ਲਾਇਲਪੁਰ ਖਾਲਸਾ ਕਾਲਜ ਫ਼ਾਰ ਵਿ¨ਮੈਨ, ਜਲੰਧਰ ਨੇ ਕੀਤੀ ਵਿਸ਼ਵ ਸ਼ਾਂਤੀ ਦੀ ਅਪੀਲ।  ਨਾਰੀ ਸਸ਼ਕਤੀਕਰਨ ਦੀ ਪ੍ਰਤੀਕ ਵਿਰਾਸਤੀ ਸੰਸਥਾ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿੱਚ ਵਿਸæਵ ਪ੍ਰਸਿੱਧ ਪਰਉਪਕਾਰੀ ਸੰਸਥਾ ਖਾਲਸਾ ਏਡ” ਦੇ ਸੰਸਥਾਪਕ ਸਰਦਾਰ ਰਵੀ ਸਿੰਘ ਜੀ ਦੀ ਵੱਡੀ ਭੈਣ ਸਰਦਾਰਨੀ ਦਲਜੀਤ ਕੌਰ ਪਹੁੰਚੇ। ਜਿਨ੍ਹਾਂ ਨੇ ਕਾਲਜ ਦੇ ਮੰਚ ਤੋਂ ਵਿਸæਵ ਸæਾਂਤੀ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਅਤੇ ਨੂੰਹ ਯੁੱਧ ਦੀ ਅੱਗ ਵਿੱਚ ਜਲ ਰਹੇ ਯ¨ਕਰੇਨ ਵਿੱਚ ਖਾਲਸਾ ਏਡ ਦੇ ਤਰਫ਼ੋਂ ਨਿਰੰਤਰ ਸੇਵਾ ਕਾਰਜਾਂ ਵਿਚ ਜੁਟੇ ਹੋਏ ਹਨ। ਉਨ੍ਹਾਂ ਦਾ ਪ¨ਰਾ ਪਰਿਵਾਰ ਮਾਨਵਤਾ ਦੀ ਸੇਵਾ ਲਈ ਸਮਰਪਿਤ ਹੈ । ਵਿਸ਼ਵ ਯੁੱਧ ਦੀ ਭਿੰਆਨਕਤਾ ਪ੍ਰਤੀ ਸੁਚੇਤ ਕਰਦਿਆਂ ਉਨ੍ਹਾਂ ਕਿਹਾ ਕਿ ਯੁੱਧ ਕਿਸੇ ਮਸਲੇ ਦਾ ਹੱਲ ਨਹੀਂ । ਬਲਕਿ ਤਬਾਹੀ ਦਾ ਕਾਰਨ ਹੀ ਬਣਦਾ ਹੈ। ਕਾਲਜ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਸਰਦਾਰਨੀ ਦਲਜੀਤ ਕੌਰ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਦੀ ਸ਼ਖæਸੀਅਤ ਅਤੇ ਬਹੁਪੱਖੀ ਪਸਾਰਾਂ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਦੇ ਧੰਨ ਭਾਗ ਨੇ ਕਿ ਖæਾਲਸਾ ਏਡ ਨਾਲ ਜੁੜੀ ਇੱਕ ਪ੍ਰੇਰਨਾਦਾਇਕ ਸ਼ਖ਼ਸੀਅਤ ਸਾਡੇ ਦਰਮਿਆਨ ਹੈ ਤੇ ਸਾਡੇ ਮੰਚ ਤੋਂ ਵਿਸæਵ ਸæਾਂਤੀ ਲਈ ਅਪੀਲ ਕਰ ਰਹੀ । ਉਨ੍ਹਾਂ ਕਿਹਾ ਕਿ ਖæਾਲਸਾ ਏਡ ਸੰਪ¨ਰਨ ਵਿਸ਼ਵ ਸ਼ਾਂਤੀ ਲਈ ਮਾਨਵ ਹਿਤੈਸ਼ੀ ਪੱਖ ਰੱਖਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਯੁੱਧ ਵਿੱਚ ਚਾਹੇ ਕੋਈ ਵੀ ਜਿੱਤੇ ਪਰ ਹਾਰ ਸਿਰਫæ ਔਰਤ ਦੀ ਹੁੰਦੀ ਹੈ ਕਿਉਂਕਿ ਔਰਤ ਹੀ ਯੁੱਧ ਦੇ ਸੰਤਾਪ ਨੂੰ ਸਭ ਤੋਂ ਵੱਧ ਭੋਗਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਭ ਸ¨ਝਵਾਨ, ਸੋਚਵਾਨ ਤੇ ਚੇਤਨ ਔਰਤਾਂ ਨੂੰ ਯੁੱਧ ਵਰਗੀ ਭਿੰਆਨਕ ਮਹਾਂਮਾਰੀ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ। ਅਮਨ ਅਤੇ ਸ਼ਾਂਤੀ ਦਾ ਪੈਗਾਮ ਲੈ ਕੇ ਸਰਦਾਰਨੀ ਦਲਜੀਤ ਕੌਰ ਨੂੰ ਡਾ. ਨਵਜੋਤ ਜੀ ਨੇ ਕਾਲਜ ਦੀ ਰਿਵਾਇਤ ਮੁਤਾਬਿਕ ਫੁਲਕਾਰੀ ਨਾਲ ਸਨਮਾਨਿਤ ਕੀਤਾ।

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।