ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ ਜਲੰਧਰ ਇਕ ਅਜਿਹੀ ਸੰਸਥਾ ਹੈ ਜੋ ਲੜਕੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨ ਲਈ ਹਮੇਸ਼ਾਂ ਯਤਨਸ਼ੀਲ ਰਹਿੰਦੀ ਹੈ। ਇਹ ਸੰਸਥਾ ਔਰਤਾਂ ਦੇ ਨਾਰੀ ਸਸ਼ਕਤੀਕਰਨ ਅਤੇ ਜੀਵਨ ਦੇ ਖੇਤਰ ਨਾਲ ਸੰਬੰਧਿਤ ਸਿੱਖਿਆ ਪ੍ਰਦਾਨ ਕਰਨ ਤੇ ਵੀ ਕੇਂਦਰਿਤ ਹੈ ਪ੍ਰੰਤ¨ ਅੱਜ ਵਿਦਿਆਰਥੀਆਂ ਨੇ ਸਕ¨ਲੀ ਪੜ੍ਹਾਈ ਪ¨ਰੀ ਕਰਨ ਤੋਂ ਬਾਅਦ ਆਪਣੇ ਕੈਰੀਅਰ ਦਾ ਅਗਲਾ ਮਾਰਗ ਚੁਣਨ ਲਈ ਹਮੇਸ਼ਾ ਉਲਝੇ ਹੋਏ ਦੇਖਦੇ ਹਾਂ। ਇਸ ਲਈ ਵਿਦਿਆਰਥੀਆਂ ਦੀ ਇਸ ਉਲਝਣ ਨੂੰ ਦ¨ਰ ਕਰਨ ਲਈ ਸੰਸਥਾ ਨੇ “ਲੀਪ ਟੂ ਲਰਨ” ਸਮਰ ਕੈਂਪ ਸ਼ੁਰ¨ ਕੀਤਾ ਹੈ। ਇਹ ਸਮਰ ਕੈਂਪ ਬਿਲਕੁਲ ਮੁਫਤ ਹੈ ਅਤੇ ਇਹ ਛੇ ਜ¨ਨ ਤੋਂ ਪੰਦਰਾਂ ਜ¨ਨ ਤੱਕ ਚੱਲੇਗਾ ਕੈਂਪ ਮੁਕੰਮਲ ਹੋਣ ਉਪਰੰਤ ਵਿਦਿਆਰਥੀਆਂ ਨੂੰ ਸਰਟੀਫਿਕੇਟ ਮੁਹੱਈਆ ਕਰਵਾਏ ਜਾਣਗੇ। ਇਸ ਕੈਂਪ ਵਿਚ ਕੰਪਿਊਟਰ ਸਿਖਲਾਈ ਲਈ ਕੋਰਸ, ਫੈਸ਼ਨ ਡਜ਼ਾਈਨਿੰਗ ਦੇ ਹੁਨਰ ਨੂੰ ਨਿਖਾਰਨ ਲਈ ਲਈ ਫੈਸ਼ਨ ਫੀਏਸਟਾ, ਪੇਂਟ ਵਿੱਚ ਪੇਂਟ ਫਾਈਨ ਆਰਟਸ ਲਈ ਕ੍ਰਿਏਟਿਵ ਪਰਸ¨ਟਸ ਹੋਮ ਸਾਇੰਸ ਲਈ ਆਦਿ ਕੋਰਸ ਕਰਵਾਏ ਜਾਣਗੇ। ਇਨ੍ਹਾਂ ਕੋਰਸਾਂ ਰਾਹੀਂ ਵਿਦਿਆਰਥੀ ਵੱਖ-ਵੱਖ ਹੁਨਰਾਂ ਦੀ ਸਿਖਲਾਈ ਲੈਣਗੇ ਅਤੇ ਆਪਣੇ ਕੈਰੀਅਰ ਦਾ ਰਾਹ ਚੁਣਨ ਲਈ ਆਪਣੇ ਆਪ ਨੂੰ ਸੁਖਾਲੇ ਮਹਿਸ¨ਸ ਕਰਨਗੇ। ਇਸਦੇ ਨਾਲ ਹੀ ਲੜਕੀਆਂ ਸਮਰ ਕੈਂਪ ਵਿੱਚ ਨਵੇਂ ਦੋਸਤ, ਨਵੇਂ ਹੁਨਰ ਅਤੇ ਇੱਕ ਨਵੇ ਸਵੈਮਾਨ ਨਾਲ ਜੀਵਨ ਭਰ ਦੀਆਂ ਯਾਦਾਂ ਬਣਾਉਣ ਦੇ ਯੋਗ ਹੋਣਗੀਆਂ। ਅਸਲ ਵਿੱਚ ਇਹ ਸਮਰ ਕੈਂਪ ਉਨ੍ਹਾਂ ਦੀਆਂ ਛੁਪੀਆਂ ਸੰਭਾਵਨਾਵਾਂ ਨੂੰ ਖੋਜਣ ਅਤੇ ਪ੍ਰਗਟ ਕਰਨ ਲਈ ਹੈ ਇਸ ਕੈਂਪ ਰਾਹੀਂ ਲੜਕੀਆਂ ਨੂੰ ਕਾਲਜ ਜੀਵਨ ਦਾ ਅਹਿਸਾਸ ਵੀ ਕਰਵਾਇਆ ਜਾਵੇਗਾ। ਇਸ ਕੈਂਪ ਰਾਹੀਂ ਉਨ੍ਹਾਂ ਦਾ ਨਾਂ ਸਿਰਫæ ਨਿੱਜੀ ਤੌਰ ਤੇ ਸਗੋਂ ਪੇਸ਼ੇਵਰ ਤੌਰ ਤੇ ਵੀ ਸਮਾਜਿਕ ਦਾਇਰਾ ਵਧੇਗਾ ਜਿਸ ਦਾ ਲਾਭ ਉਹ ਜੀਵਨ ਭਰ ਪ੍ਰਾਪਤ ਕਰਨਗੇ।

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।