ਸੂਬਿਆਂ ਦੇ ਵੱਧ ਅਧਿਕਾਰਾਂ ਦੇ ਗੱਲ ਜਦੋ ਸ੍ਰੀ ਅਨੰਦਪੁੱਰ ਸਾਹਿਬ ਦੇ ਮਤੇ ਨੂੰ ਵੱਖਵਾਦ ਦਾ ਨਾਂ ਦੇ ਕੇ ਸਮੁੱਚੀ ਕੌਮ ਤੇ ਪੰਜਾਬ ਨੂੰ ਭੰਡਿਆ ਪਰ ਅੱਜ ਸਾਰੇ ਸੂਬੇ ਵੱਧ ਅਧਿਕਾਰਾਂ ਦੀ ਮੰਗ ਕਰ ਰਹੇ ਹਨ। ਪੰਜਾਬ ਦੇ ਚੰਡੀਗੜ੍ਹ ਤੇ ਪਾਣੀਆਂ ਮੁੱਦੇ ਤੇ ਸ੍ਰੋਮਣੀ ਅਕਾਲੀ ਦਲ ਦ੍ਰਿੜ੍ਹਤਾ ਨਾਲ ਲੜਾਈ ਲੜੇਗਾ।

1.ਪ੍ਰਧਾਨ ਸ੍ਰੋਮਣੀ ਅਕਾਲੀ ਦਲ ਦੀ ਟਰਮ ਲਗਾਤਾਰ ਵੱਧ ਤੋਂ ਵੱਧ 10 ਸਾਲ ਜਾਂ ਦੋ ਟਰਮ ਲਈ ਬਣ ਸਕਦਾ ਹੈ। ਉਸ ਤੋਂ ਬਾਅਦ ਇੱਕ ਵਾਰ ਬ੍ਰੇਕ ਲੈ ਕੇ ਅਗਲੇ ਵਾਰ ਚੋਣ ਲੜ ਸਕਦਾ ਹੈ।
2. ਇੱਕ ਪਰਿਵਾਰ ਵਿੱਚ ਸਿਰਫ ਇੱਕ ਟਿਕਟ ਹੀ ਦਿੱਤੀ ਜਾਵੇਗੀ।
3. ਜਿੰਨਾ ਦੇ ਨਾਮ ਨਾਲ ਸਿੰਘ ਲੱਗਦਾ ਹੈ ਉਨ੍ਹਾਂ ਜਿਲਾ ਪ੍ਰਧਾਨ ਤੇ ਜਿਲ਼ਾ ਯੂਥ ਪ੍ਰਧਾਨ ਸਿੱਖੀ ਸਰੂਪ ਵਾਲੇ ਹੀ ਹੋਣਗੇ।
4. ਸਭ ਤੋਂ ਪਹਿਲਾਂ ਬੂਥ ਪ੍ਰਧਾਨ, ਬੂਥ ਪ੍ਰਧਾਨ ਇਸਤਰੀ ਵਿੰਗ, ਬੂਥ ਪ੍ਰਧਾਨ ਯੂਥ ਵਿੰਗ ਪਿੰਡ ਵਾਲੇ ਬੂਥ ਦੇ ਲੋਕ ਖੁੱਦ ਇਕੱਠੇ ਹੋ ਕੇ ਚੁਣਨਗੇ। ਨਿਯੁਕਤੀ ਨਹੀਂ ਹੋਵੇਗੀ।
5. ਬੂਥ ਪ੍ਰਧਾਨ ਖੁੱਦ ਆਪਣੇ 25 ਬੂਥ ਪ੍ਰਧਾਨਾਂ ਵਿੱਚੋਂ ਸਰਕਲ ਪ੍ਰਧਾਨ, ਇਸਤਰੀ ਵਿੰਗ ਸਰਕਲ ਪ੍ਰਧਾਨ ਅਤੇ ਸਰਕਲ ਯੂਥ ਵਿੰਗ ਪ੍ਰਧਾਨ ਚੁਣਨਗੇ।
6. ਸਾਰੇ ਜਿੱਲੇ ਦੇ ਸਰਕਲ ਪ੍ਰਧਾਨ ਜਿਲਾ ਪ੍ਰਧਾਨ ਦੀ ਚੋਣ ਖੁੱਦ ਕਰਨਗੇ। ਕਿਸੇ ਦੀ ਨਿਯੁਕਤੀ ਨਹੀਂ ਹੋਵੇਗੀ। ਇਹ ਸਾਰੀ ਪ੍ਰਕਿਰਿਆ ਨੂੰ 30 ਨਵੰਬਰ ਤੱਕ ਸਿਰੇ ਚਾੜਿਆ ਜਾਵੇਗਾ।
7. ਜਿਲਾ ਪ੍ਰਧਾਨ ਇਲੈਕਸਨ ਨਹੀਂ ਲੜੇਗਾ। ਜੇਕਰ ਪਾਰਟੀ ਇਲੈਕਸਨ ਲੜਾਉਣਾ ਚਾਹੇਗੀ ਤਾਂ ਜਿਲਾ ਪ੍ਰਧਾਨਗੀ ਛੱਡਣੀ ਪਵੇਗੀ।
8. ਪਾਰਟੀ ਦਾ ਪਾਰਲੀਮੈਂਟਰੀ ਬੋਰਡ ਬਣੇਗਾ ਜੋ ਇਲ਼ੈਕਸਨ ਲੜਨ ਵਾਲਿਆਂ ਬਾਰੇ ਸਮੀਖਿਆ ਕਰਿਆ ਕਰੇਗਾ।
9. ਕੋਰ ਕਮੇਟੀ ਵਿੱਚ ਨਵੇਂ ਚਿਹਰੇ ਜੋੜੇ ਜਾਣਗੇ।
10. ਐਸਓਅਈ ਅਤੇ ਸਿੱਖ ਸਟੂਡੈਂਟ ਫੈਡਰੇਸਨ ਬਹਾਲ ਕੀਤੀ ਜਾਵੇਗੀ ਜਿਸ ਵਿੱਚ ਉਮਰ 30 ਸਾਲ ਤੇ ਸਿਰਫ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਹੀ ਨਿਯੁਕਤੀਆਂ ਹੋਣਗੀਆਂ।
11. ਯੂਥ ਦੀ ਉਮਰ ਵੱਧ ਤੋਂ ਵੱਧ 35 ਸਾਲ ਹੋਵੇਗੀ ਤੇ ਸਿਰਫ ਪ੍ਰਧਾਨ ਲਈ ਪੰਜ ਸਾਲ ਤੱਕ ਛੋਟ ਦਿੱਤੀ ਜਾ ਸਕਦੀ ਹੈ।
12. ਕੁੱਲ ਟਿਕਟਾਂ ਵਿੱਚੋਂ 50% ਸੀਟਾਂ 50 ਸਾਲ ਤੋਂ ਘੱਟ ਉਮਰ ਦੇ ਉਮੀਦਵਾਰਾਂ ਨੂੰ ਦਿੱਤੀਆਂ ਜਾਣਗੀਆ ਇਨ੍ਹਾਂ ਵਿੱਚੋਂ ਇਸਤਰੀਆਂ ਨੂੰ ਵੀ ਬਣਦੇ ਹਿੱਸੇ ਦੀਆਂ ਸੀਟਾਂ ਦਿੱਤੀਆਂ ਜਾਣਗੀਆਂ।
13. ਪਾਰਟੀ ਪ੍ਰਧਾਨ ਦਾ ਸਲਾਹਕਾਰ ਬੋਰਡ ਬਣੇਗਾ ਜਿਸ ਵਿੱਚ ਪੰਥਕ ਸ਼ਖ਼ਸੀਅਤਾਂ, ਬੁੱਧੀਜੀਵੀ, ਸਿੱਖ ਚਿੰਤਕ, ਜਰਨਲਿਸਟ ਅਤੇ ਹੋਰ ਵੱਖ ਵੱਖ ਵਰਗਾਂ ਦੇ ਨੁਮਾਇੱਦੇ ਲਏ ਜਾਣਗੇ।
14. ਵਰਕਰਾਂ ਨੂੰ ਮੌਕਾ ਦੇਣ ਲਈ ਫੈਸਲਾ ਕੀਤਾ ਹੈ ਕਿ ਐਮਐਲਏ ਜਾਂ ਹਲਕਾ ਇੰਨਚਾਰਜ ਦੇ ਪਰਿਵਾਰ ਵਿੱਚੋ ਕੋਈ ਨੋਮੀਨੇਸਨ ਲੋਕਲ ਪੱਧਰ ਜਿਵੇਂ ਮਾਰਕਿੱਟ ਕਮੇਟੀ ਆਦਿ ਜਾਂ ਪੰਜਾਬ ਲੈਵਲ ਦੀ ਕੋਈ ਮੈਂਬਰੀ, ਡਾਇਰੈਕਟਰੀ ਜਾ ਚੇਅਰਮੈਨੀ ਵਿੱਚ ਨੌਮੀਨੇਸਨ ਨਹੀਂ ਹੋਵੇਗੀ। ਇਸੇ ਤਰਾਂ ਲੋਕਲ ਇਲੈਕਸਨ ਬਲਾਕ ਸੰਮਤੀ, ਜਿਲਾ ਪ੍ਰੀਸਦ, ਐਮ ਸੀ ਅਤੇ ਕੋਆਪ੍ਰੇਟਿਵ ਇਲੈਕਸਨ ਆਦਿ ਵੀ ਨਹੀਂ ਲੜ ਸਕੇਗਾ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।