ਮੇਹਰ ਚੰਦ ਪੌਲੀਟੈਕਨਿਕ ਕਾਲਜ ਜਲੰਧਰ ਦੇ ਮਕੈਨੀਕਲ ਵਿਭਾਗ ਦੇ ਪੰਜ ਵਿਦਿਆਰਥੀਆਂ ਸਤਿਨਾਮ, ਸੋਨੂ ਕੁਮਾਰ, ਪੁਨੀਤ ਕੁਮਾਰ, ਅਰਵਿੰਦ ਕੁਮਾਰ ਅਤੇ ਹਰਸ਼ਵੀਰ ਸਿੰਘ ਦੀ “ਸ਼ੋਕਰ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟਿਡ ਕੰਪਨੀ” ਵਿੱਚ ਟਰੇਨਿੰਗ ਇੰਜੀਨਿਅਰ ਦੇ ਤੌਰ ਤੇ ਇਕ ਲੱਖ ਅੱਸੀ ਹਜ਼ਾਰ ਸਲਾਨਾ ਪੇ ਪੈਕੇਜ ਤੇ ਚੋਣ ਹੋਈ ਹੈ | ਪ੍ਰਿੰਸੀਪਲ ਡਾ: ਜਗਰੂਪ ਸਿੰਘ ਨੇ ਇਹ ਜਾਣਕਾਰੀ ਦਿੱਤੀ ਅਤੇ ਨਾਲ ਹੀ ਦੱਸਿਆ ਕਿ ਟਰੇਨਿੰਗ ਮੁੰਕਮਲ ਹੋਣ ਉਪਰੰਤ ਇਹ ਪੈਕੇਜ ਵਧਾ ਕੇ ਦੋ ਲੱਖ ਪੰਜਾਹ ਹਜ਼ਾਰ ਹੋ ਜਾਵੇਗਾ | ਪ੍ਰਿੰਸੀਪਲ ਸਾਹਿਬ ਨੇ ਵਿਭਾਗ ਮੁਖੀ ਮੈਡਮ ਰਿਚਾ ਅਰੋੜਾ, ਟਰੇਨਿੰਗ ਐਂਡ ਪਲੇਸਮੇਂਟ ਅਫਸਰ ਸ੍ਰੀ ਰਾਜੇਸ਼ ਕੁਮਾਰ, ਕੋ-ਆਰਡੀਨੇਟਰ ਰੋਹਿਤ ਕੁਮਾਰ ਦੀ ਸ਼ਲਾਘਾ ਕੀਤੀ ਅਤੇ ਚੁਣੇ ਹੋਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ | ਚੇਤੇ ਰਹੇ, 15 ਮਾਰਚ ਤੋਂ 15 ਅਪ੍ਰੈਲ ਤੱਕ ਮੇਹਰ ਚੰਦ ਪੌਲੀਟੈਕਨਿਕ ਵਿਖੇ ਪਲੇਸਮੇਂਟ ਡਰਾਈਵ ਚੱਲ ਰਹੀ ਹੈ | ਇਸ ਦੌਰਾਨ 22 ਵਿਦਿਆਰਥੀ ਵੱਖ ਵੱਖ ਕੰਪਨੀਆਂ ਵਿਚ ਸਿਲੈਕਟ ਹੋ ਚੁੱਕੇ ਹਨ |

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।