ਹਰਿਮੰਦਰ ਸਾਹਿਬ ਅੰਦਰ ਸੰਗਤਾਂ ਵੱਲੋਂ ਜੋ ਰੋਜ਼ਾਨਾ ਚੰਦੋਆ ਸਾਹਿਬ ਭੇਟਾ ਕਰ ਕੇ ਆਉਂਦੀਆਂ ਹਨ ਉਸ ਬਾਰੇ ਇਕ ਨਿਜੀ ਚੈਨਲ ਨੇ ਜੋ ਮਨਘੜਤ ਦੋਸ਼ ਲਾਏ ਹਨ ਅਤੇ ਸਿੱਖ ਪਰੰਪਰਾ ਉੁਪਰ ਕਿੰਤੂ ਪ੍ਰੰਤੂ ਕੀਤਾ ਹੈ ਉੁਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜ੍ਹੀ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਜੋਤ ਸਿੰਘ ਲੱਕੀ ਹਰਪ੍ਰੀਤ ਸਿੰਘ ਨੀਟੂ ਹਰਵਿੰਦਰ ਸਿੰਘ ਚਿਟਕਾਰਾ ਗੁੁਰਵਿੰਦਰ ਸਿੰਘ ਸਿੱਧੂ ਤੇ ਵਿੱਕੀ ਸਿੰਘ ਖਾਲਸਾ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਟੀਵੀ ਚੈਨਲ ਵੱਲੋਂ ਆਪਣੇ ਪ੍ਰੋਗਰਾਮ ਵਿਚ ਸੱਚਖੰਡ  ਹਰਿਮੰਦਰ ਸਾਹਿਬ ਵਿਖੇ ਸਜਾਏ ਜਾਂਦੇ ਪਵਿੱਤਰ ਚੰਦੋਆ ਸਾਹਿਬ ਨੂੰ ਵੇਚਣ ਅਤੇ ਫਿਰ ਉਹ ਚੰਦੋਆ ਸਾਹਿਬ ਵਾਪਿਸ ਮੰਗਵਾ ਕੇ ਦੁੁਬਾਰਾ ਸਜਾਉਣ ਦਾ ਝੂਠਾ ਇਲਜ਼ਾਮ ਲਾਇਆ ਗਿਆ ਹੈ ਜਦਕਿ ਸੱਚਾਈ ਇਹ ਹੈ, ਕਿ ਇੱਕ ਵਾਰ ਸਜਾਇਆ ਚੰਦੋਆ ਸਾਹਿਬ ਕਦੀ ਦੁੁਬਾਰਾ ਨਹੀਂ ਸਜਾਇਆ ਜਾਂਦਾ।ਗੁਰੂ ਸਾਹਿਬ ਦੇ ਪਾਵਨ ਅਸਥਾਨ ਤੇ ਚੰਦੋਆਂ ਸਾਹਿਬ ਸਜਾਉੁਣ ਤੋ ਬਾਅਦ ਸਤਿਕਾਰ ਨਾਲ ਰਖਿਆ ਜਾਂਦਾ ਹੈ, ਅਤੇ ਸਮੁੱਚੀਆਂ ਸੰਗਤਾਂ ਦੀ ਮੰਗ ਤੇ ਪ੍ਰਧਾਨ ਦੀ ਆਗਿਆ ਨਾਲ ਅਤੇ ਨਿਯਮਾਂ ਅਨੁੂਸਾਰ ਵੱਖ-ਵੱਖ ਗੁਰੂ ਘਰਾਂ ਵਿੱਚ ਦਿਤਾ ਜਾਂਦਾ ਹੈ ਅਤੇ ਉਸਦਾ ਬਕਾਇਦਾ ਹਿਸ਼ਾਬ ਰਖਿਆ ਜਾਂਦਾ ਹੈ, ਅਸੀ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਸਾਡੇ ਕਈ ਗੱਲਾਂ ਤੇ ਸ਼੍ਰੋਮਣੀ ਗੁੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮੱਤਭੇਦ ਹੋ ਸਕਦੇ ਹਨ ਪਰ ਅਸੀਂ ਸ੍ਰੀ ਦਰਬਾਰ ਸਾਹਿਬ ਜੀ ਦੇ ਸਮੁੂਚੇ ਪ੍ਰਬੰਧ ਤੇ ਪੰਥਕ ਪ੍ਰੰਪਰਾਵਾਂ ਤੇ ਚੋਟ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀ ਦੇਵਾਂਗੇ।ਉਕਤ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਦਰਬਾਰ ਸਾਹਿਬ ਬਾਰੇ ਕੂੜ ਪ੍ਰਚਾਰ ਕਰਨ ਵਾਲੇ ਨਿੱਜੀ ਚੈਨਲ ਤੇ ਤੁੁਰੰਤ ਪਰਚਾ ਦਰਜ ਕਰਨ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ। ਇਸ ਮੋਕੇ ਤੇ ਹਰਪ੍ਰੀਤ ਸਿੰਘ ਸੋਨੂੰ ਹਰਪਾਲ ਸਿੰਘ ਪਾਲੀ ਚੱਢਾ ਗੁੁਰਦੀਪ ਸਿੰਘ ਲੱਕੀ ਪ੍ਰਭਜੋਤ ਸਿੰਘ ਖ਼ਾਲਸਾ ਹਰਪ੍ਰੀਤ ਸਿੰਘ ਰੋਬਿਨ ਅਮਨਦੀਪ ਸਿੰਘ ਬੱਗਾ ਮੰਨਵਿੰਦਰ ਸਿੰਘ ਭਾਟੀਆ ਆਦਿ ਹਾਜਰ ਸਨ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।