੀ ਵਿਕਰਮਜੀਤ ਸਿੰਘ, ਨੇਹਾ (ਸੀ. ਡੀ. ਕੰਸਲਟੈਂਟ) ਦੇ ਯਤਨਾਂ ਸਦਕਾ ਇਹ ਕੈਂਪ ਸੰਪਨ ਹੋਇਆ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।