ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਵਿਖੇ ਅੱਜ ਜਨਹਿੱਤ ਚੈਰੀਟੇਬਲ ਵੈੱਲਫੇਅਰ ਟਰੱਸਟ ਧਾਲੀਵਾਲ ਬੇਟ ਦੇ ਬਾਣੀ ਸਰਦਾਰ ਬਲਕਾਰ ਸਿੰਘ ਧਾਲੀਵਾਲ ਜੀ ਨੇ ਕੀਤੀ ਸ਼ਿਰਕਤ।  ਨਾਰੀ ਸ਼ਕਤੀਕਰਨ ਦੀ ਪ੍ਰਤੀਕ ਵਿਰਾਸਤੀ ਸੰਸਥਾ, ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿਖੇ ਅੱਜ ਜਨਹਿੱਤ ਚੈਰੀਟੇਬਲ ਵੈੱਲਫੇਅਰ ਟਰੱਸਟ, ਧਾਲੀਵਾਲ ਬੇਟ ਦੇ ਬਾਨੀ ਸਰਦਾਰ ਬਲਕਾਰ ਸਿੰਘ ਧਾਲੀਵਾਲ ਜੀ ਨੇ ਉਚੇਰੇ ਤੌਰ ਤੇ ਸ਼ਿਰਕਤ ਕੀਤੀ। ਮਾਨਵ ਹਿਤੈਸ਼ੀ, ਲੋਕ ਕਲਿਆਣ ਦੀ ਭਾਵਨਾ ਨਾਲ ਓਤਪੋਤ ਸ. ਬਲਕਾਰ ਸਿੰਘ ਜੀ ਨੇ ਸੰਸਥਾ ਦੇ ਵਾਤਾਵਰਣ ਨੂੰ ਹੋਰ ਹਰਿਆ ਭਰਿਆ ਤੇ ਸੋਹਣਾ ਬਣਾਉਣ ਲਈ ਜਿੱਥੇ ਸੰਸਥਾ ਨੂੰ ਬ¨ਟੇ ਭੇਟ ਕੀਤੇ ਉਥੇ ਰੁੱਖ ਲਗਾਓ, ਹਵਾ, ਪਾਣੀ ਅਤੇ ਧਰਤੀ ਬਚਾਓ ਦਾ ਸੰਦੇਸ਼ ਵੀ ਦਿੱਤਾ। ਉਨ੍ਹਾਂ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਮਕਸਦ ਸੁੰਦਰ ਤੇ ਸਾਫ਼ ਸੁਥਰਾ ਵਾਤਾਵਰਨ ਸਿਰਜਣਾ ਹੈ ਤਾਂ ਜੋ ਸਾਡਾ ਭਵਿੱਖ ਸੁਰੱਖਿਅਤ ਰਹੇ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸੁਖਾਲਾ ਜੀਵਨ ਗੁਜæਾਰ ਸਕਣ। ਇਸੇ ਮੰਤਵ ਦੀ ਪ¨ਰਤੀ ਲਈ ਉਹ ਹਰ ਸਕ¨ਲ ਕਾਲਜ ਅਤੇ ਯ¨ਨੀਵਰਸਿਟੀ ਨੂੰ ਮੁਫਤ ਬ¨ਟੇ ਭੇਟ ਕਰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਅਗਰ ਕੋਈ ਸੰਸਥਾ ਉਨ੍ਹਾਂ ਵੱਲੋਂ ਭੇਟ ਕੀਤੇ ਗਏ ਬ¨ਟਿਆਂ ਵਿੱਚੋਂ ਵੀਹ ਬ¨ਟੇ ਵੀ ਪਾ ਲੈਂਦੀ ਹੈ ਤਾਂ ਉਨ੍ਹਾਂ ਵੱਲੋਂ ਉਸ ਸੰਸਥਾ ਨੂੰ ਵੀਹ ਬ¨ਟਿਆਂ ਪਿੱਛੇ ਇੱਕ ਕੰਪਿਊਟਰ ਵੀ ਮੁਫ਼ਤ ਦਿੱਤਾ ਜਾਂਦਾ ਹੈ। ਇੰਨਾ ਹੀ ਨਹੀਂ ਵਾਤਾਵਰਨ ਸਾਂਭ ਸੰਭਾਲ ਦੇ ਨਾਲ-ਨਾਲ ਮਾਨਵਤਾ ਦੀ ਸੇਵਾ ਲਈ ਸਰਦਾਰ ਬਲਕਾਰ ਸਿੰਘ ਹਮੇਸ਼ਾ ਕਾਰਜਸ਼ੀਲ ਹਨ। ਉਹ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਸਿਲਾਈ ਅਤੇ ਕਢਾਈ ਦੇ ਕੋਰਸ ਵੀ ਮੁਹੱਈਆ ਕਰਵਾਉਂਦੇ ਹਨ ਅਤੇ ਲੋੜਵੰਦ ਲੜæਕੀਆਂ ਦੇ ਵਿਆਹ ਸਮੇਂ ਸਿਲਾਈ ਮਸ਼ੀਨਾਂ ਵੀ ਮੁਫ਼ਤ ਭੇਟ ਕਰਦੇ ਹਨ

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।