ਜਾਲੰਧਰ  :ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਨੇ ਅਕਾਦਮਿਕ ਅਤੇ ਸੱਭਿਆਚਾਰ ਵਿੱਚ ਨਾਮਣਾ ਖੱਟਣ ਤੋਂ ਇਲਾਵਾ ਖੇਡਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਦੇ ਹੋਏ ਕਾਲਜ ਵਿਖੇ ਅਨਨੁੳਲ ਸ਼ਪੋਰਟਸ ਛੋਨਗਰੲਗੳਟiੋਨ-2022 ਦਾ ਆਯੋਜਨ ਕੀਤਾ ਗਿਆ। ਅਰਜੁਨ-ਅਵਾਰਡੀ ਸ. ਗੁਰਦੇਵ ਸਿੰਘ ਗਿੱਲ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵੱਖ-ਵੱਖ ਖੇਡਾਂ ਨਾਲ ਸੰਬੰਧਿਤ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਸਮਾਗਮ ਵਿੱਚ ਯੂਨੀਵਰਸਿਟੀ, ਪੰਜਾਬ ਖੇਡ ਵਿਭਾਗ, ਪੰਜਾਬ ਪੁਲਿਸ, ਸਕੂਲਾਂ ਅਤੇ ਹੋਰ ਖੇਡ ਕੇਂਦਰਾਂ ਦੇ ਕੋਚ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਸਮਰਾ ਨੇ ਕਿਹਾ ਕਿ ਕਾਲਜ ਸਿੱਖਿਆ ਅਤੇ ਚੰਗੀ ਸਿਹਤ ਪੱਖੋਂ ਨੌਜਵਾਨਾਂ ਦੀ ਸੇਵਾ ਨੂੰ ਸਮਰਪਿਤ ਹੈ। ਕਾਲਜ ਨਿਯਮਿਤ ਤੌਰ ‘ਤੇ ਆਪਣੇ ਖੇਡਾਂ ਦੇ ਬੁਨਿਆਦੀ ਢਾਂਚੇ, ਸਾਜ਼ੋ-ਸਾਮਾਨ ਅਤੇ ਤਕਨੀਕੀ ਜਾਣਕਾਰੀ ਨੂੰ ਅਪਡੇਟ ਕਰ ਰਿਹਾ ਹੈ ਤਾਂ ਜੋ ਆਪਣੇ ਖਿਡਾਰੀਆਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਕਾਲਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਕੈਲੰਡਰ ਦੇ ਅਨੁਸਾਰ 35 ਖੇਡਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ। ਪਿਛਲੇ ਸਾਲ ਕਾਲਜ ਨੇ ਸਿਕਸ ਏ ਸਾਈਡ ਹਾਕੀ ਐਸਟ੍ਰੋਟਰਫ, ਦੋ ਰਾਸ਼ਟਰੀ ਮਿਆਰੀ ਵਾਲੀਬਾਲ ਮੈਦਾਨ, ਅਤੇ ਕ੍ਰਿਕਟ ਲਈ ਕੰਕਰੀਟ ਮੈਟ ਪਿਚ ਤਿਆਰ ਕਰਵਾਈ ਹੈ। ਕਾਲਜ ਵੱਲੋਂ ਯੋਗ ਅਤੇ ਵਧੀਆ ਵਿਦਿਆਰਥੀ ਖਿਡਾਰੀਆਂ ਨੂੰ ਉਤਸਾਹਿਤ ਕਰਨ ਲਈ ਇੱਕ ਵੱਖਰਾ ਇਨਾਮ ਵੰਡ (ਵਜੀਫਾ ਵੰਡ) ਸਮਾਗਮ ਕਰਵਾਇਆ ਗਿਆ। ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ ਨੁਮਾਇੰਦਗੀ ਕਰਦੇ ਹੋਏ ਹਾਲ ਹੀ ਵਿੱਚ ਹੋਈਆਂ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿੱਚ ਲਾਇਲਪੁਰ ਖ਼ਾਲਸਾ ਕਾਲਜ ਦੇ 15 ਖਿਡਾਰੀਆਂ ਨੇ ਭਾਗ ਲਿਆ ਅਤੇ ਮੈਡਲ ਜਿੱਤੇ। ਇਸ ਤੋਂ ਬਾਅਦ ਡਾ. ਸਿਮਰਨਜੀਤ ਸਿੰਘ ਬੈਂਸ, ਡੀਨ ਸਪੋਰਟਸ ਦੁਆਰਾ ਬੁਨਿਆਦੀ ਢਾਂਚੇ ਦੇ ਨਵੀਨੀਕਰਨ, ਖੇਡ ਗਤੀਵਿਧੀਆਂ ਅਤੇ ਪ੍ਰਾਪਤੀਆਂ ਦੀ ਵਿਸਥਾਰਪੂਰਵਕ ਰਿਪੋਰਟ ਪੇਸ਼ ਕੀਤੀ ਗਈ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਤਰ ਕਾਲਜ ਚੈਂਪੀਅਨਸ਼ਿਪ ਵਿੱਚ ਕਾਲਜ ਨੇ ਨੌਂ ਖੇਡਾਂ ਵਿੱਚ ਪਹਿਲਾ, ਸਤਾਰਾਂ ਖੇਡਾਂ ਵਿੱਚ ਫਸਟ ਰਨਰਅੱਪ ਅਤੇ ਸੱਤ ਖੇਡਾਂ ਵਿੱਚ ਸੈਂਕਡ ਰਨਰਅੱਪ ਸਥਾਨ ਹਾਸਲ ਕੀਤਾ। ਸ਼੍ਰੀ ਗੁਰਦੇਵ ਸਿੰਘ ਗਿੱਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕੋਚਾਂ ਅਤੇ ਸਟਾਫ਼ ਮੈਂਬਰਾਂ ਨੂੰ ਖਿਡਾਰੀਆਂ ਵਿੱਚ ਤਾਕਤ, ਗਤੀ, ਸਹਿਣਸ਼ੀਲਤਾ ਅਤੇ ਸੂਝ-ਬੂਝ ਤੇ ਕੇਂਦ੍ਰਿਤ ਕਰਨਾ, ਅਨੁਸ਼ਾਸਿਤ ਰਹਿਣ ਅਤੇ ਹੁਨਰ ਨੂੰ ਹੋਰ ਚਮਕਾਉਣ ਲਈ ਮਾਰਗਦਰਸ਼ਨ ਕੀਤਾ। ਇਸ ਤੋਂ ਬਾਅਦ ਇੱਕ ਇੰਟਰਐਕਟਿਵ ਸੈਸ਼ਨ ਹੋਇਆ ਜਿੱਥੇ ਲਗਭਗ ਸਾਰੇ ਕੋਚਾਂ ਨੇ ਭਵਿੱਖ ਵਿੱਚ ਬਿਹਤਰ ਨਤੀਜਿਆਂ ਲਈ ਖੇਡਾਂ ਬਾਰੇ ਆਪਣੀਆਂ ਚਿੰਤਾਵਾਂ, ਚੁਣੌਤੀਆਂ ਅਤੇ ਸਰਕਾਰ ਦੀਆਂ ਨਵੀਆਂ ਨੀਤੀਆਂ ਬਾਰੇ ਚਰਚਾ ਕੀਤੀ। ਅੰਤ ਵਿੱਚ ਡਾ. ਬੈਂਸ ਨੇ ਮੁੱਖ ਮਹਿਮਾਨ, ਪ੍ਰਿੰਸੀਪਲ, ਕੋਚਾਂ ਅਤੇ ਸਟਾਫ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਡਾ: ਦਲਜੀਤ ਕੌਰ ਨੇ ਕੀਤਾ। ਪ੍ਰੋ. ਹਰਿਓਮ ਵਰਮਾ, ਪ੍ਰੋ: ਅੰਮ੍ਰਿਤਪਾਲ ਸਿੰਘ, ਪ੍ਰੋ: ਵਿਕਾਸ, ਪ੍ਰੋ: ਸਤਪਾਲ ਸਿੰਘ, ਪ੍ਰੋ: ਕਰਨਬੀਰ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।