ਫਗਵਾੜਾ,29 ਅਗਸਤ  (ਸ਼ਿਵ ਕੋੜਾ) ਸਕੇਪ ਸਾਹਿਤਕ ਸੰਸਥਾ ਫਗਵਾੜਾ ਵਲੋਂ ਮਹੀਨਾਵਾਰ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਗੁਰਮੀਤ ਸਿੰਘ ਪਲਾਹੀਸ਼ਾਮ ਸਰਗੂੰਦੀਪਰਵਿੰਦਰ ਜੀਤ ਸਿੰਘਦਰਸ਼ਨ ਨੰਦਰਾਅਤੇ ਕਰਮਜੀਤ ਸਿੰਘ ਸੰਧੂ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਸੁਖਦੇਵ ਸਿੰਘ ਗੰਢਵਾਂ ਨੇ ਆਪਣੇ ਧਾਰਮਿਕ ਗੀਤ ਨਾਲ ਕੀਤੀ। ਕਵੀ ਦਰਵਾਰ ਵਿੱਚ ਕਵੀਆਂ ਨੇ ਸਮਾਜਿਕਹਾਸਰਸ ਅਤੇ ਧਾਰਮਿਕ  ਕਾਵਿ-ਰਚਨਾਵਾਂ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤੀਆਂ।  ਕਵੀ ਦਰਬਾਰ ਵਿੱਚ ਸ਼ਾਇਰ ਬਲਦੇਵ ਰਾਜ ਕੋਮਲਰਵਿੰਦਰ ਚੋਟਜਸਵਿੰਦਰ ਕੌਰ ਫਗਵਾੜਾਅਭਿਸ਼ੇਕ ਸੂਦਸੂਬੇਗ ਸਿੰਘ ਹੰਝਰਾਰਵਿੰਦਰ ਰਾਏ,  ਦਲਜੀਤ ਮੇਹਮੀਦਵਿੰਦਰ ਜੱਸਲ, ਲਾਲੀ ਕਰਤਾਰਪੂਰੀਬਚਨ ਗੁੜ੍ਹਾਦਰਸ਼ਨ ਸਿੰਘ ਨੰਦਰਾਕਰਮਜੀਤ ਸਿੰਘ ਸੰਧੂਗੁਰਨਾਮ ਬਾਵਾਸੀਤਲ ਰਾਮ ਬੰਗਾਸੋਹਣ ਸਹਿਜਲਸੋਢੀ ਸੱਤੋਵਾਲੀਸ਼ਾਮ ਸਰਗੂੰਦੀਬਲਵੀਰ ਕੌਰ ਬੁੱਬੂ ਸੈਣੀਜਸਵਿੰਦਰ ਹਮਦਰਦ, ਮੋਹਨ  ਅਤੇ ਕਮਲੇਸ਼ ਸੰਧੂ ਨੇ ਆਪਣੀਆਂ ਕਵਿਤਾਵਾਂ/ਰਚਨਾਵਾਂ ਅਤੇ ਗ਼ਜ਼ਲਾਂ  ਨਾਲ ਰੰਗ ਬੰਨ੍ਹਿਆ। ਇਸ ਸਮਾਗਮ ਵਿੱਚ ਪੰਜਾਬੀ ਸਾਹਿਤ ਦੇ ਪ੍ਰਸਿੱਧ ਅਲੋਚਕ ਸੰਧੂ ਵਰਿਆਣਵੀ ਵਿਸ਼ੇਸ਼ ਤੌਰ ‘ਤੇ ਪੁੱਜੇ। ਸਮਾਗਮ ਦੌਰਾਨ ਅਮਰੀਕਾ ਦੇ ਪੰਜਾਬੀ ਕਵੀ ਕਮਲ ਬੰਗਾ ਸੈਕਰਾਮੈਂਟੋ ਦੀ ਕਾਵਿ-ਪੁਸਤਕ “ਨਵੀ ਰੌਸ਼ਨੀ” ਰਲੀਜ਼ ਕੀਤੀ। ਪੁਸਤਕ ਤੇ ਬੋਲਦੇ ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਕਮਲ ਬੰਗਾ ਦੀ ਕਾਵਿ ਰਚਨਾ “ਨਵੀਂ-ਰੌਸ਼ਨੀ” ਨਵਾਂ ਪੈਗਾਮ ਦਿੰਦੀ ਹੈ।  ਉਹਨਾ ਪੂਰੇ ਵਿਸ਼ਵਾਸ ਭਰੋਸੇ ਨਾਲ ਕਾਵਿ ਸਿਰਜਣਾ ਕੀਤੀ ਹੈ। ਪਰਵਿੰਦਰ ਜੀਤ ਸਿੰਘ ਨੇ ਆਏ ਹੋਏ ਮਹਿਮਾਨਾਂਮੈਂਬਰਾਂ ਅਤੇ ਸ੍ਰੋਤਿਆਂ ਦਾ ਧੰਨਵਾਦ ਕਰਦੇ ਹੋਏ ਸੰਸਥਾ ਵਲੋਂ ਨਵੇਂ ਛੱਪ ਰਹੇ ਸਾਂਝੇ ਕਾਵਿ ਸੰਗ੍ਰਹਿ “ਸ਼ਬਦ ਸਿਰਜਣਹਾਰੇ 3″ ਬਾਰੇ ਵੀ ਚਰਚਾ ਕੀਤੀ। ਸਟੇਜ ਸੰਚਾਲਨ ਦੀ ਭੂਮਿਕਾ ਕਮਲੇਸ਼ ਸੰਧੂ ਨੇ ਬਾਖ਼ੂਬੀ ਨਿਭਾਈ। ਸ੍ਰੋਤਿਆਂ ਵਿੱਚ ਹੋਰਾਂ ਤੋਂ ਇਲਾਵਾ ਮਨਦੀਪ ਸਿੰਘ ਅਸ਼ੋਕ ਸ਼ਰਮਾ, ਸੋਹਣ ਸਹਿਜਪਾਲ, ਗੁਰਨਾਮ ਬਾਵਾ, ਬਚਨ ਗੂੜ੍ਹਾ, ਅਜੀਤਪਾਲ ਸਿੰਘ , ਪਵਨ ਕੁਮਾਰ ਰਾਣਾ ਆਦਿ ਹਾਜ਼ਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।