ਚੰਡੀਗੜ () ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਨੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਤੋਂ ਘੱਟੋ-ਘੱਟ 48 ਘੰਟੇ ਪਹਿਲਾਂ ਤੱਕ ਸੁਖਬੀਰ ਧੜੇ ਦੇ ਲੁਕਵੇਂ ਏਜੰਡੇ ਨੂੰ ਜਨਤਕ ਕਰਨ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਮੰਗ ਕੀਤੀ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਤਖ਼ਤ ਸਾਹਿਬ ਦੇ ਜਥੇਦਾਰ ਦੀ ਇੰਨਕੁਆਰੀ ਸਿਰਫ ਤੇ ਸਿਰਫ ਜਥੇਦਾਰ ਸ੍ਰੀ ਅਕਾਲ ਤਖ਼ਤ ਕਰ ਸਕਦਾ ਹੈ। ਇਸ ਲਈ ਸੁਖਬੀਰ ਬਾਦਲ ਦੇ ਰਿਸ਼ਤੇਦਾਰ ਜੋ ਕੇ 13 ਵੀ ਵਾਰ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ ਦੀ ਅਗਵਾਈ ਵਿੱਚ ਬਣੀ ਕਮੇਟੀ ਜਿਸ ਵਿੱਚ ਇੱਕ ਸ੍ਰੋਮਣੀ ਅਕਾਲੀ ਦਲ ਦਾ ਮੌਜੂਦਾ ਜਿਲਾ ਪ੍ਰਧਾਨ ਜੋ ਕੇ ਜਨਰਲ ਸਕੱਤਰ ਵੀ ਹੈ ਨੂੰ ਰੱਦ ਕਰਕੇ ਜਾਂਚ ਵਾਲੀ ਦਰਖਾਸਤ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਪੁਰਦ ਕੀਤੀ ਜਾਵੇੱ ਕਿਉਂਕਿ ਮਰਿਆਦਾ ਦੇ ਖਿਲਾਫ ਕਮੇਟੀ ਬਣਾ ਕੇ ਕੀਤੀ ਜਾਂਚ ਪੰਥ ਨੂੰ ਪ੍ਰਵਾਨ ਨਹੀ ਹੋਵੇਗੀ।
ਭਾਈ ਮਨਜੀਤ ਸਿੰਘ ਨੇ ਜਾਰੀ ਆਪਣੇ ਬਿਆਨ ਵਿੱਚ ਮੁੜ ਦਾਅਵਾ ਕੀਤਾ ਹੈ ਕਿ ਬੁਲਾਈ ਗਈ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਸੁਖਬੀਰ ਧੜੇ ਵਲੋ ਪਰੋਸੇ ਏਜੰਡੇ ਨੂੰ ਪੇਸ਼ ਅਤੇ ਪਾਸ ਕਰਵਾਉਣ ਲਈ ਧਾਮੀ ਸਾਹਿਬ ਤੇ ਦਬਾਅ ਹੈ। ਓਹਨਾ ਕਿਹਾ ਕਿ ਇਹ ਏਜੰਡਾ ਬੇਸ਼ਕ ਪੰਥਕ ਵਿਚਾਰਾਂ ਹੇਠ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਤਾਜਾ ਹਾਲਾਤ ਅਤੇ ਧਾਮੀ ਸਾਹਿਬ ਦੀ ਮੌਜੂਦਾ ਮਾਨਸਿਕ ਸਥਿਤ ਦੱਸਦੀ ਹੈ ਕਿ ਵੱਡੇ ਪੰਥਕ ਗੁਨਾਹ ਵੱਲ ਇੱਕ ਹੋਰ ਕਦਮ ਪੁੱਟ ਲਿਆ ਗਿਆ ਹੈ, ਜਿਸ ਦਾ ਨਤੀਜਾ ਕੌਮ ਅਤੇ ਪੰਥ ਨੂੰ ਦੁਖਦਾਈ ਅਤੇ ਸਵੈ ਪੜਚੋਲ ਵਾਲਾ ਹੋਵੇਗਾ।
ਓਹਨਾ ਇੱਕ ਵਾਰ ਫਿਰ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਓਹਨਾ ਦੀ ਜ਼ਿੰਮੇਵਾਰੀਆਂ ਭਾਵਨਾਵਾਂ ਤੋਂ ਜਾਣੂ ਕਰਵਾਉਂਦੇ ਕਿਹਾ, ਐਸਜੀਪੀਸੀ ਪ੍ਰਧਾਨ ਹਮੇਸ਼ਾ ਤਖ਼ਤ ਨੂੰ ਸਮਰਪਿਤ ਹੁੰਦਾ ਹੈ ਪਰ ਧਾਮੀ ਸਾਹਿਬ ਸੁਖਬੀਰ ਸਿੰਘ ਅਤੇ ਉਸ ਦੇ ਧੜੇ ਨੂੰ ਸਮਰਪਿਤ ਹੋ ਚੁੱਕੇ ਹਨ।
ਇਸ ਦੇ ਨਾਲ ਹੀ ਓਹਨਾ ਧਾਮੀ ਸਾਹਿਬ ਨੂੰ ਸਲਾਹ ਦਿੱਤੀ ਕਿ ਇਖ਼ਲਾਕ ਤੋ ਡਿੱਗੇ ਕਾਰਜ ਕਰਨ ਤੋਂ ਓਹ ਪਰਹੇਜ਼ ਕਰਨ, ਇਸ ਦੇ ਨਾਲ ਕੌਮ ਦੀਆਂ ਅਹਿਮ ਸੰਸਥਾਵਾਂ, ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਢਾਅ ਲੱਗੇਗੀ। ਇੱਕ ਵਿਅਕਤੀ ਵਿਸ਼ੇਸ਼ ਅਤੇ ਇੱਕ ਵਿਅਕਤੀ ਵਿਸ਼ੇਸ਼ ਦੇ ਧੜੇ ਦੀ ਰਾਜਨੀਤੀ ਨੂੰ ਬਚਾਉਣ ਲਈ ਸੰਸਥਾਵਾਂ ਦੀ ਸਰਵ ਉੱਚਤਾ ਨੂੰ ਲੇਖੇ ਲਗਾ ਦੇਣਾ, ਮੂਰਖਾਈ ਕਾਰਾ ਸਾਬਿਤ ਹੋਏਗਾ।