ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਵਲੋਂ ਵਰਲਡ ਫਿਜੀਕਲ ਐਕਟਿਵਿਟੀ ਡੇਅ ਸੰਬੰਧੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਗਿਆ ਕਿ ਜੋ ਵਿਅਕਤੀ ਸਰੀਰਕ ਤੌਰ ਤੇ ਜ਼ਿਆਦਾ ਸਰਗਰਮ ਰਹਿੰਦ ਹਨਉਨ੍ਹਾਂ ਵਿੱਚ ਗੈਰ ਸੰਚਾਰੀ ਰੋਗ ਜਿਵੇਂ ਦਿਲ ਦੀਆਂ ਬਿਮਾਰੀਆਂਹਾਈ ਬਲੱਡ ਪ੍ਰੈਸ਼ਰਸਟ੍ਰੋਕਸ਼ੂਗਰਮੈਟਾਬੋਲਿਕ ਸਿੰਡਰੋਮਛਾਤੀ ਦਾ ਕੈਂਸਰ ਅਤੇ ਡਿਪਰੈਸ਼ਨ ਆਦਿ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ, ਇਸਦੇ ਨਾਲ ਹੀ ਉਨ੍ਹਾਂ ਦੀ ਸੰਚਾਰੀ ਰੋਗਾਂ ਨਾਲ ਲੜਨ ਦੀ ਸਰੀਰਕ ਸਮਰਥਾ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਰੋਜਾਨਾ ਜੀਵਨਸ਼ੈਲੀ ਵਿੱਚ ਬਦਲਾਅ ਲਿਆਉਣ ਦੀ ਲੋੜ ਹੈ ਜਿਵੇਂ ਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਅਸੀਂ ਬਾਜਾਰ ਜਾਂ ਘਰ ਦੇ ਨੇੜੇ ਦੇ ਕੰਮਾਂ ਲਈ ਸਕੂਟਰ, ਕਾਰ ਜਾਂ ਹੋਰ ਵਾਹਨ ਦੀ ਵਰਤੋ ਕਰਦੇ ਹਾਂ ਜਦਕਿ ਅਜਿਹੇ ਕੰਮਾਂ ਨੂੰ ਕਰਨ ਲਈ ਸਾਨੂੰ ਸਾਇਕਲ ਚਲਾਉਣ ਅਤੇ ਪੈਦਲ ਚੱਲਣ ਨੂੰ ਤਰਜੀਹ ਦੇਣੀ ਚਾਹੀਦੀ ਹੈ ਜਿਸ ਨਾਲ ਅਸੀ ਸਰੀਰਕ ਤੌਰ ਤੇ ਤੰਦਰੁਸਤ ਰਹਾਂਗੇ ਅਤੇ ਵਾਤਾਵਰਨ ਨੂੰ ਸਵੱਛ ਰੱਖਣ ਵਿੱਚ ਮਦਦ ਵੀ ਮਿਲੇਗੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਨੂੰ ਰੋਜਾਨਾ ਕਸਰਤ ਕਰਨ ਦੇ ਨਾਲ-ਨਾਲ ਸਾਨੂੰ ਆਪਣੀ ਖੁਰਾਕ ਵਿੱਚ ਸੁਧਾਰ ਕਰਨਾ ਚਾਹੀਦਾ ਹੈ ਅਤੇ ਫਾਸਟ ਫੂਡ, ਤਲੀਆਂ ਖਾਧ ਵਸਤਾਂ ਆਦਿ ਬਾਜਾਰੀ ਖਾਣੇ ਆਦਿ ਤੋਂ ਪਰਹੇਜ ਕਰਨਾ ਚਾਹੀਦਾ ਹੈ। ਸਿਵਲ ਸਰਜਨ ਵਲੋਂ ਸਭ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਆਓ ਇਸ ਦਿਨ ਤੇ ਪ੍ਰਣ ਕਰੀਏ ਕਿ ਅਸੀਂ ਰੋਜਾਨਾ 30 ਮਿੰਟ ਕਸਰਤ ਕਰਨ ਨੂੰ ਆਪਣੀ ਜੀਵਨਸ਼ੈਲੀ ਦਾ ਹਿੱਸਾ ਬਣਾਵਾਂਗੇ। 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।