ਫਗਵਾੜਾ, 28 ਜਨਵਰੀ (ਸ਼ਿਵ ਕੋੜਾ) ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ(ਰਜਿ:) ਦੇ ਕਾਰਜ਼ਸ਼ੀਲ ਮੈਂਬਰ ਪ੍ਰਸਿੱਧ ਪੱਤਰਕਾਰ ਤੇ ਕਾਲਮਨਵੀਸ ਸੁਰਿੰਦਰ ਮਚਾਕੀ ਅਚਨਚੇਤ ਵਿਛੋੜੇ ਦੇ ਗਏ। ਸੁਰਿੰਦਰ ਮਚਾਕੀ ਪੰਜਾਬ ਦੇ ਪ੍ਰਸਿੱਧ ਕਾਲਮਨਵੀਸ ਸਨ, ਜਿਹਨਾ ਦੇ ਲੇਖ ਪੰਜਾਬੀ ਦੀਆਂ ਦੇਸ਼-ਵਿਦੇਸ਼ ਦੀਆਂ ਅਖ਼ਬਾਰਾਂ ਵਿੱਚ ਛੱਪਦੇ ਸਨ। ਸੰਘਰਸ਼ਸ਼ੀਲ, ਬੁੱਧੀਮਾਨ, ਚਿੰਤਕ ਸੁਰਿੰਦਰ ਮਚਾਕੀ ਦੇ ਇਸ ਦੁਨੀਆ ਤੋਂ ਤੁਰ ਜਾਣ ‘ਤੇ ਪੰਜਾਬੀ ਵਿਰਸਾ ਟਰੱਸਟ ਦੇ ਮੈਂਬਰਾਂ ਨੇ ਇੱਕ ਸੰਖੇਪ ਸਮਾਗਮ ਦੌਰਾਨ, ਜਿਸ ਵਿੱਚ ਅੰਤਰਰਾਸ਼ਟਰੀ ਪੱਤਰਕਾਰ ਪ੍ਰੋ: ਸ਼ਿੰਗਾਰਾ ਸਿੰਘ ਢਿੱਲੋਂ,ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ, ਪ੍ਰੋ: ਜਸਵੰਤ ਸਿੰਘ ਗੰਡਮ, ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਅਤੇ ਫਗਵਾੜਾ ਦੇ ਚਿੰਤਕ, ਲੇਖਕ ਸ਼ਾਮਲ ਸਨ, ਨੇ ਦੋ ਮਿੰਟ ਦਾ ਮੋਨ ਧਾਰਿਆ ਅਤੇ ਵਿਛੜੇ ਸਾਥੀ ਕਾਲਮਨਵੀਸ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।