ਅੰਮ੍ਰਿਤਸਰ 27 ਮਾਰਚ ਨੂੰ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਚੇਅਰਮੈਨ ਅਮਰਿੰਦਰ ਸਿੰਘ ਨਾਲ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਗੁਰਜੀਤ ਸਿੰਘ ਅਤੇ ਕੁਲਦੀਪ ਸਿੰਘ ਨੇ ਸਾਜਿਸ਼ ਦੇ ਤਹਿਤ ਸੋਟੀ ਮਾਰੀ ਅਤੇ ਬਦਸਲੂਕੀ ਕੀਤੀ ਦਾ ਮਾਮਲਾ ਵਿਵੜਦਾ ਜਾ ਰਿਹਾ ਹੈ
ਇਸ ਮਾਮਲੇ ਵਿਚ ਅਮਰਿੰਦਰ ਸਿੰਘ ਨੇ ਅਮ੍ਰਿਤਸਰ ਦੇ ਪੱਤਰਕਾਰ ਭਾਈਚਾਰੇ ਦੇ ਨਾਲ ਮਿਲ ਕੇ adcp ਹਰਜੀਤ ਸਿੰਘ ਧਾਰੀਵਾਲ ਨੂੰ ਆਰੋਪੀ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਇਕ ਸ਼ਿਕਾਇਤ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਊਨਾ ਦੱਸਿਆ ਕੀ ਉਹ ਸ਼ਾਮ ਸਾਢੇ 6 ਵਜੇ ਦੇ ਕਰੀਬ ਹੈਰੀਟੇਜ ਸਟ੍ਰੀਟ ਵਿਚ ਹੋਟਲ ਵਾਲਿਆਂ ਨਾਲ ਗੱਲਬਾਤ ਕਰ ਰਹੇ ਸੀ ਇਨੇ ਨੂੰ 2 ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਗੁਰਜੀਤ ਸਿੰਘ ਅਤੇ ਕੁਲਦੀਪ ਸਿੰਘ ਸਾਡੇ ਕੋਲ ਆਏ ਤੇ ਪੁੱਛਿਆ ਤੁਸੀਂ ਕੌਣ ਹੋ ਮੇਰੇ ਨਾਲ ਖੜੇ ਵਿਅਕਤੀ ਨੇ ਕਿਹਾ ਅਸੀਂ ਹੋਟਲ ਵਾਲੇ ਹਾਂ ਤਾਂ ਊਨਾ ਨੇ ਸਾਰਿਆਂ ਦੇ ਸੋਟੀ ਮਾਰਦੇ ਕਿਹਾ ਕਿ ਤੁਸੀਂ ਇਥੇ ਨਹੀ ਖਲੋ ਸਕਦੇ ਤੇ ਮੇਰੇ ਵੀ ਸੋਟੀਆਂ ਮਾਰ ਦਿਤੀਆਂ ਜਦ ਅਸੀਂ ਇਸ ਦਾ ਵਿਰੋਧ ਕੀਤਾ ਤਾਂ ਊਨਾ ਕਿਹਾ ਸਾਨੂੰ ਪਤਾ ਹੋਟਲਾਂ ਵਾਲੇ ਕੀ ਕੰਮ ਕਰਦੇ ਹਨ ਅਤੇ ਸਾਡੇ ਨਾਲ ਬਦਸਲੂਕੀ ਕੀਤੀ ਅਮਰਿੰਦਰ ਸਿੰਘ ਨੇ ਕਿਹਾ ਕੀ ਮੇਰੇ ਦੱਸਣ ਦੇ ਬਾਵਜੂਦ ਕੀ ਮੈਂ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦਾ ਚੇਅਰਮੈਨ ਹਾਂ ਅਤੇ ਸਾਡੀ ਜਥੇਬੰਦੀ ਇਸ ਸਿਸਟਮ ਦੇ ਖਿਲਾਫ ਕੰਮ ਕਰ ਰਹੀ ਹੈ ਅਤੇ ਸਾਡੇ ਵਲੋਂ 13 ਅਪ੍ਰੈਲ ਵਿਸਾਖੀ ਵਾਲੇ ਦਿਨ ਯਾਤਰੀਆਂ ਦੀ ਸਹੂਲਤ ਲਈ ਯਾਤਰੀ ਸਹਾਇਤਾ ਕੇਂਦਰ ਸ਼ੁਰੂ ਕਰਨ ਜਾ ਰਹੀ ਹੈ ਤਾਂ ਊਨਾ ਕਿਹਾ ਕੀ ਅਸੀਂ ਕੀ ਕਰੀਏ ਜਦ ਮੈਂ ਕਿਹਾ ਕੀ ਮੈਂ ਇਸ ਦੀ ਸ਼ਿਕਾਇਤ ਅਧਿਕਾਰੀਆਂ ਨੂੰ ਕਰਾਂਗਾ ਤਾਂ ਊਨਾ ਮੁਲਾਜ਼ਮਾਂ ਕਿਹਾ ਜਾ ਜੋ ਕਰਨਾ ਕਰਲੈ ਅਮਰਿੰਦਰ ਸਿੰਘ ਨੇ ਖ਼ਦਸ਼ਾ ਜਾਹਿਰ ਕੀਤਾ ਕੀ ਮੈਨੂੰ ਲੱਗਦਾ ਅਜਿਹਾ ਸਾਜਿਸ਼ ਦੇ ਤਹਿਤ ਕੀਤਾ ਗਿਆ ਹੈ ਊਨਾ ਕਿਹਾ ਕੀ ਅਗਰ ਇਸ ਮਾਮਲੇ ਵਿਚ ਇਨਸਾਫ ਨਾ ਮਿਲਿਆ ਤਾਂ ਪੂਰੇ ਪੰਜਾਬ ਵਿਚ ਸੰਘਰਸ਼ ਕੀਤਾ ਜਾਵੇਗਾ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।