15 ਦਸੰਬਰ ਤੋਂ 30 ਦਸੰਬਰ ਤੱਕ ਉਹ ਦਿਨ ਹਨ ਜਦੋਂ ਦਸਮੇਸ਼ ਪਿਤਾ ਜੀ ਦਾ ਸਾਰਾ ਪਰਿਵਾਰ ਕਈ ਹਿਸਿਆ ਵਿੱਚ ਵੰਡਿਆ ਗਿਆ ਸੀ। ਇਸੇ ਦੌਰਾਨ ਚਾਰ ਸਾਹਿਬਜਾਦੇ, ਮਾਤਾ ਗੁੱਜਰ ਕੌਰ ਅਤੇ ਜਾਨ ਤੋਂ ਪਿਆਰੇ ਸਿੰਘ ਸ਼ਹੀਦ ਹੋਏ ਸਨ। ਇਹ ਦਿਨਾਂ ਸਮੁਚੀ ਸਿੱਖ ਕੌਮ ਲਈ ਵੈਰਾਗਮਈ ਹਨ, ਤੇ ਏਨਾ ਦਿਨਾਂ ਵਿਚ ਨਗਰ ਕੌਂਸਲ ਅਤੇ ਕਾਰਪੋਰੇਸ਼ਨ ਦੀਆਂ ਚੋਣਾ ਕਰਾਉਣ ਦਾ ਪੰਜਾਬ ਸਰਕਾਰ ਦਾ ਫੈਂਸਲਾ ਜਿਥੇ ਅਪਤਿਜਨਕ ਹੈ ਉਥੇ ਸਿੱਖ ਹਿਰਦੇ ਦੁਖਾਉਣ ਵਾਲਾ ਹੈ।
ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਜਸਬੀਰ ਸਿੰਘ ਬੱਗਾ, ਵਿੱਕੀ ਸਿੰਘ ਖਾਲਸਾ, ਹਰਜੋਤ ਸਿੰਘ ਲੱਕੀ ਤੇ ਗੁਰਦੀਪ ਸਿੰਘ ਕਾਲੀਆ ਕਾਲੋਨੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ। ਸ਼ਹੀਦੀ ਦਿਨਾਂ ਵਿੱਚ ਕਈ ਸਿੱਖ ਪਰਿਵਾਰ ਜ਼ਮੀਨ ਤੇ ਸੋਂ ਕੇ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਮਹਿਸੂਸ ਕਰਦੇ ਹਨ। ਹਰ ਸਿੱਖ ਹਿਰਦਾ ਬੂਰੀ ਤਰਾਂ ਵੈਰਾਗਮਈ ਹੂੰਦਾ ਹੈ। ਇਸ ਦੌਰਾਨ ਚੋਣਾਂ ਕਰਾਉਣ ਦਾ ਫੈਂਸਲਾ ਇਹ ਸਾਬਤ ਕਰਦਾ ਹੈ, ਕਿ ਆਪ ਸਰਕਾਰ ਨੂੰ ਸਿੱਖ ਸਰੋਕਾਰ ਨਾਲ ਕਿੰਨਾ ਪਿਆਰ ਹੈ, ਅਸੀਂ ਇਸ ਸਰਕਾਰ ਦੇ ਸਲਾਹਕਾਰਾਂ ਨੂੰ ਵੀ ਪੁੱਛਣਾ ਚਾਹੁੰਦੇ ਹਾਂ ਕਿ ਤੁਹਾਨੂੰ ਸਿੱਖ ਭਾਵਨਾਵਾਂ ਦਾ ਬਿਲਕੁੱਲ ਵੀ ਖਿਆਲ ਨਹੀਂ ਹੈ। ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣਾ ਚੋਣਾਂ ਕਰਾਉਣ ਦੇ ਫੈਸਲੇ ਤੇ ਮੁੜ ਵਿਚਾਰ ਕਰੇ, ਅਸੀਂ ਪੰਜ ਸਿੰਘ ਸਾਹਿਬਾਨਾਂ ਨੂੰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵੱਖ-ਵੱਖ ਪਾਰਟੀਆਂ ਵਿੱਚ ਬੈਠੇ ਸਿੱਖ ਆਗੂਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਉਣ ਤਾਂ ਜੋ ਉਹ ਦਿਨਾਂ ਵਿੱਚ ਵੋਟਾਂ ਕਰਾਉਣ ਦਾ ਆਪਣਾ ਫੈਸਲਾ ਬਦਲਣ ਲਈ ਮਜਬੂਰ ਹੋਵੇ।
ਇਸ ਮੌਕੇ ਤੇ ਪਲਵਿੰਦਰ ਸਿੰਘ ਬਾਬਾ,ਅਮਨਦੀਪ ਸਿੰਘ ਬੱਗਾ, ਜਰਨੈਲ ਸਿੰਘ ਜੈਲਾ, ਮੰਗਲ ਸਿੰਘ ਰਾਠੌਰ, ਯੂਵੀ ਪਰਮਾਰ, ਆਦਿ ਹਾਜਿਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।