ਲੁਧਿਆਣਾ:ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਜੀ ਇੰਟਰਨੈਸ਼ਨਲ ਮਿਸ਼ਨ ਵੱਲੋਂ ਵੱਖ-ਵੱਖ ਪਿਡਾਂ ਅਤੇ ਕਸਬਿਆਂ ਵਿੱਚ ਭਾਈ ਦਲੀਪ ਸਿੰਘ ਬਿੱਕਰ ਦੀ ਅਗਵਾਈ ਵਿੱਚ ਸਰਪੰਚਾਂ, ਪੰਚਾਂ ਅਤੇ ਨਗਰ ਕੌਂਸਲਰਾਂ ਨਾਲ ਮੀਟਿੰਗਾਂ ਕਰਕੇ ਭਾਈ ਮਨੀ ਸਿੰਘ ਜੀ ਦਾ ਇਤਿਹਾਸ ਨੂੰ ਘਰ ਘਰ ਪਹੁੰਚਾਉਣ ਲਈ ਅਤੇ ਸ਼੍ਰੋਮਣੀ ਕਮੇਟੀ ਕੋਲ ਇਤਿਹਾਸ ਦਰੁਸਤ ਕਰਵਾਉਣ ਬਾਰੇ ਫੈਸਲਾ ਲਿਆ ਗਿਆ। ਭਾਈ ਬਿੱਕਰ ਸਿੰਘ ਨੇ ਦੱਸਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਵਸ ਦੀ ਸਹੀ ਤਰੀਕ ਹੀ ਨਹੀਂ ਅਤੇ ਅਫਸੋਸ ਵਾਲੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਨੇ ਕਦੇ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਹੀ ਨਹੀਂ।
ਉਨ•ਾਂ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਲਾਮਬੰਦ ਕਰਨ ਲਈ ਮਿਸ਼ਨ ਦੀ ਅੰਤ੍ਰਿਮ ਕਮੇਟੀ ਦੀ ਮੀਟਿੰਗ ਹੋਈ। ਜਿਸ ਵਿੱਚ ਮਿਸ਼ਨ ਨੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਤੇ ਕਸਬਿਆਂ ਵਿਚੋਂ ਸਰਪੰਚਾਂ, ਪੰਚਾਂ, ਪੰਚਾਇਤਾਂ ਅਤੇ ਨਗਰ ਕੌਂਸਲਰਾਂ ਆਦਿ ਹਾਜ਼ਰ ਹੋਏ। ਉਨ•ਾਂ ਨੇ ਇਹ ਵੀ ਦੱਸਿਆ ਕਿ ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸੰਖੇਪ ਜੀਵਨੀ ਨੂੰ ਘਰ ਘਰ ਪੁੱਜਦਾ ਕਰਨ ਲਈ ਪਿੰਡ ਘੱਗਰ ਸਰਾਏ ਦੇ ਸਰਪੰਚ ਜੱਥੇਦਾਰ ਤਰਲੋਕ ਸਿੰਘ ਦੇ ਘਰ ਵਿਖੇ ਮਿਸ਼ਨ ਦੀ ਅੰਤ੍ਰਿਮ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਬੂਥ ਵਾਇਜ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਸ੍ਰ. ਬਿੱਕਰ ਨੇ ਦੱਸਿਆ ਕਿ ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਜਨਮ ਦਿਹਾੜਾ 376ਵਾਂ ਮਿਤੀ 10 ਮਾਰਚ ਨੂੰ ਸ਼ਹੀਦੀ ਦਿਵਸ 24 ਜੂਨ ਨੂੰ ਵੱਡੇ ਪੱਧਰ ਤੇ ਮਨਾਉਣ ਲਈ ਸ੍ਰੀ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਅਪੀਲ ਕਰਕੇ ਸ੍ਰੀ ਦਰਬਾਰ ਸਾਹਿਬ ਨਗਰ ਕੀਰਤਨ ਦੇ ਰੂਪ ਸੰਗਤਾਂ 9 ਮਾਰਚ ਨੂੰ ਸਵੇਰੇ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪੁੱਜਣਗੇ। 10 ਮਾਰਚ ਨੂੰ 376ਵਾਂ ਜਨਮ ਦਿਹੜਾ ਮਨਾਉਣ ਲਈ ਵਿਸ਼ਵ ਭਰ ਤੋਂ ਸੰਗਤ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਕਰਕੇ ਅੰਮ੍ਰਿਤਸਰ ਵਿਖੇ ਪੁੱਜੇਗੀ। ਮੀਟਿੰਗ ਵਿੱਚ ਸ਼ਾਮਲ ਹੋਈਆਂ ਸ਼ਖਸ਼ੀਅਤਾਂ ਹਨ ਸਰਪੰਚ ਜਰਨੈਲ ਸਿੰਘ ਐਮ.ਸੀ. ਸੁੱਚਾ ਸਿੰਘ ਅਲੀਪੁਰ, ਗੁਰਨਾਮ ਸਿੰਘ ਪੰਚ ਰੂੜ ਸਿੰਘ, ਗੁਰਚਰਨ ਸਿੰਘ ਝਲਹੇੜੀ, ਜੱਥੇਦਾਰ ਸੇਵਾ ਸਿੰਘ ਪ੍ਰਧਾਨ ਘੱਗਰ ਸਰਾਏ, ਕਸ਼ਮੀਰ ਸਿੰਘ ਘੱਗਰ ਸਰਾਏ, ਸਤਨਾਮ ਸਿੰਘ ਅਲੀ ਮਾਜਰਾ, ਗੁਰਨਾਮ ਸਿੰਘ ਝਲਹੇੜੀ, ਰਾਣਾ ਲਾਹੋਰੀ ਲਾਲ ਸਿੰਘ ਅਲੀਪੁਰ, ਬਿਕੁ ਅਲੀਪੁਰ, ਪੰਚ ਕਰਨੈਲ ਸਿੰਘ ਅਲੀਪੁਰ, ਸਰਪੰਚ ਸੁੱਚਾ ਸਿੰਘ ਅਲੀ ਮਾਜਰਾ, ਬਲਦੇਵ ਸਿੰਘ ਭੁਰੀ ਮਾਜਰਾ, ਠੇਕੇਦਾਰ ਦਲਜੀਤ ਸਿੰਘ ਰਾਜਪੁਰਾ, ਪ੍ਰਧਾਨ ਦਰਸ਼ਨ ਸਿੰਘ ਝਲੇੜੀ, ਸਰਪੰਚ ਤੁਲਸ ਸਿੰਘ ਬਾਸਮਾ, ਸਰਪੰਚ ਪ੍ਰੀਤਮ ਸਿੰਘ ਡਾਰੀਆ, ਹਰਜਿੰਦਰ ਸਿੰਘ ਜਿੰਦਾ ਸਮਾਣਾ ਬੱਗਾ ਸਿੰਘ ਝਲਹੇੜੀ ਆਦਿ ਹਾਜਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।