ਲਾਇਲਪੁਰ ਖਾਲਸਾ ਕਾਲਜ ਫ਼ਾਰ ਵਿਮੈਨ, ਜਲੰਧਰ ਵਿਚ ਕਾਲਜ ਪ੍ਰਿੰਸੀਪਲ ਡਾ. ਨਵਜੋਤ ਦੀ ਅਗਵਾਈ ਹੇਠ ਕਾਲਜ ਦੇ ਐਨ. ਐਸ. ਐਸ. ਵਿਭਾਗ ਦੁਆਰਾ ਨਸ਼ਿਆ ਦੀ ਸਮੱਸਿਆ ਵਿਸ਼ੇ ਅਧਾਰਿਤ ਨੁੱਕੜ ਨਾਟਕ “ਅਖਿਰ ਕਦੋਂ ਤੱਕ” ਦਾ ਆਯੋਜਨ ਕੀਤਾ ਗਿਆ। ਇਹ ਨੁੱਕੜ ਨਾਟਕ ਕਾਲਜ ਦੇ ਵਿਹੜੇ ਵਿਚ ਦੀਪਕ ਨਿਆਜ਼ੀ ਅਤੇ ਗਰੁੱਪ ਚੰਡੀਗੜ੍ਹ ਦੇ ਕਲਾਕਾਰਾਂ ਦੁਆਰਾ ਮੰਚਿਤ ਕੀਤਾ ਗਿਆ। ਦੁਖਾਂਤ ਤੇ ਹਾਸਰਸ ਭਰਪੂਰ ਇਸ ਪੇਸ਼ਕਾਰੀ ਰਾਂਹੀ ਦਰਸਾਇਆ ਗਿਆ ਕਿ ਕਿਸ ਤਰ੍ਹਾਂ ਨਸ਼ਾ ਪੰਜਾਬ ਦੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਪਿੰਡਾ, ਸ਼ਹਿਰਾਂ ਵਿਚ ਘਰ–ਘਰ ਪਹੁੰਚਾਇਆ ਜਾ ਰਿਹਾ ਹੈ ਅਤੇ ਹਰ ਵਰਗ ਨੂੰ ਪਰਿਵਾਰ ਸਹਿਤ ਪ੍ਰਭਾਵਿਤ ਕਰ ਰਿਹਾ ਹੈ। ਇਹ ਨਾਟਕ ਚਾਰ ਝਾਕੀਆਂ ਵਿਚ ਪੇਸ਼ ਕੀਤਾ ਗਿਆ। ਇਸ ਨੁੱਕੜ ਨਾਟਕ ਦਾ ਮੰੰਤਵ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵ ਤੋਂ ਜਾਗਰੂਕ ਕਰਨਾ ਤੇ ਨਸ਼ਿਆ ਤੋਂ ਖੁਦ ਨੂੰ ਦੂਰ ਰੱਖਣ ਲਈ ਪ੍ਰੇਰਿਤ ਕਰਨਾ ਸੀ ਅਤੇ ਇਸ ਨਾਟਕ ਵਿਚ ਨਸ਼ਾ ਤਸ਼ਕਰਾ ਦਾ ਡੱਟ ਕੇ ਸਾਹਮਣਾ ਕਰਨ ਤੇ ਜ਼ੋਰ ਦਿੱਤਾ। ਕਾਲਜ ਦੇ ਸਮੁ੍ਹਹ ਸਟਾਫ ਅਤੇ ਵਿਦਿਆਰਥੀਆਂ ਸਮੇਤ ਐਨ. ਅੇੈਸ. ਐਸ. ਦੇ 270 ਵਿਦਿਆਰਥੀ ਮੋਜ਼ੂਦ ਸਨ। ਕਾਲਜ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਇਸ ਗੁਰੱਪ ਦੀ ਕਲਾਕਾਰੀ ਤੇ ਸਮਾਜ ਸੁਧਾਰ ਯਤਨਾਂ ਦੀ ਪ੍ਰਸੰਸ਼ਾ ਕੀਤੀ।

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।